ਪੰਜ ਪਿਓ-ਪੁੱਤਰ, ਜੋ ਚੜ੍ਹੇ ਲੋਕ ਸਭਾ ਦੀਆਂ ਪੌੜੀਆਂ

Friday, Apr 05, 2019 - 03:45 PM (IST)

ਲੁਧਿਆਣਾ (ਜ.ਬ.) : ਪੰਜਾਬ 'ਚ ਲੋਕ ਸਭਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਹੈ ਅਤੇ ਚੋਣਾਂ ਦੇ ਚਲਦੇ ਯਾਦਾਂ ਦੇ ਝਰੋਖੇ 'ਚ ਕਈ ਅਜਿਹੇ ਤੱਤ ਜਾਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਤੇ ਪੜ੍ਹ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਰਾਜਸੀ ਸੰਜੋਗ ਵੀ ਲੱਗਦਾ ਹੈ। ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ 'ਚ ਉਨ੍ਹਾਂ ਪਿਓ-ਪੁੱਤਾਂ ਦੀ, ਜੋ ਸਮੇਂ-ਸਮੇਂ 'ਤੇ ਐੱਮ. ਪੀ. ਬਣੇ ਅਤੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ।

* ਇਕੱਤਰ ਕੀਤੀ ਗਈ ਜਾਣਕਾਰੀ 'ਚ ਫਿਰੋਜ਼ਪੁਰ ਤੋਂ ਸ਼੍ਰੀ ਬਲਰਾਮ ਜਾਖੜ ਕਾਂਗਰਸ ਟਿਕਟ 'ਤੇ ਐੱਮ. ਪੀ. ਬਣ ਕੇ ਬਾਪ ਦੇ ਰਸਤੇ 'ਤੇ ਤੁਰਦੇ ਹੋਏ ਉਨ੍ਹਾਂ ਦੇ ਬੇਟੇ ਸੁਨੀਲ ਜਾਖੜ ਗੁਰਦਾਸਪੁਰ ਤੋਂ ਐੱਮ. ਪੀ. ਬਣੇ। ਇਸੇ ਤਰ੍ਹਾਂ ਮਾਝੇ 'ਚੋਂ ਅਕਾਲੀ ਦਲ ਦੇ ਥੰਮ੍ਹ ਜਥੇਦਾਰ ਮੋਹਨ ਸਿੰਘ ਤੁੜ ਤਰਨਤਾਰਨ ਤੋਂ ਐੱਮ. ਪੀ. ਰਹੇ ਤੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਤਰਲੋਚਨ ਸਿੰਘ ਤੁੜ ਵੀ ਇਸ ਹਲਕੇ ਤੋਂ ਐੱਮ. ਪੀ. ਬਣੇ।

ਇਸੇ ਕੜੀ 'ਚ 1977 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਫਰੀਦਕੋਟ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜੀ ਤੇ ਐੱਮ. ਪੀ. ਬਣੇ। ਫਿਰ ਉਨ੍ਹ੍ਹਾਂ ਦੇ ਸਪੁੱਤਰ ਸੁਖਬੀਰ ਬਾਦਲ 1998-99 'ਚ ਇਸੇ ਹਲਕੇ ਤੋਂ ਚੋਣ ਲੜੀ ਤੇ ਜੇਤੂ ਹੋਏ।

ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਚੌਧਰੀ ਬਲਵੀਰ ਸਿੰਘ ਐੱਮ. ਪੀ. ਰਹੇ ਅਤੇ ਬਾਅਦ 'ਚ ਉਨ੍ਹਾਂ ਦੇ ਸਪੁੱਤਰ ਕਮਲ ਚੌਧਰੀ ਨੇ ਹੁਸ਼ਿਆਰਪੁਰ ਤੋਂ ਐੱਮ. ਪੀ. ਬਣ ਕੇ ਆਪਣੇ ਬਾਪ ਵੱਲੋਂ ਦਿੱਤੀ ਗਈ ਰਾਜਸੀ ਵਿਰਾਸਤ ਨੂੰ ਅੱਗੇ ਤੋਰਿਆ। ਜਦੋਂ ਸ਼੍ਰੀ ਇੰਦਰ ਕੁਮਾਰ ਗੁਜਰਾਲ ਜਲੰਧਰ ਤੋਂ ਐੱਮ. ਪੀ. ਬਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤਕ ਪੁੱਜੇ ਬਾਅਦ ਵਿਚ ਉਨ੍ਹਾਂ ਦੇ ਸਪੁੱਤਰ ਨਰੇਸ਼ ਗੁਜਰਾਲ ਜਲੰਧਰ ਤੋਂ ਐੱਮ. ਪੀ. ਬਣੇ।

ਪਾਠਕਾਂ ਨੂੰ ਇਹ ਵੀ ਦੱਸ ਦੇਈਏ ਕਿ ਜਲੰਧਰ ਤੋਂ ਐੱਮ. ਪੀ. ਰਹੇ ਸ. ਸਵਰਣ ਸਿੰਘ, ਜੋ ਲੰਬਾ ਸਮਾਂ ਕੇਂਦਰੀ ਵਜ਼ੀਰ ਰਹੇ। ਉਨ੍ਹਾਂ ਦੇ ਬੇਟਾ ਨਾ ਹੋਣ 'ਤੇ ਉਨ੍ਹਾਂ ਨੇ ਆਪਣੇ ਭਤੀਜੇ ਬਲਵੀਰ ਸਿੰਘ ਨੂੰ ਥਾਪੜਾ ਦਿੱਤਾ ਅਤੇ ਜਲੰਧਰ ਤੋਂ ਐੱਮ. ਪੀ. ਬਣੇ ਤੇ ਹੋਰ ਵੱਡੇ ਅਹੁਦੇ 'ਤੇ ਹੋਰ ਮਾਣ ਸਨਮਾਨ ਦਿਵਾਏ।
 


Anuradha

Content Editor

Related News