ਮੋਗਾ 'ਚ ਈ. ਵੀ. ਐੱਮ. ਮਸ਼ੀਨ 'ਚ ਹੋਈ ਗੜਬੜੀ
Sunday, May 19, 2019 - 07:58 AM (IST)

ਮੋਗਾ (ਗੋਪੀ ਰਊਕੇ) : ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਪੰਜਾਬ 'ਚ 13 ਲੋਕ ਸਭਾ ਹਲਕਿਆਂ ਲਈ ਅੱਜ (19 ਮਈ) ਵੋਟਾਂ ਪੈ ਰਹੀਆਂ ਹਨ। ਮੋਗਾ 'ਚ ਵੀ ਸਵਰੇ 7 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਗੜਬੜੀ ਕਾਰਨ ਵੋਟਾਂ 15 ਤੋਂ 20 ਮਿੰਟ ਦੀ ਦੇਰੀ ਨਾਲ ਸ਼ੁਰੂ ਹੋਣਗੀਆਂ।