ਲੋਕ ਇਨਸਾਫ ਪਾਰਟੀ ਨਿਗਮ ਚੋਣਾਂ ਦਾ ਬਾਇਕਾਟ ਕਰੇਗੀ : ਸਿਮਰਜੀਤ ਸਿੰਘ ਬੈਂਸ

Sunday, Jan 24, 2021 - 07:26 PM (IST)

ਲੋਕ ਇਨਸਾਫ ਪਾਰਟੀ ਨਿਗਮ ਚੋਣਾਂ ਦਾ ਬਾਇਕਾਟ ਕਰੇਗੀ : ਸਿਮਰਜੀਤ ਸਿੰਘ ਬੈਂਸ

ਹੁਸ਼ਿਆਰਪੁਰ (ਘੁੰਮਣ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਧਾਇਕ ਦੀ ਅਗਵਾਈ ਵਿਚ ਹੁਸ਼ਿਆਰਪੁਰ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਸਿਮਰਜੀਤ ਸਿੰਘ ਬੈਂਸ ਨੇ ਕਿਸਾਨ ਅੰਦੋਲਨ ਦਾ ਪੂਰਨ ਤੌਰ ’ਤੇ ਸਮਰਥਨ ਦੇਣ ਦੀ ਗੱਲ ਕਹੀ ਅਤੇ 26 ਜਨਵਰੀ ਨੂੰ ਦਿੱਲੀ ਵਿਖੇ ਹੋਣ ਜਾ ਰਹੀ ਟਰੈਕਟਰ ਪਰੇਡ ਵਿਚ ਹਿੱਸਾ ਲੈਣ ਲਈ ਵੱਧ ਤੋਂ ਵੱਧ ਇਕੱਠ ਕਰਨ ਲਈ ਆਪਣੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ।

ਇਹ ਵੀ ਪੜ੍ਹੋ: ਸੰਘਰਸ਼ ’ਚ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਤੋਂ ਸੁਣੋ ਕੈਪਟਨ ਦੇ ਐਲਾਨ ਦਾ ਸੱਚ (ਵੀਡੀਓ)

ਇਸ ਮੌਕੇ ਬੈਂਸ ਨੇ ਕਿਹਾ ਕਿ ਜੋ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਹਨ, ਉਸ ਦਾ ਪਾਰਟੀ ਪੂਰਨ ਤੌਰ ’ਤੇ ਬਾਇਕਾਟ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਚੰਡੀਗਡ਼੍ਹ ਚੋਣ ਕਮਿਸ਼ਨ ਦਫ਼ਤਰ ਵਿਖੇ ਧਰਨਾ ਅਤੇ ਮੈਮੋਰੰਡਮ ਦਿੱਤਾ ਹੈ ਕਿ ਇਹ ਚੋਣ ਰੱਦ ਕੀਤੀ ਜਾਵੇ ਅਤੇ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ’ਤੇ ਕੇਂਦਰਿਤ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਦੇ ਪਰਿਵਾਰ ਵਿਚ ਵਾਧਾ ਕਰਦੇ ਹੋਏ ਸੁਖਵਿੰਦਰ ਸਿੰਘ ਰਾਜਾ ਟਾਂਡਾ ਉਡ਼ਮੁਡ਼, ਹਰਨੇਕ ਸਿੰਘ ਰਾਣੀ ਪਿੰਡ, ਗੁਰਪ੍ਰੀਤ ਸਿੰਘ ਤੱਲਾ, ਹਰਨੇਕ ਸਿੰਘ ਰਾਣੀ ਪਿੰਡ, ਗੁਰਪ੍ਰੀਤ ਸਿੰਘ ਤੱਲਾ, ਸਰਬਜੋਤ ਸਿੰਘ ਸਾਬਾ, ਜਸਕੀਰਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ, ਭਵਨਦੀਪ ਸਿੰਘ, ਬੁੱਧ ਸਿੰਘ, ਜੁਝਾਰ ਸਿੰਘ, ਚਾਚਾ ਦਿਲਬਾਗ ਸਿੰਘ ਨੂੰ ਪਾਰਟੀ ’ਚ ਸ਼ਾਮਲ ਕੀਤਾ।

ਇਹ ਵੀ ਪੜ੍ਹੋ: 26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ

ਇਸ ਮੌਕੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ, ਹਰਦੇਵ ਸਿੰਘ ਕੌਂਸਲ ਪ੍ਰਧਾਨ ਬੀ. ਸੀ. ਵਿੰਗ ਪੰਜਾਬ, ਜਗਵਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਗੁਰਿੰਦਰਜੀਤ ਸਿੰਘ ਬੋਦਲ ਹਲਕਾ ਇੰਚਾਰਜ ਸ਼ਾਮਚੁਰਾਸੀ, ਅਵਤਾਰ ਸਿੰਘ ਡਾਂਡੀਆ ਹਲਕਾ ਇੰਚਾਰਜ ਗੜ੍ਹਸ਼ੰਕਰ, ਸੋਢੀ ਰਾਮ ਹਲਕਾ ਇੰਚਾਰਜ ਚੱਬੇਵਾਲ, ਇੰਜੀ. ਪ੍ਰਦੀਪ ਸਿੰਘ ਪ੍ਰਧਾਨ ਟਾਂਡਾ ਉੜਮੁਡ਼, ਹਰਜਿੰਦਰ ਸਿੰਘ ਕਾਹਰੀ, ਅਮਮਦੀਪ ਕੌਰ ਜ਼ਿਲਾ ਪ੍ਰਧਾਨ ਮਹਿਲਾ ਵਿੰਗ, ਸੁਰਜੀਤ ਕੌਰ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ


author

shivani attri

Content Editor

Related News