ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨ 'ਤੇ ਜਾਣੋ ਕੀ ਬੋਲੇ ਬੈਂਸ

Wednesday, Jul 08, 2020 - 05:04 PM (IST)

ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਐਲਾਨ ਕਰਨ 'ਤੇ ਜਾਣੋ ਕੀ ਬੋਲੇ ਬੈਂਸ

ਲੁਧਿਆਣਾ— ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਮੰਗਲਵਾਰ ਨੂੰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਢੀਂਡਸਾ ਵੱਲੋਂ ਨਵੀਂ ਪਾਰਟੀ ਦਾ ਨਾਂ 'ਸ਼੍ਰੋਮਣੀ ਅਕਾਲੀ ਦਲ' ਰੱਖਿਆ ਗਿਆ ਹੈ। ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਨੂੰ ਲੈ ਕੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਕੋਲ ਇਕ ਚੰਗਾ ਤਜ਼ਰਬਾ ਹੈ ਅਤੇ ਉਹ ਅਕਾਲੀ ਦਲ 'ਚ ਵੱਡੀਆਂ ਜ਼ਿੰਮੇਵਾਰੀ ਦੇ ਅਹੁਦਿਆਂ 'ਤੇ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀਆਂ ਸ਼ੁੱਭ ਕਾਮਨਾਵਾਂ ਉਨ੍ਹਾਂ ਦੇ ਨਾਲ ਹਨ। ਸੁਖਦੇਵ ਸਿੰਘ ਢੀਂਡਸਾ ਕੜਵੇ ਤਜ਼ਰਬੇ ਤੋਂ ਸਿੱਖਿਆ ਅਤੇ ਸੇਧ ਲੈ ਕੇ ਪੰਜਾਬ ਨੂੰ ਚੰਗੇ ਰਸਤੇ 'ਤੇ ਲੈ ਕੇ ਜਾਣਗੇ।

ਸੁਖਬੀਰ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਅਖਵਾਉਣ ਦਾ ਕੋਈ ਹੱਕ ਨਹੀਂ
ਅਕਾਲੀ ਦਲ 'ਤੇ ਨਿਸ਼ਾਨਾ ਲਾਉਂਦੇ ਹੋਏ ਬੈਂਸ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਪੜ੍ਹੋ ਤਾਂ ਰੌਗਟੇ ਖੜ੍ਹੇ ਹੋ ਜਾਂਦੇ ਹਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਪ੍ਰਧਾਨ ਅਖਵਾਉਣ ਦਾ ਕੋਈ ਹੱਕ ਨਹੀਂ ਹੈ ਅਤੇ ਉਸ ਨੂੰ ਖੁਦ ਹੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਕਾਲੀ ਦਲ ਦਾ ਇਤਿਹਾਸ ਬੜਾ ਹੀ ਗੌਰਵਮਈ ਹੈ ਅਤੇ ਕੁਰਬਾਨੀਆਂ 'ਚੋਂ ਪੈਦਾ ਹੋਇਆ ਹੈ। ਅੱਜ ਇਸ ਪਰਿਵਾਰ ਨੇ ਵੋਟਾਂ ਦੀ ਖਾਤਿਰ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ-ਪੱਤਰਾ ਗਲੀਆਂ 'ਚ ਰੋਲ ਦਿੱਤਾ ਹੈ। ਇਸ ਕਰਕੇ ਸੁਖਬੀਰ ਬਾਦਲ ਨੂੰ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਅਖਵਾਉਣ ਦਾ।14 ਸੀਟਾਂ 'ਤੇ ਸਿਮਟੀ ਅਕਾਲੀ ਦਲ ਬਾਰੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸੁਖਬੀਰ ਬਾਦਲ ਚੌਟਾਲਿਆਂ ਦੀ ਫੋਟੋ ਸਟੇਟ ਕਾਪੀ ਹੈ, ਜੋ ਹਰਿਆਣਾ 'ਚ ਉਨ੍ਹਾਂ ਦਾ ਹਾਲ ਹੋਇਆ ਹੈ, ਉਹੀ ਹਾਲ ਹੁਣ ਸੁਖਬੀਰ ਬਾਦਲ ਦਾ ਪੰਜਾਬ 'ਚ ਹੋਣ ਵਾਲਾ ਹੈ।

PunjabKesari

ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਭੰਗ ਕਰਕੇ ਇਕ ਪਾਰਟੀ ਬਣਾਉਣ ਦਾ ਕੰਸੈਪਟਸ ਸੀ, ਜੋ ਟਕਸਾਲੀ ਅਤੇ ਢੀਂਡਸਾ ਸਾਬ੍ਹ ਦੀ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਨਹੀਂ ਸਿਰੇ ਚੜ੍ਹ ਸਕਿਆ। ਅਕਾਲੀ ਦਲ ਵੱਲੋਂ ਕੀਤੇ ਗਏ ਪ੍ਰਦਰਸ਼ਨ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ 'ਛੱਜ ਤਾਂ ਬੋਲੇ ਤੇ ਛਾਣਨੀ ਕੀ ਬੋਲੇ।' ਇਹ ਕਹਾਵਤ ਅਕਾਲੀਆਂ 'ਤੇ ਸਹੀ ਢੁੱਕਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ 'ਚ ਇਨ੍ਹਾਂ ਦੀ ਆਪਣੀ ਵਜ਼ੀਰ ਬੈਠੀ ਹੈ, ਜਿੱਥੇ ਉਹ ਖੇਤੀਬਾੜੀ ਸੁਧਾਰ ਤਿੰਨ ਆਰਡੀਨੈਂਸ 'ਤੇ ਦਸਤਖਤ ਕਰਕੇ ਆਉਂਦੀ ਹੈ ਅਤੇ ਹੁਣ ਬਾਹਰ ਆ ਕੇ ਵਿਰੋਧ 'ਤੇ ਲੱਗ ਗਏ ਹਨ। ਅਕਾਲੀ ਲੋਕਾਂ ਨੂੰ ਮੁਰਖ ਬਣਾ ਰਹੇ ਹਨ। 10 ਸਾਲ ਅਕਾਲੀ ਸਕੂਲ ਮਾਫਾਈ ਦੇ ਨਾਲ ਮਿਲ ਕੇ ਲੋਕਾਂ ਨੂੰ ਲੁਟਦੇ ਰਹੇ ਹਨ। ਇਹ 10 ਸਾਲ ਬੱਚਿਆਂ ਦੇ ਮਾਤਾ-ਪਿਤਾ ਨੂੰ ਬੇਦਰਦੀ ਨਾਲ ਕੁੱਟਦੇ ਰਹੇ ਹਨ ਅਤੇ ਅੱਜ ਇਹ ਦਰੀਆਂ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ 10-12 ਦੇ ਗੇੜ 'ਚ ਹੀ ਰਹਿਣਾ ਹੈ।

ਨਹੀਂ ਟੁੱਟ ਸਕਦਾ ਭਾਜਪਾ ਤੇ ਅਕਾਲੀਆਂ ਦਾ ਗਠਜੋੜ

ਭਾਜਪਾ ਵੱਲੋਂ ਵੱਖ ਤੌਰ 'ਤੇ ਵਿਧਾਨ ਸਭਾ ਚੋਣ ਲੜਨ ਦੇ ਸਵਾਲ 'ਤੇ ਬੈਂਸ ਨੇ ਕਿਹਾ ਕਿ ਭਾਜਪਾ ਸਾਰਾ ਕੁਝ ਅਕਾਲੀਆਂ ਤੋਂ ਕਰਵਾਉਂਦੀ ਹੈ। ਭਾਜਪਾ ਨੂੰ ਆਪਣਾ ਫੇਸ ਸਰਕੁਲਰ ਰੱਖਣ ਲਈ ਇਨ੍ਹਾਂ ਤੋਂ ਸਸਤਾ ਹੋਰ ਕੋਈ ਵੀ ਨਹੀਂ ਮਿਲ ਸਕਦਾ। ਭਾਜਪਾ ਨੂੰ ਅਕਾਲੀਆਂ ਤੋਂ ਸਸਤਾ ਕੋਈ ਗੋਲ੍ਹਾ ਨਹੀਂ ਮਿਲ ਸਕਦਾ। ਇਸੇ ਕਰਕੇ ਭਾਜਪਾ ਅਤੇ ਅਕਾਲੀਆਂ ਦਾ ਗਠਜੋੜ ਕਦੇ ਨਹੀਂ ਟੁੱਟ ਸਕਦਾ।

PunjabKesari

ਕੈਪਟਨ ਨੂੰ ਵੀ ਲਿਆ ਲੰਮੇ ਹੱਥੀਂ

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਾ ਅਤੇ ਰੇਤ ਮਾਫੀਆ ਨਾ ਖਤਮ ਕਰਨ ਦੇ ਸਵਾਲ 'ਤੇ ਬੈਂਸ ਨੇ ਕਿਹਾ ਕਿ ਕੈਪਟਨ ਸਾਬ੍ਹ ਨੇ ਇਕ ਵਾਰੀ ਰੇਤ ਮਾਫ਼ੀਆ ਖ਼ਿਲਾਫ਼ ਹੈਲੀਕਾਪਟਰ 'ਤੇ ਰੇਡ ਕੀਤੀ ਸੀ ਅਤੇ ਮੈਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਰੇਤ ਮਾਈਨਿੰਗ ਖ਼ਿਲਾਫ਼ ਰੇਡ ਕਾਂਗਰਸ ਦੇ ਅੰਦਰ ਜਿਹੜੇ ਕੈਪਟਨ ਦੇ ਵਿਰੋਧੀ ਲੋਕ ਰੇਤ ਚੋਰੀ ਕਰ ਰਹੇ ਹਨ, ਉਹ ਸਿਰਫ ਉਨ੍ਹਾਂ ਵਾਸਤੇ ਸੀ। ਜਿਹੜਾ ਕੈਪਟਨ ਦੇ ਨਾਲ ਚੱਲੇਗਾ ਉਹ ਤਾਂ ਰੇਤ ਤਾਂ ਉਹੀ ਚੋਰੀ ਕਰੇਗਾ। ਉਹ ਗੱਲ 101 ਫੀਸਦੀ ਸੱਚੀ ਸਾਬਤ ਹੋਈ ਹੈ। ਕਰਨ ਅਵਤਾਰ ਨੂੰ ਇਨ੍ਹਾਂ ਨੇ ਚਲਦਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਬਲੇਮ ਗੇਮ ਖੇਡ ਰਹੇ ਹਨ। ਕਿ ਇਕ ਵਾਰੀ ਤੁਸੀਂ ਅਤੇ ਇਕ ਵਾਰੀ ਅਸੀਂ। ਕੈਪਟਨ ਸਾਬ੍ਹ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ 'ਚ ਅਤੇ ਬਾਦਲਾਂ 'ਚ ਕੋਈ ਅੰਤਰ ਨਹੀਂ ਹੈ। ਲੋਕ ਇਨਸਾਫ ਪਾਰਟੀ ਦਾ ਹਰ ਜ਼ਿਲ੍ਹੇ ਦੇ ਅੰਦਰ ਆਪਣਾ ਇਕ ਸੰਗਠਨ ਹੈ। ਆਉਣ ਵਾਲੇ ਸਮੇਂ 'ਚ ਅਲਾਇੰਸ ਵੱਲੋਂ ਕਿਹੜੀ ਸੋਚ ਪੰਜਾਬ ਲਈ ਚੰਗੀ ਹੈ, ਉਹ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਬਦਲਾਅ ਜ਼ਰੂਰ ਨਜ਼ਰ ਆਵੇਗਾ।


author

shivani attri

Content Editor

Related News