ਕਰਜ਼ੇ ਰੂਪੀ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

Tuesday, Oct 03, 2017 - 04:26 PM (IST)

ਕਰਜ਼ੇ ਰੂਪੀ ਦੈਂਤ ਨੇ ਨਿਗਲਿਆ ਇਕ ਹੋਰ ਕਿਸਾਨ

ਮੁਕਤਸਰ (ਤਰਸੇਮ ਢੁੱਡੀ,ਪਵਨ ਤਨੇਜਾ ) -ਮਲੋਟ ਦੇ ਪਿੰਡ ਉਡਾਨ ਦੇ ਰਹਿਣ ਵਾਲੇ ਗਰੀਬ ਕਿਸਾਨ ਹਰਦੇਵ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ (24) ਨੇ ਬਠਿੰਡਾ ਦੇ ਕਸਬਾ ਨੰਦਗੜ੍ਹ ਨਜ਼ਦੀਕ ਇਕ ਨਹਿਰ 'ਚ ਛਾਲ ਮਾਰੇ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 
ਸੂਤਰਾ ਮੁਤਾਬਕ ਉਸ ਦੇ ਪਰਿਵਾਰ 'ਤੇ ਬੈਂਕ. ਸ਼ਾਹੁਕਾਰ ਅਤੇ ਕਾਪਰੇਟਿਵ ਸੋਸਾਇਟੀ ਦਾ ਕੁਲ ਮਿਲ ਕੇ ਕਰੀਬ 12 ਲੱਖ ਦਾ ਕਰਜ਼ਾ ਸੀ , ਜਿਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ ਤੇ ਇਸ ਦੇ ਚਲਦੇ ਉਸ ਨੇ ਖੁਦਕੁਸ਼ੀ ਕਰ ਲਈ। ਜਸਵਿੰਦਰ ਦੇ ਪਿਤਾ ਨੇ ਦੱਸਿਆ ਕਿ ਜਸਵਿੰਦਰ ਉਸ ਦਾ ਛੋਟਾ ਲੜਕਾ ਸੀ ਤੇ ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਜਸਵਿੰਦਰ ਦਿਨ ਰਾਤ ਖੇਤਾਂ 'ਚ ਮਿਹਨਤ ਕਰਦਾ ਸੀ ਤੇ ਕਰਜ਼ੇ ਕਾਰਨ ਉਹ ਦਿਨ ਰਾਤ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦੇ ਉਸ ਨੇ ਇਹ ਕਦਮ ਚੁੱਕਿਆ। ਉਸ ਦੀ ਮੌਤ ਤੋਂ ਬਾਅਦ ਪੂਰੇ ਪਰਿਵਾਰ ਅਤੇ ਪਿੰਡ 'ਚ ਸ਼ੌਕ ਦੀ ਲਹਿਰ ਹੈ। 


Related News