ਲਿਵ ਇਨ ਰਿਲੇਸ਼ਨ ''ਚ ਰਹਿ ਰਹੀ ਔਰਤ ਨੂੰ ਜਿਊਂਦਾ ਸਾੜ ਕੇ ਕੀਤਾ ਕਤਲ (ਤਸਵੀਰਾਂ)

Sunday, Apr 01, 2018 - 07:03 PM (IST)

ਲਿਵ ਇਨ ਰਿਲੇਸ਼ਨ ''ਚ ਰਹਿ ਰਹੀ ਔਰਤ ਨੂੰ ਜਿਊਂਦਾ ਸਾੜ ਕੇ ਕੀਤਾ ਕਤਲ (ਤਸਵੀਰਾਂ)

ਲੁਧਿਆਣਾ (ਕੰਬੋਜ) : ਜਮਾਲਪੁਰ ਦੀ ਸਰਪੰਚ ਕਲੋਨੀ 'ਚ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ 35 ਸਾਲਾ ਕਿਰਨ ਨਾਮਕ ਲੜਕੀ ਨੂੰ ਜਿਊਂਦਿਆਂ ਅੱਗ ਲਗਾ ਕੇ ਕਤਲ ਕਰਨ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਕਿਰਨ ਅਤੇ ਸਰਬਜੀਤ ਸਿੰਘ ਦੋਵੇਂ ਵਿਆਹੁਤਾ ਸਨ ਅਤੇ ਦੋਵਾਂ ਦਾ ਤਲਾਕ ਹੋ ਚੁੱਕਾ ਸੀ।
PunjabKesari
ਕਿਰਨ ਦੇ ਪਹਿਲੇ ਵਿਆਹ ਤੋਂ ਦੋ ਲੜਕੀਆਂ ਹਨ ਜੋ ਰਿਸ਼ਤੇਦਾਰਾਂ ਕੋਲ ਰਹਿੰਦੀਆਂ ਹਨ ਜਦਕਿ ਸਰਬਜੀਤ ਦਾ ਇਕ ਲੜਕਾ ਹੈ ਜੋ ਉਸ ਦੇ ਨਾਲ ਹੀ ਰਹਿੰਦਾ ਸੀ। ਦੋਵਾਂ ਦਾ ਪਿਛਲੇ ਤਿੰਨ-ਚਾਰ ਦਿਨ ਤੋਂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਕਿਰਨ ਦੀ ਬਾਂਹ ਵਿਚ ਟੁੱਟ ਗਈ ਸੀ। ਪੁਲਸ ਨੇ ਐਤਵਾਰ ਸ਼ਾਮ 5 ਵਜੇ ਜਮਾਲਪੁਰ ਥਾਣੇ ਵਿਚ ਦੋਵਾਂ ਨੂੰ ਰਾਜ਼ੀਨਾਮੇ ਲਈ ਬੁਲਾਇਆ ਸੀ।
PunjabKesari
ਮ੍ਰਿਤਕ ਕਿਰਨ ਦੇ ਭਰਾ ਸ਼ੰਕਰ ਨੇ ਦੱਸਿਆ ਕਿ ਜਿਸ ਸਮੇਂ ਇਹ ਵਾਰਦਾਤ ਹੋਈ, ਉਸ ਸਮੇਂ ਆਪਣੀ ਭੈਣ ਦੇ ਕੋਲ ਹੀ ਸੀ। ਸ਼ੰਕਰ ਨੇ ਦੱਸਿਆ ਕਿ ਸਰਬਜੀਤ ਸਿੰਘ ਉਰਫ ਸ਼ੇਰੂ ਅਤੇ ਉਸ ਦੀ ਮਾਂ ਨੇ ਪਹਿਲਾਂ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਫਿਰ ਉਸ ਦੀ ਭੈਣ 'ਤੇ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ।
PunjabKesari
ਪੁਲਸ ਨੇ ਲੜਕੀ ਦੇ ਭਰਾ ਦੇ ਬਿਆਨਾਂ 'ਤੇ 306 ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


Related News