ਜਦੋਂ ਬੱਚੀ ਦੇ ਸਿਰ ''ਚੋਂ ਅਚਾਨਕ ਨਿਕਲਣ ਲੱਗਾ ਖੂਨ...

Saturday, Nov 10, 2018 - 02:17 PM (IST)

ਜਦੋਂ ਬੱਚੀ ਦੇ ਸਿਰ ''ਚੋਂ ਅਚਾਨਕ ਨਿਕਲਣ ਲੱਗਾ ਖੂਨ...

ਲੁਧਿਆਣਾ (ਨਰਿੰਦਰ) : ਸ਼ਹਿਰ ਦੇ ਕਿਦਵਈ ਨਗਰ 'ਚ ਬੀਤੀ ਦੇਰ ਰਾਤ ਆਪਣੀ ਮਾਂ ਨਾਲ ਘਰ ਦੀ ਛੱਤ 'ਤੇ ਖੜ੍ਹੀ ਬੱਚੀ ਦੇ ਸਿਰ 'ਚ ਅਚਾਨਕ ਕੋਈ ਚੀਜ਼ ਵੱਜ ਗਈ, ਜਿਸ ਕਾਰਨ ਬੱਚੀ ਦੇ ਸਿਰ 'ਚੋਂ ਖੂਨ ਨਿਕਲਣ ਲੱਗ ਪਿਆ। ਇਸ ਤੋਂ ਬਾਅਦ ਤੁਰੰਤ ਬੱਚੀ ਨੂੰ ਇਕ ਨਿਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ 2 ਸਾਲਾਂ ਦੀ ਸੁਲਕਸ਼ਣਾ ਆਪਣੀ ਮਾਂ ਨਾਲ ਘਰ ਦੀ ਛੱਤ 'ਤੇ ਖੜ੍ਹੀ ਸੀ। ਅਚਾਨਕ ਉਸ ਦੇ ਸਿਰ 'ਚ ਕੋਈ ਚੀਜ਼ ਲੱਗੀ, ਹਾਲਾਂਕਿ ਇਹ ਚੀਜ਼ ਕੀ ਸੀ, ਇਸ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਬੱਚੀ ਦੇ ਸਿਰ 'ਚੋਂ ਖੂਨ ਨਿਕਲਦਾ ਦੇਖ ਕੇ ਪਰਿਵਾਰਕ ਮੈਂਬਰ ਘਬਰਾ ਗਏ ਅਤੇ ਉਸ ਨੂੰ ਤੁਰੰਤ ਇਕ ਨਿਜੀ ਹਸਤਪਤਾਲ ਭਰਤੀ ਕਰਾਇਆ ਗਿਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। 
 


author

Babita

Content Editor

Related News