ਲੁਧਿਆਣਾ 'ਚ ਮਮਤਾ ਹੋਈ ਸ਼ਰਮਸਾਰ, ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਛੱਡੀ ਰੋਂਦੀ ਹੋਈ ਮਾਸੂਮ ਬੱਚੀ
Friday, Dec 11, 2020 - 09:22 AM (IST)
ਲੁਧਿਆਣਾ (ਰਾਜ) : ਲੁਧਿਆਣਾ 'ਚ ਮਮਤਾ ਉਸ ਵੇਲੇ ਸ਼ਰਮਸਾਰ ਹੋ ਗਈ, ਜਦੋਂ ਸਿਵਲ ਹਸਪਤਾਲ ਦੀ ਅਮਰਜੈਂਸੀ 'ਚ ਕੋਈ 5 ਮਹੀਨੇ ਦੀ ਮਾਸੂਮ ਬੱਚੀ ਨੂੰ ਛੱਡ ਕੇ ਚਲਾ ਗਿਆ। ਅਮਰਜੈਂਸੀ ਦੇ ਸਟਾਫ਼ ਨੂੰ ਬੱਚੀ ਰੋਂਦੀ ਹੋਈ ਮਿਲੀ। ਉਨ੍ਹਾਂ ਨੇ ਪਹਿਲਾਂ ਬੱਚੀ ਦੇ ਮਾਤਾ-ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ 'ਮੌਸਮ' ਨੂੰ ਲੈ ਕੇ ਵਿਸ਼ੇਸ਼ ਬੁਲੇਟਿਨ ਜਾਰੀ, ਅੱਜ ਤੇ ਕੱਲ੍ਹ ਮੀਂਹ ਦੇ ਆਸਾਰ
ਜਦੋਂ ਕੋਈ ਨਹੀਂ ਮਿਲਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ ਗਈ। ਸਿਵਲ ਹਸਪਤਾਲ ਪੁੱਜਣ 'ਤੇ ਪੁਲਸ ਨੇ ਅੰਦਰ-ਬਾਹਰ ਲੱਗੇ ਸੀ. ਸੀ. ਟੀ. ਵੀ ਕੈਮਰੇ ਚੈੱਕ ਕੀਤੇ ਪਰ ਫੁਟੇਜ 'ਚ ਕੋਈ ਸੁਰਾਗ ਨਹੀਂ ਮਿਲਿਆ ਕਿ ਬੱਚੀ ਨੂੰ ਅੰਦਰ ਕੌਣ ਛੱਡ ਗਿਆ। ਹੁਣ ਪੁਲਸ ਨੇ ਚਾਈਲਡ ਵੈਲੇਫੇਅਰ ਕਮੇਟੀ ਨੂੰ ਪੱਤਰ ਲਿਖਿਆ ਹੈ, ਜੋ ਕਿ ਬੱਚੀ ਨੂੰ ਆਪਣੇ ਨਾਲ ਲੈ ਕੇ ਜਾਵੇਗੀ।
ਚੌਂਕੀ ਇੰਚਾਰਜ ਏ. ਐੱਸ. ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਕੋਈ ਬੱਚੀ ਨੂੰ ਐਮਰਜੈਂਸੀ ਦੇ ਅੰਦਰ ਛੱਡ ਗਿਆ। ਬੱਚੀ ਲਗਭਗ 4 ਤੋਂ 5 ਮਹੀਨਿਆਂ ਦੀ ਹੈ। ਕੈਮਰੇ ਚੈੱਕ ਕੀਤੇ ਗਏ ਸਨ ਪਰ ਕੈਮਰੇ 'ਚ ਇਸ ਤਰ੍ਹਾਂ ਦਾ ਕੁੱਝ ਨਹੀਂ ਮਿਲਿਆ ਕਿ ਜਿਸ ਨਾਲ ਪਤਾ ਲੱਗ ਸਕੇ ਕਿ ਬੱਚੀ ਨੂੰ ਕੌਣ ਛੱਡ ਗਿਆ। ਬੱਚੀ ਇਸ ਸਮੇਂ ਮਦਰ ਐਂਡ ਚਾਈਲਡ ਸੈਂਟਰ ਦੇ ਮਹਿਕਮੇ, ਜਿਸ 'ਚ ਬੱਚਿਆਂ ਦੀ ਦੇਖਭਾਲ ਕੀਤੀ ਜਾਂਦੀ ਹੈ, 'ਚ ਹੈ ਅਤੇ ਉਸਦੀ ਸਿਹਤ ਠੀਕ ਹੈ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੀਤੇ 'ਪ੍ਰੇਮ ਵਿਆਹ' ਦਾ ਅਜਿਹਾ ਹਸ਼ਰ ਹੋਵੇਗਾ, ਕੋਈ ਯਕੀਨ ਨਾ ਕਰ ਸਕਿਆ
ਬੱਚੀ ਨੂੰ ਤਲਵੰਡੀ ਛੱਡਣ ਦੇ ਲਈ ਡੀ. ਐੱਸ. ਪੀ. ਓ. ਨੂੰ ਪੱਤਰ ਲਿਖਿਆ ਗਿਆ ਹੈ। ਇਸ ਦੇ ਇਲਾਵਾ ਚਾਈਲਡ ਵੈਲਫੇਅਰ ਕਮੇਟੀ ਦੀ ਟੀਮ ਸਿਵਲ ਹਸਪਤਾਲ ਆਈ ਸੀ, ਜੋ ਕਿ ਪੇਪਰ ਵਰਕ ਪੂਰਾ ਕਰਕੇ ਬੱਚੀ ਨੂੰ ਆਪਣੇ ਨਾਲ ਲੈ ਜਾਵੇਗੀ।
ਨੋਟ : ਲੁਧਿਆਣਾ 'ਚ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾ ਬਾਰੇ ਦਿਓ ਰਾਏ