ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ ''ਤੇ ਚਾੜਿਆ ਲਾਈਨਮੈਨ, ਉਹੀ ਹੋਇਆ ਜਿਸਦਾ ਡਰ ਸੀ

Friday, Jun 16, 2023 - 06:30 PM (IST)

ਬਿਜਲੀ ਸਪਲਾਈ ਬੰਦ ਕੀਤੇ ਬਿਨਾਂ ਪੋਲ ''ਤੇ ਚਾੜਿਆ ਲਾਈਨਮੈਨ, ਉਹੀ ਹੋਇਆ ਜਿਸਦਾ ਡਰ ਸੀ

ਪਠਾਨਕੋਟ (ਸ਼ਾਰਦਾ)- ਸਰਨਾ ਫੀਡਰ ਤੇ ਕੰਮ ਕਰਨ ਦੇ ਦੌਰਾਨ ਉਸ ਸਮੇਂ ਵੱਡਾ ਦਰਦਨਾਕ ਹਾਦਸਾ ਵਾਪਰਿਆ ਜਦੋਂ 11 ਕੇ. ਵੀ. ਲਾਈਨ ਦੇ ਖੰਬੇ ’ਤੇ ਜੰਪਰ ਦਾ ਫਾਲਟ ਕੱਢਣ ਦੌਰਾਨ ਅਸਿਸਟੈਂਟ ਲਾਈਨਮੈਨ ਲਪੇਟ ਵਿੱਚ ਆ ਗਿਆ। ਉਸ ਦੇ ਬਾਅਦ ਜਦੋਂ ਉਸ ਦੇ ਸਹਿਯੋਗੀਆਂ ਨੇ ਉਸ ਨੂੰ ਥੱਲੇ ਲਾਹਿਆ ਅਤੇ ਉਸ ਦੀ ਹਾਲਤ ਗੰਭੀਰ ਦੇਖਦੇ ਉਸ ਨੂੰ ਤੁਰੰਤ ਹੀ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਤਾਂ ਉਥੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤੇਜ਼ ਮੀਂਹ ਤੇ ਤੂਫ਼ਾਨ ਨੇ ਤੋੜਿਆ 53 ਸਾਲਾਂ ਦਾ ਰਿਕਾਰਡ, ਥਾਂ-ਥਾਂ ’ਤੇ ਡਿੱਗੇ ਦਰੱਖਤ ਅਤੇ ਬਿਜਲੀ ਦੇ ਖੰਬੇ

ਇਸ ਨੌਜਵਾਨ ਲਾਈਨਮੈਨ ਦੀ ਮੌਤ ਦਾ ਪਤਾ ਚੱਲਦੇ ਹੀ ਜਿੱਥੇ ਪਰਿਵਾਰਕ ਮੈਂਬਰਾਂ ਵਿਚ ਡੂੰਘਾ ਰੋਸ ਪਾਇਆ ਗਿਆ ਤੇ ਨਾਲ ਹੀ ਉਸ ਦੇ ਸਹਿਯੋਗੀਆਂ ਵਿਚ ਵੀ ਵਿਭਾਗ ਦੇ ਪ੍ਰਤੀ ਰੋਸ ਪਾਇਆ ਗਿਆ। ਮ੍ਰਿਤਕ ਦੀ ਪਛਾਣ ਅਸਿਸਟੈਟ ਲਾਈਨਮੈਨ ਸੁਰਜੀਤ ਕੁਮਾਰ ਉਰਫ਼ ਚੰਨਾ ਵਾਸੀ ਪਿੰਡ ਥਰਿਆਲ ਵੱਜੋਂ ਹੋਈ ਹੈ ਤੇ ਜਿਸ ਦੀ ਉਮਰ ਸਿਰਫ਼ 33 ਸਾਲ ਸੀ। ਉਥੇ ਹੀ ਸਿਵਲ ਹਸਪਤਾਲ ਵਿਚ ਮ੍ਰਿਤਕ ਨੂੰ ਜਦੋਂ ਪੋਸਟਮਾਰਟਮ ਲਈ ਲਿਆਂਦਾ ਗਿਆ ਤਾਂ ਉਸ ਦੌਰਾਨ ਉਨ੍ਹਾਂ ਦੇ ਭਰਾ ਉਮੇਸ਼ ਕੁਮਾਰ ਸਮੇਤ ਬਾਕੀ ਲੋਕਾਂ ਨੇ ਵਿਭਾਗ ਦੇ ਜੇ. ਈ. ਤੇ ਉਸ ਦੇ ਸਹਿਯੋਗੀਆਂ ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦੇ ਹੋਏ ਰੋਸ ਜ਼ਾਹਿਰ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨ੍ਹਾਂ ਪਰਮਿਟ ਦੇ ਹੀ ਅਤੇ ਬਿਜਲੀ ਬੰਦ ਕੀਤੇ ਬਿਨਾਂ  ਉਸ ਨੂੰ ਪੋਲ ’ਤੇ ਚੜ੍ਹਾ ਦਿੱਤਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੇ ਪਰਿਵਾਰਕ ਮੈਂਬਰ ਦੀ ਜਾਨ ਗਈ ਹੈ। ਪਰਿਵਾਰ ਵਾਲਿਆਂ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਜਬਰਨ ਵਾਰ-ਵਾਰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਪਰਿਵਾਰਕ ਮੈਂਬਰਾਂ ਦੇ ਰੋਸ ਦੇ ਬਾਅਦ ਡਿਵੀਜਨ ਨੰ.1 ਦੇ ਮੁਖੀ ਮਨਦੀਪ ਸਲਗੌਤਰਾ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਮ੍ਰਿਤਕ ਲਾਈਨਮੈਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ਤੇ ਵਿਭਾਗ ਦੇ ਐੱਸ.ਡੀ.ਓ. ਅਤੇ ਜੇ.ਈ. ਤੇ ਮੁਕੱਦਮਾ ਦਰਜ ਕਰਦੇ ਹੋਏ ਆਈ.ਪੀ.ਸੀ. ਦੀ ਧਾਰਾ 304-ਏ ਦੇ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਮੋਗਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੁਆਏ ਵੈਣ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News