ਅਸਮਾਨੀ ਬਿਜਲੀ ਡਿੱਗਣ ਕਾਰਣ ਇਕ ਦੀ ਮੌਤ, 3 ਬੀਬੀਆਂ ਗੰਭੀਰ ਜ਼ਖਮੀ

11/16/2020 6:12:08 PM

ਮਾਨਸਾ (ਜੱਸਲ) : ਨੇੜਲੇ ਪਿੰਡ ਮੀਆਂ ਵਿਖੇ ਅਚਾਨਕ ਤੇਜ਼ ਬਾਰਸ਼ ਅਤੇ ਝੱਖੜ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਣ ਇਕ ਪ੍ਰਵਾਸੀ ਖੇਤ ਮਜ਼ਦੂਰ ਦੀ ਮੌਤ ਹੋ ਗਈ ਜਦਕਿ 3 ਔਰਤਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਜ਼ਦੂਰ ਪਿੰਡ ਦੇ ਇਕ ਖੇਤ 'ਚ ਨਰਮਾ ਚੁੱਗਣ ਗਏ ਹੋਏ ਸਨ ਤਾਂ ਸ਼ਾਮ ਵੇਲੇ ਅਚਾਨਕ ਬਾਰਸ਼ ਆਉਣ ਕਾਰਨ ਇਕ ਦਰੱਖਤ ਦੇ ਹੇਠਾਂ ਖੜ੍ਹੇ ਸਨ।

ਇਹ ਵੀ ਪੜ੍ਹੋ :  ਬਲਾਚੌਰ 'ਚ ਭਾਰੀ ਗੜੇਮਾਰੀ, ਵਿਛੀ ਬਰਫ ਦੀ ਸਫੈਦ ਚਾਦਰ (ਦੇਖੋ ਤਸਵੀਰਾਂ)

ਇਸ ਦੌਰਾਨ ਮੌਸਮ ਦੀ ਜ਼ਿਆਦਾ ਖਰਾਬੀ ਹੋਣ ਤੇ ਅਸਮਾਨੀ ਬਿਜਲੀ ਉਸ ਦਰੱਖਤ 'ਤੇ ਡਿੱਗ ਪਈ। ਜਿਸ ਦੇ ਸਿੱਟੇ ਵਜੋਂ ਮਜ਼ਦੂਰ ਰਾਧੇ ਸ਼ਿਆਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸ ਨਾਲ ਖੜੀਆਂ 3 ਜਨਾਨੀਆਂ ਊਸ਼ਾ ਦੇਵੀ, ਸ਼ਾਂਤੀ ਦੇਵੀ ਅਤੇ ਫੂਲਮਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਂਨ ਉਨ੍ਹਾਂ ਦੀ ਹਾਲਤ ਸਥਿਰ ਹੈ।

ਇਹ ਵੀ ਪੜ੍ਹੋ :  ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ


Gurminder Singh

Content Editor

Related News