ਹੁਸਨ ਦੇ ਜਲਵੇ ਦਿਖੇ ਕੇ ਮੰਗਦੀ ਸੀ ਲਿਫਟ ਫਿਰ ਸ਼ੁਰੂ ਹੁੰਦੀ ਸੀ ਅਸਲ ਖੇਡ

Friday, Dec 07, 2018 - 11:29 AM (IST)

ਹੁਸਨ ਦੇ ਜਲਵੇ ਦਿਖੇ ਕੇ ਮੰਗਦੀ ਸੀ ਲਿਫਟ ਫਿਰ ਸ਼ੁਰੂ ਹੁੰਦੀ ਸੀ ਅਸਲ ਖੇਡ

ਲੁਧਿਆਣਾ— ਪੁਲਸ ਨੇ ਹੁਸਨ ਦੇ ਜਾਲ 'ਚ ਫਸਾ ਲਿਫਟ ਮੰਗਣ ਵਾਲੀ ਔਰਤ ਨੂੰ ਕਾਬੂ ਕੀਤਾ ਹੈ। ਆਰੋਪੀ ਔਰਤ ਕਾਰ 'ਚ ਬੈਠ ਚਾਲਕਾਂ ਨੂੰ ਛੇੜਛਾੜ ਦੀ ਧਮਕੀ ਦੇ ਕੇ ਉਨ੍ਹਾਂ ਦੀ ਜੇਲ ਖਾਲੀ ਕਰਵਾ ਲੈਂਦੀ ਸੀ। ਉਹ ਕਾਫੀ ਦਿਨ ਤੋਂ ਏਲੀਵੇਟਿਡ ਰੋਡ ਅਤੇ ਜਗਰਾਓਂ ਪੁੱਲ 'ਤੇ ਲੋਕਾਂ ਨੂੰ ਸ਼ਿਕਾਰ ਬਣਾਉਂਦੀ ਰਹੀ ਹੈ। ਪੁਲਸ ਨੇ ਔਰਤ ਨੂੰ 2 ਦਿਨਾਂ ਦੀ ਰਿਮਾਂਡ 'ਤੇ ਲਿਆ ਹੈ।

ਏ.ਐੱਸ.ਆਈ. ਕੁਲਦੀਪ ਕੌਰ ਨੇ ਦੱਸਿਆ ਕਿ ਔਰਤ ਦੀ ਪਛਾਣ ਮਨੋਹਰ ਨਗਰ ਵਾਸੀ ਸਪਨਾ ਦੇ ਰੂਪ 'ਚ ਹੋਈ ਹੈ। ਰਾਧਾ ਸਵਾਮੀ ਰੋਡ ਦੇ ਅਰਜੁਨ ਨਗਰ ਵਾਸੀ ਮੁਹੰਮਦ ਇਲਿਆਸ ਦੀ ਸ਼ਿਕਾਇਤ 'ਤੇ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਇਲਿਆਸ ਕਮਰਸ਼ੀਅਲ ਵਾਹਨਾਂ ਦੀ ਖਰੀਦ ਦਾ ਕੰਮ ਕਰਦਾ ਹੈ। 30 ਨਵੰਬਰ ਦੀ ਸ਼ਾਮ ਉਹ ਜਲੰਧਰ ਬਾਈਪਾਸ ਤੋਂ ਸ਼ੇਰਪੁਰ ਚੌਕ ਜਾ ਰਿਹਾ ਸੀ। ਗੁਰਦੁਆਰਾ ਦੁਖ ਨਿਵਾਰਨ ਸਾਹਿਬ ਕੋਲ ਉਕਤ ਔਰਤ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਹੀ ਔਰਤ ਨੇ ਦੱਸਿਆ ਕਿ ਉਸ ਦਾ ਬੇਟਾ ਬੀਮਾਰ ਹੈ ਅਤੇ ਉਸ ਦੀ ਸਕੂਟੀ ਖਰਾਬ ਹੋ ਗਈ ਹੈ, ਇਸ ਲਈ ਉਹ ਉਸ ਨੂੰ ਢੋਲੇਵਾਲ ਚੌਕ 'ਤੇ ਛੱਡ ਦੇਵੇ। ਕਾਰ ਚੱਲਦੇ ਹੀ ਔਰਤ ਨੇ ਟਾਪ ਦੀ ਜਿੱਪ ਖੋਲ੍ਹ ਦਿੱਤੀ। ਉਸ ਨੇ ਇਲਿਆਸ ਨੂੰ ਸਭ ਕੁਝ ਹਵਾਲੇ ਕਰਨ ਲਈ ਧਮਕਾਇਆ। ਉਸ ਨੇ ਕਿਹਾ ਕਿ ਨਾ ਮੰਨਣ 'ਤੇ ਉਹ ਰੌਲਾ ਪਾ ਦੇਵੇਗੀ ਅਤੇ ਛੇੜਛਾੜ ਦਾ ਦੋਸ਼ ਲਗਾਉਣ ਦੀ ਧਮਕੀ ਦਿੱਤੀ। ਇਲਿਆਸ ਨੇ ਜੇਲ 'ਚੋਂ 40 ਹਜ਼ਾਰ ਰੁਪਏ ਕੱਢ ਕੇ ਉਸ ਨੂੰ ਦੇ ਦਿੱਤੇ। ਬੁੱਧਵਾਰ ਦੀ ਰਾਤ ਉਹ ਦੋਸਤਾਂ ਨਾਲ ਜੇ.ਐੱਮ.ਡੀ. ਮਾਲ ਤੋਂ ਸ਼ਾਪਿੰਗ ਕਰ ਕੇ ਆ ਰਹੀ ਸੀ। ਉਸੇ ਦੌਰਾਨ ਜਗਰਾਓਂ ਪੁੱਲ 'ਤੇ ਉਸ ਨੂੰ ਔਰਤ ਖੜ੍ਹੀ ਦਿੱਸੀ। ਇਲਿਆਸ ਨੇ ਰੌਲਾ ਪਾ ਕੇ ਲੋਕਾਂ ਨੂੰ ਜਮਾ ਕੀਤਾ ਤਾਂ ਹੰਗਾਮਾ ਕਰਦੇ ਹੋਏ ਔਰਤ ਦੌੜ ਕੇ ਜੇ.ਐੱਮ.ਡੀ. ਮਾਲ ਦੇ ਬਾਹਰ ਪੁੱਜ ਗਈ। ਉੱਥੇ ਮੌਜੂਦ ਪੁਲਸ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ ਗਿਆ।


author

Shyna

Content Editor

Related News