ਨੌਜਵਾਨ ਨੇ ਪਤਨੀ, ਸਾਲੀ ਅਤੇ ਭਤੀਜੇ ਨੂੰ ਕੁਹਾੜੀ ਨਾਲ ਵੱਢਿਆ! ਅਦਾਲਤ ਨੇ ਸੁਣਾਈ ਸਖ਼ਤ ਸਜ਼ਾ
Monday, Jul 22, 2024 - 09:23 AM (IST)
ਰੂਪਨਗਰ/ਚੰਡੀਗੜ੍ਹ/ਮੋਰਿੰਡਾ (ਵਿਜੇ, ਅੰਕੁਰ, ਧੀਮਾਨ, ਅਰਨੌਲੀ)- ਸੈਸ਼ਨ ਜੱਜ ਰੂਪਨਗਰ ਨੇ ਆਲਮ ਵਾਸੀ ਵਾਰਡ ਨੰਬਰ 1 ਸ਼ੂਗਰ ਮਿੱਲ ਰੋਡ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਬੀਤੀ 20 ਜੁਲਾਈ ਨੂੰ ਆਪਣੀ ਪਤਨੀ, ਸਾਲੀ ਅਤੇ ਪਤਨੀ ਦੇ ਭਤੀਜੇ ਦਾ ਕਤਲ ਕਰਨ ਅਤੇ ਇਕ ਹੋਰ ਭਤੀਜੇ ਨੂੰ ਜ਼ਖਮੀ ਕਰਨ ਦੇ ਦੋਸ਼ ਵਿਚ ਤਿੰਨ ਉਮਰਕੈਦਾਂ ਦੀ ਸਜ਼ਾ ਸੁਣਾਈ ਹੈ। ਮੁਕੱਦਮੇ ਦੇ ਦੋਸ਼ਾਂ ਅਨੁਸਾਰ ਮਿਤੀ 3.6.2020 ਦੀ ਰਾਤ ਨੂੰ ਸ਼ੂਗਰ ਮਿੱਲ ਰੋਡ ਮੋਰਿੰਡਾ ਦੇ ਇਲਾਕੇ ਵਿਚ ਮੁਲਜ਼ਮ ਆਲਮ ਨੇ ਆਪਣੀ ਪਤਨੀ ਕਾਜਲ, ਸਾਲੀ ਜਸਪ੍ਰੀਤ ਕੌਰ ਅਤੇ ਆਪਣੀ ਸਾਲੀ ਦੇ ਪੁੱਤਰ ਸਾਹਿਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਉਹ ਸੁੱਤੇ ਹੋਏ ਸਨ ਤਾਂ ਮੁਲਜ਼ਮ ਨੇ ‘ਕੁਹਾੜੀ’ ਨਾਲ ਉਨ੍ਹਾਂ ਦੇ ਸੱਟਾਂ ਮਾਰੀਆਂ ਅਤੇ ਉਸ ਨੇ ਆਪਣੀ ਪਤਨੀ ਦੇ ਪੇਕੇ ਘਰ ਰਹਿੰਦਿਆਂ ਆਪਣੀ ਭਰਜਾਈ ਦੇ ਦੂਜੇ ਪੁੱਤਰ ਬੌਬੀ ਦਾ ਕਤਲ ਕਰਨ ਦੀ ਕੋਸ਼ਿਸ਼ ਵੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਫ਼ੌਜ ਦੀ ਚੌਕੀ 'ਤੇ ਸਵੇਰੇ-ਸਵੇਰੇ ਹੋਇਆ ਅੱਤਵਾਦੀ ਹਮਲਾ! ਐਨਕਾਊਂਟਰ ਜਾਰੀ
ਪ੍ਰੋਸੀਕਿਊਸ਼ਨ ਪੱਖ ਦੁਆਰਾ ਅੰਤਿਮ ਰਿਪੋਰਟ ਪੇਸ਼ ਕਰਨ ’ਤੇ ਮੁਕੱਦਮਾ ਸ਼ੁਰੂ ਹੋਇਆ ਅਤੇ ਅੰਤ ਵਿਚ 20.7.2024 ਨੂੰ ਸਮਾਪਤ ਹੋਇਆ। ਸ਼੍ਰੀਮਤੀ ਰਮੇਸ਼ ਕੁਮਾਰੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਨੇ ਮੁਲਜ਼ਮ ਆਲਮ ਨੂੰ ਧਾਰਾ 302 ਆਈ. ਪੀ. ਸੀ. ਅਧੀਨ ਕਤਲ ਅਤੇ ਧਾਰਾ 307 ਆਈ. ਪੀ. ਸੀ. ਤਹਿਤ ਕਤਲ ਦੇ ਜੁਰਮ ਲਈ ਦੋਸ਼ੀ ਠਹਿਰਾਇਆ।
ਇਹ ਖ਼ਬਰ ਵੀ ਪੜ੍ਹੋ - ਪਰਿਵਾਰ ਨੇ ਚਾਈਂ-ਚਾਈਂ ਕੀਤੀ ਸੀ ਮੰਗਣੀ, ਮਗਰੋਂ ਕੁੜੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
ਮਾਣਯੋਗ ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 57 ਲਾਗੂ ਕੀਤੀ, ਜਿਸ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਉਮਰ ਕੈਦ ਦੀ ਸਜ਼ਾ 20 ਸਾਲ ਹੋਵੇਗੀ। ਆਈ. ਪੀ. ਸੀ. ਦੀ ਧਾਰਾ 57 ਕਾਰਨ ਦੋਸ਼ੀ ਦੀ ਉਮਰ ਕੈਦ ਦੀ ਮਿਆਦ 60 ਸਾਲ ਤੱਕ ਵਧੇਗੀ ਭਾਵ ਧਾਰਾ 302 ਆਈ. ਪੀ. ਸੀ. (ਤਿੰਨ ਸਿਰਲੇਖਾਂ ਅਧੀਨ) ਤਹਿਤ ਹਰ ਕਤਲ ਲਈ 20 ਸਾਲ ਅਤੇ ਧਾਰਾ 307 ਆਈ. ਪੀ. ਸੀ. (ਇਕ ਸਿਰਲੇਖ ਦੇ ਅਧੀਨ) ਤਹਿਤ 10 ਸਾਲ ਦੀ ਕੈਦ ਹੋਵੇਗੀ ਅਤੇ ਕੁੱਲ 70 ਸਾਲ ਦੀ ਸਜ਼ਾ ਭੁਗਤਣੀ ਹੋਵੇਗੀ ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8