ਜੇਲ੍ਹ ’ਚ ਬੰਦ ਪੁੱਤ ਦੇ ਇਲਾਜ ਲਈ ਪਿਓ ਨੇ CM ਮਾਨ ਨੂੰ ਲਿਖਿਆ ਪੱਤਰ

Monday, May 22, 2023 - 08:54 AM (IST)

ਜੇਲ੍ਹ ’ਚ ਬੰਦ ਪੁੱਤ ਦੇ ਇਲਾਜ ਲਈ ਪਿਓ ਨੇ CM ਮਾਨ ਨੂੰ ਲਿਖਿਆ ਪੱਤਰ

ਲੁਧਿਆਣਾ (ਸਿਆਲ) : ਕਤਲ ਦੇ ਦੋਸ਼ 'ਚ ਸੈਂਟਰਲ ਜੇਲ੍ਹ 'ਚ ਬੰਦ ਹਵਾਲਾਤੀ ਹਰਿੰਦਰ ਸਿੰਘ ਉਰਫ਼ ਲਾਡੀ ਦੇ ਬੀਮਾਰ ਹੋਣ ਦੇ ਕਾਰਨ ਇਲਾਜ 'ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਇਸ ਸਬੰਧੀ ਹਵਾਲਾਤੀ ਦੇ ਪਿਤਾ ਬੂਟਾ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਜੇਲ੍ਹ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਿਆ ਗਿਆ ਇਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

ਇਸ 'ਚ ਲਿਖਿਆ ਹੈ ਕਿ ਮੈਂ ਤੇ ਮੇਰੀ ਪਤਨੀ ਅਕਸਰ ਜੇਲ੍ਹ 'ਚ ਬੰਦ ਹਵਾਲਾਤੀ ਬੇਟੇ ਹਰਿੰਦਰ ਸਿੰਘ ਉਰਫ਼ ਲਾਡੀ ਨਾਲ ਸਮੇਂ-ਸਮੇਂ ’ਤੇ ਮੁਲਾਕਾਤ ਲਈ ਜਾਂਦੇ ਹਾਂ। ਕੁੱਝ ਦਿਨ ਪਹਿਲਾਂ ਜਦੋਂ ਅਸੀਂ ਮੁਲਾਕਾਤ ਲਈ ਗਏ ਤਾਂ ਬੀਮਾਰੀ ਦੇ ਕਾਰਨ ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਉਸ ਦਾ ਬੈਰਕ 'ਚ ਮੁਲਾਕਾਤ ਕਰਨ ਲਈ ਆਉਣਾ ਵੀ ਮੁਸ਼ਕਲ ਹੋਇਆ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹਥਿਆਰ ਤੇ ਸ਼ਸਤਰ ਰੱਖਣ 'ਤੇ ਰੋਕ, DC ਨੇ ਜਾਰੀ ਕਰ ਦਿੱਤੇ ਹੁਕਮ

ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਹਵਾਲਾਤੀ ਪੁੱਤਰ ਦਾ ਇਲਾਜ ਜੇਲ੍ਹ ਦੇ ਹਸਪਤਾਲ 'ਚ ਚੱਲ ਰਿਹਾ ਸੀ ਪਰ ਉਹ ਉਸ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਹਵਾਲਾਤੀ ਬੇਟੇ ਅਨੁਸਾਰ ਉਸ ਨੂੰ ਕਈ ਵਾਰ ਖੂਨ ਦੀਆਂ ਉਲਟੀਆਂ ਵੀ ਆ ਚੁੱਕੀਆਂ ਹਨ। ਇਸ ਕਾਰਨ ਉਸ ਦਾ ਇਲਾਜ ਕਿਸੇ ਬਾਹਰੀ ਹਸਪਤਾਲ ’ਚੋਂ ਕਰਵਾਇਆ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News