ਜਥੇਦਾਰ ਸਾਹਿਬ ਨੂੰ ਜੇਲ੍ਹ ’ਚੋਂ ਆ ਸਕਦੀ ਹੈ ਚਿੱਠੀ

Monday, Aug 19, 2024 - 03:33 PM (IST)

ਜਥੇਦਾਰ ਸਾਹਿਬ ਨੂੰ ਜੇਲ੍ਹ ’ਚੋਂ ਆ ਸਕਦੀ ਹੈ ਚਿੱਠੀ

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਦੇ ਅੱਜ ਕੱਲ੍ਹ ਹਾਲਾਤ ਮਾੜੇ ਬਣੇ ਦਿਖਾਈ ਦੇ ਰਹੇ ਹਨ। ਇਥੋਂ ਤੱਕ ਕਿ ਤਿੰਨ ਵਿਧਾਇਕ  ਸਨ, ਇਕ ਛੱਡ ਕੇ ਆਮ ਆਦਮੀ ਪਾਰਟੀ ਵਿਚ ਚਲਾ ਗਿਆ ਹੈ। ਹੁਣ ਅਕਾਲੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਧਾਮੀ ਜੇਲ੍ਹ ਵਿਚ ਬੰਦ ਰਾਜੋਆਣਾ ਨੂੰ ਮਿਲ ਕੇ ਆਏ ਹਨ ਤੇ ਹੁਣ ਅਕਾਲੀ ਦਲ ਵਿਚ ਏਕਤਾ ਕਰਵਾਉਣ ਲਈ ਜੇਲ੍ਹ ਵਿਚੋਂ ਭਾਵ ਰਾਜੋਆਣਾ ਦੀ ਚਿੱਠ ਸਿੱਖ ਕੌਮ ਦੇ ਨਾਂ ਜਾਂ ਅਕਾਲੀਆਂ ਲਈ ਆ ਸਕਦੀ ਹੈ। ਇਸ ਤਰ੍ਹਾਂ ਦੀਆਂ ਚਰਚਾਵਾਂ ਵਿਚ ਰਹੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਨਸਨੀਖੇਜ਼ ਵਾਰਦਾਤ! ਸਿਰਫ਼ 10 ਰੁਪਏ ਪਿੱਛੇ ਨੌਜਵਾਨ ਦਾ ਤਲਵਾਰਾਂ ਨਾਲ ਵੱਢ ਕੇ ਕਤਲ

ਬਾਕੀ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਲਈ ਹੁਣ ਫ਼ੈਸਲੇ ਦੀ ਘੜੀ ਹੈ। ਸਮੁੱਚੇ ਦੇਸ਼ਾਂ ਵਿਦੇਸ਼ਾਂ ਦੀਆਂ ਨਜ਼ਰਾਂ ਜਥੇਦਾਰਾਂ ਦੇ ਫੈਸਲੇ ’ਤੇ ਲੱਗੀਆਂ ਹੋਈਆਂ ਹਨ। ਜੇਲ੍ਹ ਵਿਚ ਭਾਈ ਰਾਜੋਆਣਾ ਨਾਲ ਹੋਈ ਤਾਜ਼ੀ ਮੁਲਾਕਾਤ ਸਬੰਧੀ ਜੇਲ੍ਹ ਵਿਚ ਚਿੱਠੀ ਆਉਣ ਦੀਆਂ ਚਰਚਾਵਾਂ ਸਿਰ ਚੜ੍ਹ ਬੋਲ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News