ਗੁਰਦੁਆਰਾ ਸਾਹਿਬ ''ਚ ਗ੍ਰੰਥੀ ਸਿੰਘ ਵਲੋਂ ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ, ਕਾਬੂ

Thursday, Jun 26, 2025 - 09:02 PM (IST)

ਗੁਰਦੁਆਰਾ ਸਾਹਿਬ ''ਚ ਗ੍ਰੰਥੀ ਸਿੰਘ ਵਲੋਂ ਨਾਬਾਲਿਗ ਲੜਕੀ ਨਾਲ ਅਸ਼ਲੀਲ ਹਰਕਤਾਂ, ਕਾਬੂ

ਸਿੱਧਵਾਂ ਬੇਟ (ਚਾਹਲ) - ਪਿੰਡ ਭੈਣੀ ਅਰਾਈਆਂ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਗੁਰੂਘਰ 'ਚ ਬਣੇ ਆਪਣੇ ਰਿਹਾਇਸ਼ੀ ਕਮਰੇ ਵਿਚ 10 ਸਾਲਾ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕਰ ਕੇ ਗ੍ਰੰਥੀ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ |

ਪੀੜਿਤ ਲੜਕੀ ਦੀ ਮਾਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਰਾਹੀਂ ਦੱਸਿਆ ਕਿ ਬੀਤੇ ਕੱਲ ਮੇਰੀ ਲੜਕੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ 5 ਵਜੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਰ ਬੱਚਿਆਂ ਨਾਲ ਮੱਥਾ ਟੇਕਣ ਗਈ । ਜਦੋਂ ਉਹ ਘਰ ਆਈ ਤਾਂ ਕਾਫੀ ਡਰੀ ਹੋਈ ਸੀ | ਲੜਕੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਚਰਨ ਸਿੰਘ ਨੇ ਉਨ੍ਹਾਂ ਨੂੰ ਝਾੜੂ ਲਾਉਣ ਅਤੇ ਗੁਰਦੁਆਰੇ ਵਿਚ ਦਰੀ ਵਿਛਾਉਣ ਲਈ ਕਿਹਾ |

ਲੜਕੀ ਨੇ ਦੱਸਿਆ ਕਿ ਜਦੋਂ ਸਾਰਾ ਕੰਮ ਹੋ ਗਿਆ ਤਾਂ ਗ੍ਰੰਥੀ ਨੇ ਦੂਸਰੇ ਬੱਚਿਆ ਨੂੰ ਬਾਹਰ ਰੋਕ ਦਿੱਤਾ ਤੇ ਉਸਨੂੰ ਕਿਹਾ ਕਿ ਤੂੰ ਮੇਰੇ ਕਮਰੇ ਵਿਚ ਸਫਾਈ ਕਰਦੇ | ਇਸ ਤੋਂ ਬਾਅਦ ਗ੍ਰੰਥੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ | ਲੜਕੀ ਨੇ ਦੂਜੇ ਦਰਵਾਜ਼ੇ ਰਾਹੀਂ ਭੱਜ ਕੇ ਆਪਣੀ ਇੱਜ਼ਤ ਬਚਾਈ | ਮਾਮਲੇ ਦੀ ਤਫਤੀਸ਼ ਕਰ ਰਹੇ ਸਬ-ਇੰਸਪੈਕਟਰ ਕਮਲਜੀਤ ਕੌਰ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਤੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ |


author

Inder Prajapati

Content Editor

Related News