ਪੰਜਾਬ ''ਚ ਜੰਗਲ ਰਾਜ, ਦਿਨ ਦਿਹਾੜੇ ਲੁੱਟ ਲਿਆ ਦੁਕਾਨਦਾਰ

Friday, Feb 13, 2026 - 06:22 PM (IST)

ਪੰਜਾਬ ''ਚ ਜੰਗਲ ਰਾਜ, ਦਿਨ ਦਿਹਾੜੇ ਲੁੱਟ ਲਿਆ ਦੁਕਾਨਦਾਰ

ਮਲੋਟ (ਸ਼ਾਂਤ) : ਮਲੋਟ ਸ਼ਹਿਰ ਦੇ ਨੈਸ਼ਨਲ ਹਾਈਵੇ ਤੇ ਪੈਂਦੀ ਇਕ ਦੁਕਾਨ ਤੋਂ ਦੋ ਅਣਪਛਤੇ ਲੁਟੇਰਿਆਂ ਵੱਲੋਂ ਦਿਨ -ਦਿਹਾੜੇ ਹਥਿਆਰਾਂ ਦੀ ਨੋਕ 'ਤੇ ਕਰੀਬ 2 ਲੱਖ ਰੁਪਏ ਦਾ ਸਮਾਨ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ। ਨੈਸ਼ਨਲ ਹਾਈਵੇ ਉੱਪਰ ਅਮਨ ਫੋਟੋ ਸਟੂਡੀਓ ਦੇ ਮਾਲਕ ਗੁਰਮੀਤ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਅੱਜ ਸਵੇਰੇ ਕਰੀਬ 11.30 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਦੁਕਾਨ 'ਤੇ ਫੋਟੋ ਖਿਚਵਾਉਣ ਦੇ ਬਹਾਨੇ ਆਏ ਅਤੇ ਆਉਂਦਿਆਂ ਹੀ ਉਨ੍ਹਾਂ ਵੱਲੋਂ ਕਾਪਾ ਦਿਖਾ ਕੇ ਦੁਕਾਨ 'ਤੇ ਪਏ ਫੋਟੋਗ੍ਰਾਫੀ ਲਈ ਵਰਤੇ ਜਾਣ ਵਾਲੇ ਡਰੋਨ ਅਤੇ ਕੈਮਰਾ ਖੋਹ ਕੇ ਫਰਾਰ ਹੋ ਗਏ । 

ਦੁਕਾਨਦਾਰ ਨੇ ਦੱਸਿਆ ਕਿ  ਲੁਟੇਰਿਆਂ ਵੱਲੋਂ ਪਿਸਟਲ ਵੀ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਦਾ ਕੁਝ ਦੂਰ ਤੱਕ ਪਿੱਛਾ ਵੀ ਕੀਤਾ ਗਿਆ ਪਰ ਉਹ ਤੇਜ਼ੀ ਨਾਲ ਪਿੰਡ ਸਰਾਵਾਂ ਬੋਦਲਾਂ ਵੱਲ ਭੱਜ ਗਏ। ਪੀੜਤ ਦੁਕਾਨਦਾਰ ਵੱਲੋਂ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।


author

Gurminder Singh

Content Editor

Related News