ਹੁਣ ਸਵਿਟਜ਼ਰਲੈਂਡ 'ਚ ਲੀ ਕਾਬੂਰਜ਼ੀਏ ਦੀ ਡਰਾਇੰਗ 34.87 ਲੱਖ 'ਚ ਨਿਲਾਮ, ਭੇਜੀ ਗਈ ਸ਼ਿਕਾਇਤ
Saturday, Jun 24, 2023 - 01:20 PM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਲਗਾਤਾਰ ਵਿਦੇਸ਼ਾਂ 'ਚ ਨਿਲਾਮੀ ਹੋ ਰਹੀ ਹੈ ਪਰ ਹੁਣ 21 ਜੂਨ ਨੂੰ ਸਵਿਟਜ਼ਰਲੈਂਡ 'ਚ ਲੀ ਕਾਬੂਰਜ਼ੀਏ ਦੀ ਡਰਾਇੰਗ 34.87 ਲੱਖ 'ਚ ਨਿਲਾਮ ਹੋਈ। ਚੰਡੀਗੜ੍ਹ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੇ ਜੱਗਾ ਨੇ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸ਼ਿਕਾਇਤ ਭੇਜੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖ਼ਰਕਾਰ ਦੇਸ਼ ਤੋਂ ਬਾਹਰ ਇਹ ਹੈਰੀਟੇਜ ਆਈਟਮਾਂ ਕਿਵੇਂ ਪਹੁੰਚ ਰਹੀਆਂ ਹਨ। ਇਨ੍ਹਾਂ ਆਈਟਮਾਂ ਦੀ ਚੋਰੀ ਅਤੇ ਤਸਕਰੀ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ 'ਤੇ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਸ਼ਿਕਾਇਤ 'ਚ ਦੱਸਿਆ ਗਿਆ ਕਿ 1960 'ਚ ਇਹ ਡਰਾਇੰਗ ਬਣੀ ਸੀ। ਹੈਰੀਟੇਜ ਆਈਟਮਾਂ ਦੀ ਸੁਰੱਖਿਆ ਲਈ ਨਿਯਮ ਬਣਾਏ ਜਾਣੇ ਚਾਹੀਦੇ ਹਨ, ਤਾਂ ਕਿ ਚੋਰੀ ਅਤੇ ਤਸਕਰੀ ਨੂੰ ਰੋਕਿਆ ਜਾ ਸਕੇ। ਬਿਨਾਂ ਵਿਰੋਧ ਦੇ ਲਗਾਤਾਰ ਸ਼ਹਿਰ ਦੀਆਂ ਹੈਰੀਟੇਜ ਆਈਟਮਾਂ ਵਿਦੇਸ਼ਾਂ 'ਚ ਨਿਲਾਮ ਹੋ ਰਹੀਆਂ ਹਨ। ਇਸ ਪ੍ਰਕਿਰਿਆ ਨੂੰ ਰੋਕਣ ਦੀ ਲੋੜ ਹੈ। ਨਾਲ ਹੀ ਜੋ ਹੈਰੀਟੇਜ ਆਈਟਮਾਂ ਦੇਸ਼ ਤੋਂ ਬਾਹਰ ਪਹੁੰਚ ਚੁੱਕੀਆਂ ਹਨ, ਉਨ੍ਹਾਂ ਨੂੰ ਵਾਪਸ ਲਿਆਉਣ ਲਈ ਵੀ ਯਤਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਜੇਲ੍ਹਾਂ 'ਚ ਕੈਦੀਆਂ ਦੀ ਵੱਧ ਰਹੀ ਭੀੜ ਨੂੰ ਘਟਾਵੇਗੀ ਸਰਕਾਰ! ਪੜ੍ਹੋ ਪੂਰੀ ਖ਼ਬਰ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹੈਰੀਟੇਜ ਫਰਨੀਚਰ ਦੀ ਵੀ ਵਿਦੇਸ਼ਾਂ 'ਚ ਨੀਲਾਮੀ ਹੋ ਰਹੀ ਹੈ। ਇਸ ਮਹੀਨੇ ਅਮਰੀਕਾ 'ਚ ਇਕ ਵੱਡੀ ਨਿਲਾਮੀ ਹੋਈ ਸੀ, ਜਿਸ 'ਚ ਚੰਡੀਗੜ੍ਹ ਦੀਆਂ 10 ਹੈਰੀਟੇਜ ਆਈਟਮਾਂ 79.6 ਲੱਖ ਰੁਪਏ 'ਚ ਵਿਕੀਆਂ ਸਨ। ਇਸ 'ਚ ਚੰਡੀਗੜ੍ਹ ਦਾ ਕਾਫ਼ੀ ਟੇਬਲ, ਹਾਈਕੋਰਟ ਦੀ ਕਮੇਟੀ ਚੇਅਰ, ਪੰਜਾਬ ਯੂਨੀਵਰਸਿਟੀ ਦੀਆਂ ਚੇਅਰਜ਼, ਚੰਡੀਗੜ੍ਹ ਤੋਂ ਡੈਸਕ ਅਤੇ ਸਟੂਲ, ਬੁੱਕ ਰੈਕ, ਡੈਸਕ ਅਤੇ ਕਲਰਕ ਚੇਅਰ ਅਤੇ ਪੀ. ਯੂ. ਸੈਂਟਰਲ ਲਾਇਬ੍ਰੇਰੀ ਦੀ ਚੇਅਰ ਸਮੇਤ ਹੋਰ ਆਈਟਮਾਂ ਸ਼ਾਮਲ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ