ਸ਼ਰਮਨਾਕ: ਬਜ਼ੁਰਗ ਮਾਂ ਦੇ ਕਮਰੇ ਦਾ ਕੈਮਰਾ ਵੇਖ ਧੀ ਦੇ ਉੱਡੇ ਹੋਸ਼, ਸਾਹਮਣੇ ਆਈਆਂ ਦਿਲ ਨੂੰ ਝੰਜੋੜਣ ਵਾਲੀਆਂ ਤਸਵੀਰਾਂ

Saturday, Oct 28, 2023 - 06:17 PM (IST)

ਰੂਪਨਗਰ (ਚੋਵੇਸ਼ ਲਟਾਵਾ)- ਰੂਪਨਗਰ ਦੇ ਇਕ ਨਾਮੀ ਵਕੀਲ ਵੱਲੋਂ ਆਪਣੀ ਬਜ਼ੁਰਗ ਮਾਂ ਨਾਲ ਤਸ਼ੱਦਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਦੀ ਮੌਜੂਦਗੀ 'ਚ ਮਨੁੱਖਤਾ ਦੀ ਸੇਵਾ ਸੰਸਥਾ ਨੇ ਬੇਸੁੱਧ ਮਾਂ ਕਲਯੁਗੀ ਪੁੱਤ ਦੇ ਚੁੰਗਲ 'ਚੋਂ ਛੁਡਵਾਈ। ਘਟਨਾ ਰਾਤ ਦੇ ਸਮੇਂ ਰੂਪਨਗਰ ਦੀ ਹੈ। ਗਿਆਨੀ ਜੈਲ ਸਿੰਘ ਕਾਲੋਨੀ ਕੋਠੀ 'ਚ ਰਹਿੰਦੇ ਇਕ ਅੰਕੁਰ ਵਰਮਾ ਨਾਂ ਦੇ ਵਕੀਲ ਵੱਲੋਂ ਕੁਝ ਸਮੇਂ ਤੋਂ ਆਪਣੀ ਮਾਂ ਨਾਲ ਤਸ਼ੱਦਦ ਢਾਹਿਆ ਜਾਂ ਰਿਹਾ ਸੀ। ਬਜ਼ੁਰਗ ਮਾਂ ਅਧਰੰਗ ਦੀ ਸ਼ਿਕਾਰ ਹੋਣ ਕਰਕੇ ਬਹੁਤਾ ਤੁਰਨ-ਫਿਰਨ ਤੋਂ ਲਾਚਾਰ ਸੀ।

PunjabKesari

ਲੰਬੇ ਸਮੇਂ ਤੋਂ ਵਕੀਲ ਉਸ ਦੀ ਸਰਕਾਰੀ ਅਧਿਆਪਕ ਪਤਨੀ ਅਤੇ ਪੋਤਰੇ ਵੱਲੋਂ ਬਜ਼ੁਰਗ ਮਾਂ 'ਤੇ ਢਾਹਿਆ ਜਾ ਰਿਹਾ ਤਸ਼ੱਦਦ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੁੰਦਾ ਰਿਹਾ ਪਰ ਰੱਬ ਬਣ ਘਰ ਬਹੁੜੀ ਬਜ਼ੁਰਗ ਮਾਂ ਦੀ ਪੁੱਤਰੀ ਦੇ ਹੱਥ ਕੈਮਰਿਆਂ ਦਾ ਵਾਈਫਾਈ ਕੋਡ ਲੱਗਣ ਮਗਰੋਂ ਪਾਪ ਦਾ ਘੜਾ ਟੁੱਟ ਗਿਆ। ਪੁੱਤਰੀ ਨੇ ਮਾਂ 'ਤੇ ਹੁੰਦਾ ਸਾਰਾ ਤਸ਼ੱਦਦ ਆਪਣੇ ਘਰੋਂ ਅੱਖਾਂ ਨਾਲ ਵੇਖਿਆ ਅਤੇ ਸਾਰੀਆਂ ਵੀਡੀਓਜ਼ ਮਨੁੱਖਤਾ ਦੀ ਸੇਵਾ ਸੰਸਥਾ ਨੂੰ ਸਿਵਲ ਦੇ ਮੁਖੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਦਿੱਤੀਆਂ।

PunjabKesari  

ਇਹ ਵੀ ਪੜ੍ਹੋ: ਜਲੰਧਰ: ਵਿਆਹ ਦੀਆਂ ਖ਼ੁਸ਼ੀਆਂ ਮੌਕੇ ਰੰਗ 'ਚ ਪਿਆ ਭੰਗ, ਸਾਲੇ ਨੇ ਕੁੱਟਿਆ ਜੀਜਾ, ਜਾਣੋ ਪੂਰਾ ਮਾਮਲਾ

ਬਜ਼ੁਰਗ ਮਾਤਾ ਆਸ਼ਾ ਰਾਣੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਸਪੁਰਦ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਗਈ। ਬਜ਼ੁਰਗ ਮਾਂ ਦੀ ਪੁੱਤਰੀ ਵੀ ਖ਼ਾਲਸਾ ਕਾਲਜ ਵਿਚ ਲੈਕਚਰਾਰ ਹੈ ਅਤੇ ਆਸ਼ਾ ਰਾਣੀ ਦਾ ਪਤੀ ਹਰੀ ਚੰਦ ਵਰਮਾ ਵੀ ਰੂਪਨਗਰ ਦਾ ਨਾਮੀਂ ਵਕੀਲ ਰਿਹਾ ਹੈ।  ਬਜ਼ੁਰਗ ਮਾਤਾ ਨੂੰ ਰੈਸਕਿਊ ਕਰਨ ਮੌਕੇ ਸੰਸਥਾ ਦੇ ਆਗੂਆਂ ਵੱਲੋਂ ਵਕੀਲ ਸਾਥ ਨੂੰ ਲਾਹਨਤਾਂ ਪਾਈਆਂ ਗਈਆਂ ਅਤੇ ਉਨ੍ਹਾਂ ਦੀਆਂ ਵੀਡੀਓਜ਼ ਵੀ ਵਿਖਾਈਆਂ ਗਈਆਂ ਪਰ ਉਹ ਹੱਥ ਜੋੜਦੇ ਰਹੇ ਅਤੇ ਕਿਹਾ ਕਿ ਉਹ ਪਸ਼ਚਾਤਾਪ ਕਰਦੇ ਹਨ ਅਤੇ ਮਾਤਾ ਦੀ ਸੇਵਾ ਕਰਨਗੇ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਕੀਲ ਪੁੱਤਰ ਨੇ ਕੁਝ ਸਮਾਂ ਪਹਿਲਾਂ ਹੀ ਜਾਇਦਾਦ ਦੀ ਤਬਦੀਲ ਕੀਤੀ ਹੈ, ਜਿਸ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ। ਇਸ ਮੌਕੇ ਕੁਦਰਤ ਦੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਅਤੇ ਸਾਰੇ ਮੈਂਬਰ ਵੀ ਹਾਜ਼ਰ ਸਨ।

PunjabKesari

ਵਕੀਲ ਪੁੱਤਰ ਗ੍ਰਿਫ਼ਤਾਰ 
ਸਿਟੀ ਪੁਲਸ ਰੂਪਨਗਰ ਦੇ ਐੱਸ. ਐੱਚ. ਓ. ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਵਕੀਲ ਅੰਕੁਰ ਵਰਮਾ ਉਨ੍ਹਾਂ ਦੀ ਪਤਨੀ ਅਤੇ ਇਕ ਨਾਬਾਲਗ ਪੁੱਤਰ 'ਤੇ ਅਧੀਨ ਧਾਰਾਵਾਂ 323, 342,355, ਅਤੇ 327 ਆਈ. ਪੀ. ਸੀ. ਸਮੇਤ ਮਾਪਿਆਂ ਦੀ ਸੇਵਾ ਅਤੇ ਸੰਭਾਲ ਲਈ ਬਣੇ ਐਕਟ ਦੇ ਸੈਕਸ਼ਨ 24 ਅਧੀਨ ਐੱਫ਼. ਆਈ. ਆਰ. ਦਰਜ ਕਰਕੇ ਅੰਕੁਰ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਦੀ ਪੁੱਤਰੀ ਦੀ ਸ਼ਿਕਾਇਤ ਦੋ ਆਧਾਰ 'ਤੇ ਕਾਰਵਾਈ ਕੀਤੀ ਗਈ ਹੈ। ਉਥੇ ਹੀ ਦੂਜੇ ਪਾਸੇ ਰੋਪੜ ਐਸੋਸੀਏਸ਼ਨ ਨੇ ਵਕੀਲ ਅਕੁੰਰ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਹੈ ਅਤੇ ਵਕੀਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬਾਰ ਕੌਂਸਲ ਵੱਲੋਂ ਲਾਇਸੈਂਸ ਨੂੰ ਰੱਦ ਕਰਨ ਦੀ ਕੀਤੀ ਮੰਗ ਕੀਤੀ ਗਈ ਹੈ। ਡੀ. ਸੀ. ਤੋਂ ਵਕੀਲ ਨੂੰ ਮਿਲਿਆ ਚੈਂਬਰ ਵੀ ਰੱਦ ਕਰਨ ਦੀ ਗੱਲ ਕਹੀ ਗਈ ਹੈ। 

PunjabKesari

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਖ਼ੌਫ਼ਨਾਕ ਘਟਨਾ: ਅਧਿਆਪਕ ਨੇ ਵਿਦਿਆਰਥੀ 'ਤੇ ਚੜ੍ਹਾਈ ਕਾਰ, 10 ਕਿਲੋਮੀਟਰ ਤੱਕ ਘੜੀਸਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News