ਫਿਰੋਜ਼ਪੁਰ ਦਾ ਵਕੀਲ ਭੇਤਭਰੀ ਹਾਲਤ ’ਚ ਲਾਪਤਾ, ਸਕੂਟਰ ਤੇ ਮੋਬਾਈਲ ਨਹਿਰ ਨੇੜਿਓਂ ਮਿਲੇ, ਮਾਮਲਾ ਸ਼ੱਕੀ

Saturday, Nov 26, 2022 - 08:21 PM (IST)

ਫਿਰੋਜ਼ਪੁਰ ਦਾ ਵਕੀਲ ਭੇਤਭਰੀ ਹਾਲਤ ’ਚ ਲਾਪਤਾ, ਸਕੂਟਰ ਤੇ ਮੋਬਾਈਲ ਨਹਿਰ ਨੇੜਿਓਂ ਮਿਲੇ, ਮਾਮਲਾ ਸ਼ੱਕੀ

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦਾ ਨੌਜਵਾਨ ਵਕੀਲ ਚੰਦਰ ਸ਼ੇਖਰ ਸ਼ਰਮਾ (39) ਪੁੱਤਰ ਸਤੀਸ਼ ਸ਼ਰਮਾ ਵਾਸੀ ਨਿਊ ਕਾਸ਼ੀ ਨਗਰੀ ਫਿਰੋਜ਼ਪੁਰ ਸ਼ਹਿਰ ਬੀਤੀ ਸ਼ਾਮ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੈ। ਦੱਸਿਆ ਜਾਂਦਾ ਹੈ ਕਿ ਉਸ ਦੀ ਲਾਸਟ ਲੋਕੇਸ਼ਨ ਸ਼ਾਮ ਕਰੀਬ 5:50 ਵਜੇ ਫਿਰੋਜ਼ਪੁਰ-ਫਰੀਦਕੋਟ ਰੋਡ ’ਤੇ ਨਹਿਰ ਅਤੇ ਡੀ.ਪੀ.ਐੱਸ. ਸਕੂਲ ਨੇੜੇ ਦੀ ਆ ਰਹੀ ਹੈ ਅਤੇ ਉਸ ਦਾ ਸਕੂਟਰ ਤੇ ਮੋਬਾਈਲ ਫੋਨ ਨਹਿਰ ਨੇੜਿਓਂ ਮਿਲਿਆ ਹੈ। ਚੰਦਰ ਸ਼ੇਖਰ ਦੇ ਪਿਤਾ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਸੇਵਾਮੁਕਤ ਮੁਲਾਜ਼ਮ ਹਨ। ਐਡਵੋਕੇਟ ਨੂੰ ਲੱਭਣ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਚੋਰਾਂ ਨੇ ਘਰ 'ਚੋਂ ਦਿਨ-ਦਿਹਾੜੇ ਉਡਾਈ 70 ਹਜ਼ਾਰ ਦੀ ਨਕਦੀ

ਇਹ ਵੀ ਪੜ੍ਹੋ : ਬੈਂਕ ਦੀ ਨਕਦੀ ਸਹੀ ਟਿਕਾਣੇ 'ਤੇ ਪਹੁੰਚਾਉਣ ਵਾਲੇ ਅਫ਼ਸਰ ਨੇ ਹੀ ਵਾਰਦਾਤ ਨੂੰ ਦੇ ਦਿੱਤਾ ਅੰਜਾਮ, ਪੜ੍ਹ ਕੇ ਉਡ ਜਾਣਗੇ ਹੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News