ਵਕੀਲ ਪਰਮਪ੍ਰੀਤ ਸਿੰਘ ਦੀਆਂ ਦਲੀਲਾਂ ਨੇ ਦਾਜ ਦੇ ਝੂਠੇ ਪਰਚੇ ’ਚ ਦੋਸ਼ੀ ਨੂੰ ਕਰਵਾਇਆ ਬਰੀ

Friday, Feb 09, 2024 - 03:48 PM (IST)

ਵਕੀਲ ਪਰਮਪ੍ਰੀਤ ਸਿੰਘ ਦੀਆਂ ਦਲੀਲਾਂ ਨੇ ਦਾਜ ਦੇ ਝੂਠੇ ਪਰਚੇ ’ਚ ਦੋਸ਼ੀ ਨੂੰ ਕਰਵਾਇਆ ਬਰੀ

ਪਟਿਆਲਾ : ਮਾਣਯੋਗ ਅਦਾਲਤ ਅਮਨਦੀਪ ਕੌਰ ਜੇ ਐੱਮ ਆਈ ਸੀ ਪਹਿਲਾ ਦਰਜ ਦੀ ਅਦਾਲਤ ਨੇ ਐੱਫ.ਆਈ.ਆਰ. ਨੰ 21 ਸਾਲ 2018 ਥਾਣਾ ਵੂਮੈਨ ਸੈੱਲ ਪਟਿਆਲਾ ਵੱਲੋਂ ਦਰਜ ਇਕ ਦਾਜ ਦਹੇਜ ਦੇ ਕੇਸ ’ਚ ਦੋਸ਼ੀ ਅਵਤਾਰ ਸਿੰਘ ’ਤੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਕੇਸ ਦੀ ਪੈਰਵੀ ਕਰਦੇ ਵਕੀਲ ਪਰਮਪ੍ਰੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਨੇ ਦੋਸ਼ੀ ਨੂੰ ਬਾ-ਇੱਜ਼ਤ ਬਰੀ ਕੀਤਾ ਹੈ। ਵਕੀਲ ਪਰਮਪ੍ਰੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੇਸ ਝੂਠ ਦੇ ਪੁਲੰਦੇ ’ਤੇ ਅਧਾਰਿਤ ਸੀ ਅਤੇ ਮਾਣਯੋਗ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਾਡੇ ਹੱਕ ’ਚ ਫੈਂਸਲਾ ਸੁਣਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਵਤਾਰ ਸਿੰਘ ’ਤੇ 406 ਅਤੇ 498 ਏ ਦੇ ਤਹਿਤ ਪਰਚਾ ਦਰਜ ਹੋਇਆ ਸੀ ਜੋ ਅਦਾਲਤ ਸਾਹਮਣੇ ਨਹੀਂ ਟਿੱਕ ਸਕਿਆ। 

ਵਕੀਲ ਨੇ ਅੱਗੇ ਕਿਹਾ ਕਿ ਅਜੇ ਲਿਖਤੀ ਰੂਪ ’ਚ ਫੈਂਸਲਾ ਨਹੀਂ ਮਿਲਿਆ ਅਤੇ ਉਨ੍ਹਾਂ ਇਸ ਕਰਕੇ ਜ਼ਿਆਦਾ ਜਾਣਕਾਰੀ ਦੇਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਫੈਂਸਲੇ ਬਾਰੇ ਪੂਰੀ ਜਾਣਕਾਰੀ, ਲਿਖਤੀ ਫੈਂਸਲਾ ਆਉਣ ਤੋਂ ਬਾਅਦ ਹੀ ਪ੍ਰੈੱਸ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਅਵਤਾਰ ਸਿੰਘ ਜੋ ਇਸ ਕੇਸ ’ਚ ਦੋਸ਼ੀ ਸੀ, ਨੇ ਵੀ ਅਦਾਲਤ ਅਤੇ ਆਪਣੇ ਵਕੀਲ ਪਰਮਪ੍ਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਨਿਰਦੋਸ਼ ਸੀ ਅਤੇ ਅਦਾਲਤ ਨੇ ਵੀ ਮੈਂਨੂੰ ਇਨਸਾਫ ਦੇ ਕੇ ਸੱਚ ਦਾ ਸਾਥ ਦਿੱਤਾ ਹੈ।


author

Gurminder Singh

Content Editor

Related News