ਲਾਰੈਂਸ ਗੈਂਗ ਵਲੋਂ ਗੁਰਸਿਮਰਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ

Monday, Apr 10, 2023 - 06:31 PM (IST)

ਲਾਰੈਂਸ ਗੈਂਗ ਵਲੋਂ ਗੁਰਸਿਮਰਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ

ਖੰਨਾ (ਕਮਲ) : ਅੰਤਰਰਾਸ਼ਟਰੀ ਐਂਟੀ ਖਾਲਿਸਤਾਨੀ ਟੈਰੇਰਿਸਟ ਫਰੰਟ ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੂੰ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰਾਂ ਨੇ ਪਹਿਲਾਂ ਗੁਰਸਿਮਰਨ ਸਿੰਘ ਮੰਡ ਨੂੰ ਉਨ੍ਹਾਂ ਦੇ ਫੋਨ ’ਤੇ ਵਿਦੇਸ਼ੀ ਨੰਬਰ +351967405906 ਵਟ੍ਹਸਐਪ ਤੋਂ ਸੰਦੇਸ਼ ਭੇਜਿਆ ਕਿ ਤੂੰ ਸਾਡੇ ਭਰਾ ਲਾਰੈਂਸ ਬਿਸ਼ਨੋਈ ਨੂੰ ਗਲਤ ਨਾ ਬੋਲ, ਪਹਿਲਾਂ ਵੀ ਤੈਨੂੰ ਕਈ ਵਾਰ ਆਖ ਚੁੱਕੇ ਹਾਂ ਪਰ ਤੂੰ ਹਟਦਾ ਨਹੀਂ ਹੈ। ਤੈਨੂੰ ਵੀ ਸਿੱਧੂ ਮੂਸੇ ਵਾਲੇ ਵਾਂਗ ਜਲਦੀ ਹੀ ਮਾਰ ਦੇਣਾ, ਤੇਰਾ ਟਾਈਮ ਥੋੜ੍ਹਾ ਰਹਿ ਗਿਆ ਹੈ। 

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਧਾਰਾ 144 ਲਗਾਈ ਗਈ, ਜਾਰੀ ਹੋਏ ਸਖ਼ਤ ਹੁਕਮ

ਫਿਰ ਇਸ ਤੋਂ ਬਾਅਦ ਜੀ-ਮੇਲ ਦੀ ਐਂਡਲੈਸਜੱਟ836 ਨਾਮਕ ਈਮੇਲ ਆਈ. ਡੀ. ਤੋਂ ਇਸੇ ਤਰ੍ਹਾਂ ਦਾ ਹੀ ਸੰਦੇਸ਼ ਦੁਬਾਰਾ ਭੇਜਿਆ ਗਿਆ। ਉਧਰ ਇਸ ਮਾਮਲੇ ਨੂੰ ਲੈ ਕੇ ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਉਨ੍ਹਾਂ ਵਲੋਂ ਗੈਂਗਸਟਰਾਂ ਅਤੇ ਖਾਲਿਸਤਾਨ ਵਿਰੁੱਧ ਜੰਗ ਜਾਰੀ ਰਹੇਗੀ ਅਤੇ ਪੰਜਾਬ ’ਚ ਇਨ੍ਹਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਤਨੀ ਤੇ ਪੁੱਤ ਨੂੰ ਕਤਲ ਕਰਨ ਤੋਂ ਬਾਅਦ ਏ. ਐੱਸ. ਆਈ. ਨੇ ਕੈਨੇਡਾ ’ਚ ਪੁੱਤ ਨੂੰ ਕੀਤਾ ਫੋਨ, ‘ਮੈਂ ਸਭ ਨੂੰ ਮਾਰ ’ਤਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News