ਬਾਬਾ ਸਿੱਦੀਕੀ ਮਗਰੋਂ ਮੁਨੱਵਰ ਫਾਰੂਕੀ ਹਿੱਟ-ਲਿਸਟ! ਜਾਣੋ ਕਿਉਂ ਨਿਸ਼ਾਨੇ 'ਤੇ ਕਾਮੇਡੀਅਨ

Monday, Oct 14, 2024 - 05:46 PM (IST)

ਬਾਬਾ ਸਿੱਦੀਕੀ ਮਗਰੋਂ ਮੁਨੱਵਰ ਫਾਰੂਕੀ ਹਿੱਟ-ਲਿਸਟ! ਜਾਣੋ ਕਿਉਂ ਨਿਸ਼ਾਨੇ 'ਤੇ ਕਾਮੇਡੀਅਨ

ਮੁੰਬਈ (ਬਿਊਰੋ) : ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਦੁਨੀਆ ਭਰ 'ਚ ਸੋਗ ਛਾਇਆ ਹੋਇਆ ਹੈ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ। ਹੁਣ ਇਸ ਕਤਲ ਤੋਂ ਬਾਅਦ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਾਮੇਡੀਅਨ ਮੁਨੱਵਰ ਫਾਰੂਕੀ ਦਾ ਨਾਂ ਵੀ ਉਨ੍ਹਾਂ ਦੀ ਹਿੱਟਲਿਸਟ 'ਚ ਹੈ। ਖ਼ਬਰਾਂ ਮੁਤਾਬਕ, ਮੁਨੱਵਰ ਦੇ ਪਿੱਛੇ ਬਿਸ਼ਨੋਈ ਗੈਂਗ ਦੇ 2 ਸ਼ੂਟਰ ਸਨ, ਜੋ ਕੁਝ ਦਿਨ ਪਹਿਲਾਂ ਦਿੱਲੀ 'ਚ ਸਮਾਗਮ 'ਚ ਪਹੁੰਚੇ ਸਨ। ਹਾਲਾਂਕਿ ਪੁਲਸ ਨੂੰ ਮਿਲੀ ਖੁਫੀਆ ਸੂਚਨਾ ਤੋਂ ਬਾਅਦ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੋ ਸਕੇ।

ਇਹ ਖ਼ਬਰ ਵੀ ਪੜ੍ਹੋ - ਆਖ਼ਰੀ ਕੀਮੋਥੈਰੇਪੀ ਕਾਰਨ ਵਿਗੜੀ ਹਿਨਾ ਖ਼ਾਨ ਦੀ ਹਾਲਤ, ਤਸਵੀਰਾਂ ਵੇਖ ਲੱਗੇਗਾ ਝਟਕਾ

ਹਿੱਟਲਿਸਟ 'ਚ ਮੁਨੱਵਰ?
ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਪੁਲਸ ਬਿਸ਼ਨੋਈ ਗੈਂਗ ਦੇ ਨੈੱਟਵਰਕ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਸਲਮਾਨ ਤੋਂ ਇਲਾਵਾ ਮੁਨੱਵਰ ਫਾਰੂਕੀ ਸਮੇਤ ਕਈ ਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਂ ਵੀ ਹਿੱਟਲਿਸਟ 'ਚ ਹਨ। ਕਾਮੇਡੀਅਨ ਮੁਨੱਵਰ ਫਾਰੂਕੀ ਸਤੰਬਰ ਮਹੀਨੇ 'ਚ ਬਿਸ਼ਨੋਈ ਗੈਂਗ ਦਾ ਨਿਸ਼ਾਨਾ ਬਣਨ ਤੋਂ ਬਚਿਆ ਹੈ। ਇਸ ਸਮਾਗਮ 'ਚ ਹਿੱਸਾ ਲੈਣ ਲਈ ਉਹ ਮੁੰਬਈ ਤੋਂ ਦਿੱਲੀ ਗਏ ਸਨ। ਲਾਰੈਂਸ ਬਿਸ਼ਨੋਈ ਦੇ 2 ਨਿਸ਼ਾਨੇਬਾਜ਼ ਵੀ ਉਸ ਫਲਾਈਟ 'ਚ ਸਨ, ਜਿਸ 'ਚ ਮੁਨੱਵਰ ਸੀ। ਦੋਹਾਂ ਨੇ ਦੱਖਣੀ ਦਿੱਲੀ ਦੇ ਸੂਰਿਆ ਹੋਟਲ 'ਚ ਕਮਰਾ ਬੁੱਕ ਕਰਵਾਇਆ ਸੀ। ਮੁਨੱਵਰ ਵੀ ਇਸ ਹੋਟਲ 'ਚ ਠਹਿਰੇ ਸਨ। ਦਿੱਲੀ ਪੁਲਸ ਦੀ ਟੀਮ ਪਹਿਲਾਂ ਹੀ ਇਨ੍ਹਾਂ ਸ਼ੂਟਰਾਂ ਦੀ ਭਾਲ ਕਰ ਰਹੀ ਸੀ ਕਿਉਂਕਿ ਉਨ੍ਹਾਂ ਨੇ ਦਿੱਲੀ ਦੇ ਇੱਕ ਵਪਾਰੀ ਦਾ ਵੀ ਕਤਲ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਗਾਇਕ ਦੇ ਸ਼ੋਅ 'ਚ ਭਾਰੀ ਹੰਗਾਮਾ, ਸਟੇਜ ਛੱਡ ਭੱਜਿਆ ਗਾਇਕ

ਇਸ ਕਾਰਨ ਨਿਸ਼ਾਨੇ 'ਤੇ ਹੈ ਮੁਨੱਵਰ 
ਦਿੱਲੀ ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਸ਼ੂਟਰ ਉਸ ਹੋਟਲ 'ਚ ਹਨ ਤਾਂ ਉੱਥੇ ਛਾਪੇਮਾਰੀ ਕੀਤੀ ਗਈ। ਇਸ ਤੋਂ ਪਹਿਲਾਂ ਵੀ ਮੁਨੱਵਰ ਫਾਰੂਕੀ ਨੂੰ ਧਮਕੀਆਂ ਮਿਲੀਆਂ ਸਨ। ਜਦੋਂ ਪੁਲਸ ਨੇ ਧਮਕੀ ਅਤੇ ਹੋਟਲ 'ਚ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਦੇ ਠਹਿਰਨ ਨੂੰ ਜੋੜਿਆ ਤਾਂ ਸਥਿਤੀ ਮੇਲ ਖਾਂਦੀ ਹੋਈ ਦਿਸੀ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਇਹ ਕਾਫ਼ੀ ਸੰਭਵ ਹੈ ਕਿ ਦੋਵੇਂ ਮੁਨੱਵਰ ਫਾਰੂਕੀ ਨੂੰ ਗੋਲੀ ਮਾਰਨ ਦੀ ਯੋਜਨਾ ਲੈ ਕੇ ਆਏ ਸਨ। ਇਹ ਖਦਸ਼ਾ ਇਸ ਲਈ ਵੀ ਪ੍ਰਗਟਾਇਆ ਗਿਆ ਕਿਉਂਕਿ ਮੁਨੱਵਰ ਫਾਰੂਕੀ ਵੀ ਆਪਣੇ ਸ਼ੋਅਜ਼ 'ਚ ਧਰਮ ਨਾਲ ਸਬੰਧਤ ਵਿਅੰਗ ਕੱਸਦਾ ਹੈ। ਇਸ 'ਤੇ ਵੀ ਬਿਸ਼ਨੋਈ ਗੈਂਗ ਨਾਰਾਜ਼ ਹੈ। ਮੀਡੀਆ ਹਾਊਸ ਦੇ ਕੁਝ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਮੁਨੱਵਰ ਗਿਰੋਹ ਦਾ ਨਿਸ਼ਾਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News