ਲਾਰੈਂਸ ਬਿਸ਼ਨੋਈ ਦੇ ਮਾਮਲੇ ''ਤੇ ਕੇਂਦਰ ''ਤੇ ਵਰ੍ਹੇ ਰਾਜਾ ਵੜਿੰਗ, ਕਿਹਾ ਪੇਸ਼ੀ ''ਤੇ ਇੰਝ ਆਉਂਦਾ ਜਿਵੇਂ ਗ੍ਰਹਿ ਮੰਤਰੀ ਹੋਵ

Friday, Aug 09, 2024 - 06:20 PM (IST)

ਲਾਰੈਂਸ ਬਿਸ਼ਨੋਈ ਦੇ ਮਾਮਲੇ ''ਤੇ ਕੇਂਦਰ ''ਤੇ ਵਰ੍ਹੇ ਰਾਜਾ ਵੜਿੰਗ, ਕਿਹਾ ਪੇਸ਼ੀ ''ਤੇ ਇੰਝ ਆਉਂਦਾ ਜਿਵੇਂ ਗ੍ਰਹਿ ਮੰਤਰੀ ਹੋਵ

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਾਰੈਂਸ ਬਿਸ਼ਨੋਈ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਸੰਸਦ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਪੇਸ਼ੀ 'ਤੇ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਗ੍ਰਹਿ ਮੰਤਰੀ ਹੋਵੇ। ਉਸ ਨੂੰ ਸੂਬਿਆਂ ਅਤੇ ਕੇਂਦਰ ਦੀਆਂ ਜੇਲ੍ਹਾਂ ਵਿਚ ਵਿਸ਼ੇਸ਼ ਸਹੂਲਤਾਂ ਮਿਲ ਰਹੀਆਂ ਹਨ। ਕੀ ਕੇਂਦਰ ਸਰਕਾਰ ਉਸ 'ਤੇ ਕੋਈ ਕਾਰਵਾਈ ਕਰੇਗੀ। ਵੜਿੰਗ ਨੇ ਸਦਨ ਵਿਚ ਲਾਰੈਂਸ ਨੂੰ ਦੇਸ਼ ਦਾ ਅੱਤਵਾਦੀ ਦੱਸਿਆ। ਸਾਂਸਦ ਨੇ ਕੇਂਦਰ ਤੋਂ ਸਵਾਲ ਪੁੱਛਦੇ ਹੋਏ ਕਿਹਾ ਕਿ ਕੀ ਕੇਂਦਰ ਦੱਸ ਸਕਦਾ ਹੈ ਕਿ ਇਸ ਨੂੰ ਕਦੋਂ ਤਕ ਰੋਕਿਆ ਜਾਵੇਗਾ। 

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓਗ੍ਰਾਫੀ ਰੋਕਣ ਲਈ ਸਖ਼ਤੀ

ਵੜਿੰਗ ਨੇ ਕਿਹਾ ਕਿ ਉਹ ਦੇਸ਼ ਵਿਚ ਇਕ ਵੱਡੇ ਗੈਂਗਸਟਰ ਸੰਬੰਧੀ ਗੱਲ ਕਰਨਾ ਚਾਹੁੰਦੇ ਹਨ ਜਿਸ ਦਾ ਨਾਮ ਲਾਰੈਂਸ ਬਿਸ਼ਨੋਈ ਹੈ ਅਤੇ ਉਸ ਦਾ ਅੱਤਵਾਦ ਪੂਰੇ ਦੇਸ਼ ਵਿਚ ਫੈਲਿਆ ਹੋਇਆ ਹੈ। ਫਿਲਹਾਲ ਉਹ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿਚ ਬੰਦ ਹੈ। ਲਾਰੈਂਸ ਨੇ ਵਿਸ਼ਵ ਪ੍ਰਸਿੱਧ ਕਲਾਕਾਰ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਹੈ ਅਤੇ ਉਹ ਕਹਿੰਦਾ ਹੈ ਕਿ ਉਹ ਸਲਮਾਨ ਖਾਨ ਨੂੰ ਵੀ ਮਾਰੇਗਾ। ਅੱਜ ਪੰਜਾਬ ਵਿਚ ਉਸ ਦਾ ਅੱਤਵਾਦ ਚੋਟੀ 'ਤੇ ਹੈ। ਉਹ ਵਪਾਰੀਆਂ ਤੋਂ ਫਿਰੌਤੀ ਲੈਂਦਾ ਹੈ ਅਤੇ ਜਿਹੜਾ ਉਸ ਨੂੰ ਫਿਰੌਤੀ ਨਹੀਂ ਦਿੰਦਾ, ਉਸ ਨੂੰ ਮਾਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ 'ਚ ਵਾਧੇ ਨੂੰ ਹਰੀ ਝੰਡੀ

ਉਨ੍ਹਾਂ ਕਿਹਾ ਕਿ ਲਗਭਗ 6 ਮਹੀਨੇ ਪਹਿਲਾਂ ਜੇਲ੍ਹ ਵਿਚੋਂ ਉਸ ਦਾ ਇੰਟਰਵਿਊ ਆਇਆ ਸੀ। ਅਸੀਂ ਰੌਲਾ ਪਾਇਆ ਅਤੇ ਹਾਈਕੋਰਟ ਨੇ ਆਪ ਨੋਟਿਸ ਲਿਆ। ਉਸ ਤੋਂ ਬਾਅਦ ਪਤਾ ਲੱਗਾ ਕਿ ਪੁਲਸ ਵਾਲਿਆਂ ਨੇ ਉਸ ਦਾ ਇੰਟਰਵਿਊ ਇਕ ਵੱਡੇ ਚੈਨਲ 'ਤੇ ਸੀ. ਆਈ. ਏ. (ਜਿੱਥੇ ਪੁੱਛਗਿੱਛ ਹੁੰਦੀ ਹੈ) ਵਿਚ ਕਰਵਾਇਆ ਸੀ। ਇਕ ਪੰਜਾਬ ਅਤੇ ਦੂਜਾ ਰਾਜਸਥਾਨ ਵਿਚ ਕਰਵਾਇਆ। ਉਹ ਰੋਜ਼ਾਨਾ ਲੋਕਾਂ ਦੇ ਕਤਲ ਕਰਵਾ ਰਿਹਾ ਹੈ। ਕੇਂਦਰ ਸਰਕਾਰ ਦੇਸ਼ ਦੇ ਬਾਹਰ ਦੀ ਗੱਲ ਕਰਦੀ ਹੈ ਪਰ ਦੇਸ਼ ਦੇ ਅੰਦਰ ਫੈਲ ਰਹੇ ਇਸ ਅੱਤਵਾਦ ਨੂੰ ਕਦੋਂ ਰੋਕੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News