ਰਾਣਾ ਕਤਲ ਕਾਂਡ ''ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ ''ਤੇ ਲਈ ਜ਼ਿੰਮੇਵਾਰੀ

Friday, Oct 23, 2020 - 06:04 PM (IST)

ਰਾਣਾ ਕਤਲ ਕਾਂਡ ''ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ ''ਤੇ ਲਈ ਜ਼ਿੰਮੇਵਾਰੀ

ਮਲੋਟ (ਜੁਨੇਜਾ): ਵੀਰਵਾਰ ਦੇਰ ਸ਼ਾਮ ਰਣਜੀਤ ਸਿੰਘ ਰਾਣਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਵਲੋਂ ਲਈ ਗਈ ਹੈ। ਇਸ ਸਬੰਧੀ ਗੁਰਲਾਲ ਬਰਾੜ ਦੀ ਫੇਸਬੁੱਕ 'ਤੇ ਹੱਤਿਆ ਦਾ ਬਦਲਾ ਦੱਸਿਆ ਗਿਆ ਹੈ। ਗੁਰਲਾਲ ਬਰਾੜ ਦੀ ਫੇਸਬੁੱਕ 'ਤੇ ਲਿਖਿਆ ਗਿਆ ਹੈ ਕਿ ਸ੍ਰੀ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਪਹਿਲੀ ਸ਼ਰਧਾਂਜਲੀ ਸਾਡੇ ਬਰਾੜ ਭਰਾ ਨੂੰ ਸਾਡੀ। ਅੱਜ ਮਲੋਟ ਦੇ ਪਿੰਡ ਔਲਖ ਵਿਚ ਰਾਣਾ ਦਾ ਕਤਲ ਹੋਇਆ ਹੈ ਉਹ ਅਸੀਂ ਕੀਤਾ ਹੈ, ਕਿਉਂਕਿ ਇਸ ਬੰਦੇ ਦਾ ਵੀ ਸਾਡੇ ਭਰਾ ਦੇ ਕਤਲ 'ਚ ਪੂਰਾ ਹਿੱਸਾ ਸੀ। ਤੁਸੀਂ ਸਾਡਾ ਜਵਾਨ ਭਰਾ ਨਾਜਾਇਜ਼ ਮਾਰਿਆ, ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਬੱਸ ਥੋੜਾ ਰਾਜਿਆਂ ਵਰਗੀ ਜ਼ਿੰਦਗੀ ਜਿਊਂਦਾ ਸੀ। ਸਾਡਾ ਬਦਲਾ ਹਾਲੇ ਪੂਰਾ ਨਹੀਂ ਹੋਇਆ। ਇਹ ਤਾਂ ਸ਼ੁਰੂਆਤ ਹੈ। ਤੁਹਾਨੂੰ ਜਿਊਣ ਨਹੀਂ ਦੇਣਾ ਅਸੀਂ।

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਬਦਲਿਆ ਸਕੂਲ ਦਾ ਰੰਗ ਰੂਪ, ਇਸ ਅਧਿਆਪਕ ਦੇ ਜਜ਼ਬੇ ਨੂੰ ਜਾਣ ਤੁਸੀਂ ਵੀ ਕਰੋਗੇ ਸਲਾਮ

PunjabKesari

ਦੱਸ ਦੇਈਏ ਕਿ ਕੱਲ੍ਹ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ 'ਤੇ ਪਿੰਡ ਔਲਖ ਨੇੜੇ ਕਾਰ ਸਵਾਰ ਵਿਅਕਤੀ ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਦੇ ਗੋਲੀਆਂ ਲੱਗਣ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਣਜੀਤ ਸਿੰਘ ਆਪਣੀ ਪਤਨੀ ਨਾਲ ਪਿੰਡ ਔਲਖ ਵਿਖੇ ਦਵਾਈ ਲੈਣ ਗਿਆ ਸੀ। ਇਸ ਦੌਰਾਨ ਇਕ ਨਿੱਜੀ ਹਸਪਤਾਲ ਦੇ ਨੇੜੇ ਕਾਰ 'ਚ ਬੈਠੇ ਰਾਣਾ ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ


author

Shyna

Content Editor

Related News