ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ

Monday, Oct 13, 2025 - 11:04 AM (IST)

ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ ''ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ

ਚੰਡੀਗੜ੍ਹ (ਸ਼ੀਨਾ): ਛਾਤੀ ਨੇੜੇ ਕੋਈ ਗੰਢ ਹੋਣ ’ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਇਸ ’ਚ ਅਣਗਹਿਲੀ ਛਾਤੀ ਦਾ ਕੈਂਸਰ ਬਣ ਸਕਦੀ ਹੈ। ਵਿਆਹ ਦੇਰੀ ਨਾਲ ਹੋਣਾ ਵੀ ਇਸ ਦੇ ਪ੍ਰਮੁੱਖ ਕਾਰਨ ਵਜੋਂ ਸਾਹਮਣੇ ਆਇਆ ਹੈ।ਇਹ ਕਹਿਣਾ ਹੈ ਉੱਘੇ ਕੈਂਸਰ ਮਾਹਰ ਪ੍ਰੋ. ਜੇ. ਐੱਸ. ਠਾਕੁਰ ਦਾ। ਉਨ੍ਹਾਂ ਕਿਹਾ ਕਿ ਅਕਸਰ ਸ਼ੁਰੂਆਤ ’ਚ ਦਰਦ ਨਹੀਂ ਹੁੰਦਾ, ਜਿਸ ਕਾਰਨ ਇਸ ਨੂੰ ਆਮ ਸਮਝ ਕੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਹ ਅੱਗੇ ਜਾ ਕੇ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ। ਔਰਤਾਂ ’ਚ ਛਾਤੀ ਦੇ ਕੈਂਸਰ ਦੀ ਦਰ ਜ਼ਿਆਦਾ ਹੈ। ਉਨ੍ਹਾਂ ਨੇ ਇਸ ਪਿੱਛੇ ਅਜੋਕੀ ਬਦਲੀ ਜੀਵਨਸ਼ੈਲੀ ਤੇ ਗ਼ਲਤ ਖਾਣ-ਪਾਣ ਨੂੰ ਵੱਡਾ ਕਾਰਨ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣੇ ਦੀ ਕੁੜੀ ਦੀ 'ਇਤਰਾਜ਼ਯੋਗ' ਵੀਡੀਓ ਵਾਇਰਲ! ਹੋਟਲ ਦੇ ਬਾਹਰ ਹੀ...

ਗੰਢਾਂ, ਨਿੱਪਲ ਡਿਸਚਾਰਜ, ਸੋਜ ਤੇ ਸਕਿਨ ਦੀ ਡਿੰਪਲਿੰਗ ਜਿਹੇ ਲੱਛਣ ਵੀ ਛਾਤੀ ਦੇ ਕੈਂਸਰ ਦਾ ਸੰਕੇਤ ਹੋ ਸਕਦੇ ਹਨ। ਛਾਤੀ ਦੀ ਸ਼ਕਲ ’ਚ ਬਦਲਾਅ, ਨਿੱਪਲ ਤੋਂ ਖ਼ੂਨ ਜਾਂ ਪਾਣੀ ਵਰਗਾ ਰਿਸਾਅ, ਨਿੱਪਲ ਦਾ ਡੁੱਬਣਾ, ਛਾਤੀ ਦੀ ਚਮੜੀ ’ਚ ਟੋਏ ਪੈਣਾ, ਛਾਤੀ ਦਾ ਸੁੰਗੜਨਾ ਜਾਂ ਸੰਤਰੇ ਦੇ ਛਿਲਕੇ ਵਰਗੀ ਬਣਤਰ ਹੋਣਾ, ਕੱਛ ਜਾਂ ਕਾਲਰ ਬੋਨ ਦੇ ਨੇੜੇ ਗੰਢ ਜਾਂ ਸੋਜ ਹੋਣਾ ਵੀ ਇਸ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਛਾਤੀ ਦਾ ਕੈਂਸਰ ਤੀਜੀ ਤੇ ਚੌਥੀ ਸਟੇਜ ’ਤੇ ਗੰਭੀਰ ਹੋ ਜਾਂਦਾ ਹੈ, ਇਸ ਲਈ ਇਸ ਦੀ ਸਮੇਂ 'ਤੇ ਸਕਰੀਨਿੰਗ ਕਰਵਾਉਣਾ ਤੇ ਇਲਾਜ ਲਈ ਜਲਦੀ ਡਾਕਟਰ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਜਲਦੀ ਇਲਾਜ ਸ਼ੁਰੂ ਕਰਵਾਉਣ ਨਾਲ ਪੰਜ ਸਾਲਾਂ ’ਚ ਬਚਣ ਦੀ ਦਰ 99% ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...

40 ਤੋਂ ਬਾਅਦ ਜ਼ਰੂਰ ਕਰਵਾਓ ਮੈਮੋਗ੍ਰਾਫੀ

25 ਤੋਂ 39 ਸਾਲ ਦੀ ਉਮਰ ’ਚ ਛਾਤੀ ਦੀ ਰੈਗੂਲਰ ਜਾਂਚ ਕਰਵਾਉਣੀ ਚਾਹੀਦੀ ਹੈ। ਡਾਕਟਰ ਦੀ ਸਲਾਹ ਅਨੁਸਾਰ 40 ਸਾਲ ਦੀ ਉਮਰ ਤੋਂ ਬਾਅਦ ਮੈਮੋਗ੍ਰਾਫੀ ਕਰਵਾਓ। ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਸ ਬਿਮਾਰੀ ਨਾਲ ਲੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਿਗਰਟਨੋਸ਼ੀ ਤੇ ਸ਼ਰਾਬ ਛੱਡਣਾ, ਚੰਗਾ ਖਾਣ-ਪੀਣ ਤੇ ਕਸਰਤ ਨਾਲ ਇਸ ਬਿਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਖ਼ੁਰਾਕ ’ਚ ਵਧੇਰੇ ਫਲ, ਸਬਜ਼ੀਆਂ, ਫਾਈਬਰ ਨਾਲ ਭਰਪੂਰ ਭੋਜਨ ਤੇ ਘੱਟ ਚਰਬੀ ਵਾਲਾ ਭੋਜਨ ਸ਼ਾਮਲ ਕਰਨਾ ਚਾਹੀਦਾ ਹੈ। ਨਿਯਮਤ ਕਸਰਤ ਕਰੋ। ਹਫ਼ਤੇ ’ਚ ਘੱਟੋ-ਘੱਟ 150 ਮਿੰਟ ਕਸਰਤ ਕਰੋ। ਮੋਟਾਪਾ ਘਟਾਓ, ਜ਼ਿਆਦਾ ਭਾਰ ਹੋਣ ਨਾਲ ਛਾਤੀ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਜੇ ਪਰਿਵਾਰ ’ਚ ਪਹਿਲਾਂ ਕਿਸੇ ਨੂੰ ਛਾਤੀ ਦਾ ਕੈਂਸਰ ਹੋਇਆ ਹੋਵੇ ਤਾਂ ਡਾਕਟਰ ਨਾਲ ਸਲਾਹ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News