ਬੱਸ ਸਟੈਂਡ ਨੇੜੇ ਥੋਕ ''ਚ ਪੈਦਾ ਹੋ ਰਿਹਾ ਮੱਛਰਾਂ ਦਾ ਲਾਰਵਾ

06/16/2017 7:21:01 AM

ਜਲੰਧਰ, (ਖੁਰਾਣਾ)- ਸਿਵਲ ਹਸਪਤਾਲ ਅਤੇ ਨਗਰ ਨਿਗਮ ਦੀਆਂ ਸਾਂਝੀਆਂ ਟੀਮਾਂ ਇਨ੍ਹੀਂ ਦਿਨੀਂ ਵੱਖ-ਵੱਖ ਮੁਹੱਲਿਆਂ 'ਚ ਜਾ ਕੇ ਮੱਛਰਾਂ ਦਾ ਲਾਰਵਾ ਲੱਭਣ 'ਚ ਲੱਗੀਆਂ ਹੋਈਆਂ ਹਨ ਅਤੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਜਨਤਕ ਇਲਾਕਿਆਂ 'ਚ ਖੜ੍ਹੇ ਪਾਣੀ ਕਾਰਨ ਮੱਛਰਾਂ ਦਾ ਜੋ ਲਾਰਵਾ ਪੈਦਾ ਹੋ ਰਿਹਾ ਹੈ, ਉਸ ਵੱਲ ਨਾ ਸਿਵਲ ਹਸਪਤਾਲ ਅਤੇ ਨਾ ਹੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਧਿਆਨ ਹੈ। ਬੱਸ ਸਟੈਂਡ ਇਲਾਕੇ ਦੇ ਆਲੇ-ਦੁਆਲੇ ਇਨ੍ਹੀਂ ਦਿਨੀਂ ਥੋਕ 'ਚ ਮੱਛਰਾਂ ਦਾ ਲਾਰਵਾ ਪੈਦਾ ਹੋ ਰਿਹਾ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਵਾਰ ਸ਼ਹਿਰ 'ਚ ਡੇਂਗੂ ਦੀ ਸ਼ੁਰੂਆਤ ਇਸ ਇਲਾਕੇ ਤੋਂ ਹੋਵੇਗੀ। ਬੱਸ ਸਟੈਂਡ ਦੇ ਨੇੜੇ ਹੀਰੋ ਹਾਂਡਾ ਦੇ ਸ਼ੋਅਰੂਮ ਜਸਵੰਤ ਮੋਟਰਸ ਦੇ ਸਾਹਮਣੇ ਨਗਰ ਨਿਗਮ ਦੀ ਗ੍ਰੀਨ ਬੈਲਟ ਕਾਫੀ ਖਸਤਾ ਹਾਲਤ 'ਚ ਹੈ। ਉਥੇ ਵਰ੍ਹਿਆਂ ਤੋਂ ਮਲਬਾ ਅਤੇ ਕੂੜਾ ਆਦਿ ਪਿਆ ਹੋਇਆ ਹੈ ਤੇ ਪਾਣੀ ਦੀ ਪਾਈਪ 'ਚ ਲੀਕੇਜ ਕਾਰਨ ਕਈ ਮਹੀਨਿਆਂ ਤੋਂ ਪਾਣੀ ਖੜ੍ਹਾ ਹੈ, ਜਿਥੇ ਭਾਰੀ ਗਿਣਤੀ 'ਚ ਮੱਛਰ ਪੈਦਾ ਹੋ ਰਹੇ ਹਨ। ਨਿਗਮ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਇਲਾਕੇ ਦੀ ਪਾਈਪ ਦਾ ਫਾਲਟ ਦੂਰ ਕਰ ਕੇ ਗ੍ਰੀਨ ਬੈਲਟ ਨੂੰ ਖੂਬਸੂਰਤ ਬਣਾਉਣ ਤਾਂ ਜੋ ਬੱਸ ਸਟੈਂਡ ਦਾ ਇਲਾਕਾ ਸਾਫ-ਸੁਥਰਾ ਨਜ਼ਰ ਆਵੇ।


Related News