ਮਕਾਨ ਮਾਲਕ ਦੀ ਹੈਵਾਨੀਅਤ, ਔਰਤ ਨੂੰ ਕੰਮ ਲਈ ਕੋਠੀ ''ਚ ਬੁਲਾ ਕੇ ਟੱਪੀਆਂ ਹੱਦਾਂ

Friday, Nov 11, 2022 - 06:46 PM (IST)

ਮਕਾਨ ਮਾਲਕ ਦੀ ਹੈਵਾਨੀਅਤ, ਔਰਤ ਨੂੰ ਕੰਮ ਲਈ ਕੋਠੀ ''ਚ ਬੁਲਾ ਕੇ ਟੱਪੀਆਂ ਹੱਦਾਂ

ਬਰੇਟਾ (ਬਾਂਸਲ) : ਸ਼ਹਿਰ ਦੇ ਇਕ ਮਕਾਨ ਮਾਲਕ ਵੱਲੋਂ ਔਰਤ ਨੂੰ ਕੰਮ ਧੰਦੇ ਲਈ ਆਪਣੀ ਕੋਠੀ ਵਿਚ ਬੁਲਾਇਆ ਗਿਆ ਅਤੇ ਉਸ ਨਾਲ ਜ਼ਬਰੀ ਨਾਜਾਇਜ਼ ਸਬੰਧ ਬਨਾਏ ਗਏ। ਇੱਥੇ ਹੀ ਬੱਸ ਨਹੀਂ, ਇਸ ਸਭ ਦੀ ਵੀਡਿਓ ਬਣਾਉਣ ਦਾ ਡਰਾਵਾ ਦੇ ਕੇ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਗਏ। ਔਰਤ ਵੱਲੋਂ ਸ਼ਿਕਾਇਤ ਦੇਣ ਤੋਂ ਬਾਅਦ ਪੁਲਸ ਨੇ ਮਕਾਨ ਮਾਲਕ ਖ਼ਿਲਾਫ਼ ਡਰਾਉਣ ਧਮਕਾਉਣ ਅਤੇ ਜ਼ਿਬਰ-ਜ਼ਿਨਾਹ ਤਹਿਤ ਧਾਰਾ 376 (2), 506 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ

ਜਾਣਕਾਰੀ ਮੁਤਾਬਕ 34 ਸਾਲਾ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਲੇਖਰਾਮ ਪੁੱਤਰ ਇਸ਼ਰ ਮੱਲ ਵਾਸੀ ਬਰੇਟਾ ਨੇ ਉਸ ਨੂੰ ਆਪਣੀ ਕੋਠੀ 'ਚ ਕੰਮ ਧੰਦੇ ਲਈ ਬੁਲਾ ਕੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਸਰੀਰਕ ਸਬੰਧ ਬਨਾਏ। ਉਹ ਇਸ ਘਟਨਾ ਦੀ ਕੈਮਰਿਆਂ ਦੀ ਆੜ ਵਿਚ ਵੀਡਿਓ ਬਨਾਉਣ ਦਾ ਡਰਾਵਾ ਦੇ ਕੇ ਕਈ ਵਾਰ ਸਰੀਰਕ ਸਬੰਧ ਬਣਾ ਚੁੱਕਾ ਸੀ। ਪੁਲਿਸ ਨੇ ਉਕਤ ਔਰਤ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News