ਛੋਟੀ ਭਰਜਾਈ ''ਤੇ ਟੁੱਟ ਪੈ ਗਿਆ ਜੇਠ, ਕਰ ਦਿੱਤਾ ਲਹੂ-ਲੁਹਾਨ

Tuesday, Aug 08, 2017 - 03:35 PM (IST)

ਛੋਟੀ ਭਰਜਾਈ ''ਤੇ ਟੁੱਟ ਪੈ ਗਿਆ ਜੇਠ, ਕਰ ਦਿੱਤਾ ਲਹੂ-ਲੁਹਾਨ

ਬਟਾਲਾ (ਬੇਰੀ) : ਅੱਜ ਪਿੰਡ ਢਡਿਆਲਾ ਨੱਤ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਜੇਠ ਵਲੋਂ ਭਰਜਾਈ ਦੇ ਸਿਰ 'ਚ ਡਾਂਗ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਵੀਰੋ ਦੇਵੀ ਪਤਨੀ ਸਤਪਾਲ ਵਾਸੀ ਢਡਿਆਲਾ ਨੱਤ ਨੇ ਦੱਸਿਆ ਕਿ ਉਸ ਦੇ ਸਹੁਰੇ ਨੇ ਆਪਣੇ ਜੱਦੀ ਮਕਾਨ ਦੀ ਰਜਿਸਟਰੀ ਮੇਰੇ ਨਾਂ ਕਰ ਦਿੱਤੀ ਸੀ ਅਤੇ ਜਦੋਂ ਮੇਰੇ ਜੇਠ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਗੁੱਸੇ ਵਿਚ ਆ ਕੇ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਸਿਰ ਵਿਚ ਡਾਂਗ ਮਾਰ ਕੇ ਮੇਰਾ ਸਿਰ ਪਾੜ ਦਿੱਤਾ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਈ।
ਘਟਨਾ ਤੋਂ ਬਾਅਦ ਗੁਆਂਢੀਆਂ ਨੇ ਮੈਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਸੂਚਤ ਕਰ ਦਿੱਤਾ ਹੈ।


Related News