ਜ਼ਮੀਨੀ ਵਿਵਾਦ ਨੂੰ ਲੈ ਕੇ ਹੋਇਆ ਝਗੜਾ, ਪਤੀ-ਪਤਨੀ ਜ਼ਖਮੀ

06/13/2018 7:39:47 AM

ਮੋਗਾ (ਆਜ਼ਾਦ) — ਮੋਗਾ ਜ਼ਿਲੇ ਦੇ ਪਿੰਡ ਤਖਾਣਵੱਧ 'ਚ ਜਗ੍ਹਾ ਦੇ ਵਿਵਾਦ ਨੂੰ ਲੈ ਕੇ ਹੋਏ ਲੜਾਈ-ਝਗੜੇ 'ਚ ਨਾਜੀਆ ਬੀਬੀ ਤੇ ਉਸ ਦੇ ਪਤੀ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਪੀੜਤ ਪਤੀ-ਪਤੀ ਨੂੰ ਸਿਵਲ ਹਸਪਤਾਲ ਢੁੱਡੀਕੇ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਨਾਜੀਆ ਬੀਬੀ ਪਤਨੀ ਸਲੀਮ ਖਾਨ ਦੀ ਸ਼ਿਕਾਇਤ 'ਤੇ ਕਾਕੂ ਬਾਬਾ, ਉਸ ਦੀ ਪਤਨੀ ਮਿੰਦੋ, ਡਿੰਪਲ, ਸ਼ੈਰੀ, ਹੈਪੀ, ਸੁਮੇਰਾ ਨਿਵਾਸੀ ਤਖਣਵੱਧ, ਇਮਰਾਨ ਖਾਨ ਤੇ ਭਰਾ ਸੋਨੀ ਨਿਵਾਸੀ ਮਲੇਰਕੋਟਲਾ ਖਿਲਾਫ ਘਰ 'ਚ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਇਲਾਵਾ ਔਰਤ ਨਾਲ ਖਿੱਚਧੂਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਨਾਜੀਆ ਬੀਬੀ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਜਗ੍ਹਾ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਹੈ। ਇਸ ਰੰਜਿਸ਼ ਦੇ ਚੱਲਦੇ ਦੋਸ਼ੀ ਦੇ ਘਰ ਅੰਦਰ ਦਾਖਲ ਹੋਏ ਤੇ ਉਸ ਦੇ ਪਤੀ ਸਲੀਮ ਖਾਨ ਨੂੰ ਮਾਰਕੁੱਟ ਕਰਕੇ ਜ਼ਖਮੀ ਕਰ ਦਿੱਤਾ ਤੇ ਮੇਰੀ ਖਿੱਚਧੂਹ ਕਰਕੇ ਕੱਪੜੇ ਵੀ ਪਾੜ ਦਿੱਤੇ। ਜਿਸ 'ਤੇ ਮੈਂ ਰੋਲਾ ਪਾਇਆ ਤਾਂ ਦੋਸ਼ੀ ਧਮਕੀਆਂ  ਦਿੰਦੇ ਹੋਏ ਉਥੋਂ ਭੱਜ ਗਏ।  


Related News