ਜ਼ਮੀਨ ਵਿਚਲੇ ਜਾਂਦੇ ਰਾਹ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, ਤਲਵਾਰਾਂ ਤੇ ਕਹੀਆਂ ਨਾਲ ਕੀਤੇ ਵਾਰ (ਵੀਡੀਓ)

Wednesday, May 04, 2022 - 07:56 PM (IST)

ਜ਼ਮੀਨ ਵਿਚਲੇ ਜਾਂਦੇ ਰਾਹ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, ਤਲਵਾਰਾਂ ਤੇ ਕਹੀਆਂ ਨਾਲ ਕੀਤੇ ਵਾਰ (ਵੀਡੀਓ)

ਕਾਦੀਆਂ (ਬਿਊਰੋ) - ਕਸਬਾ ਕਾਦੀਆਂ ਦੇ ਪਿੰਡ ਕਾਹਲਵਾਂ ਵਿਚ ਜ਼ਮੀਨ ਵਿਚਲੇ ਜਾਂਦੇ ਰਾਹ ਨੂੰ ਲੈਕੇ ਹੋਏ ਵਿਵਾਦ ਕਾਰਨ ਦੋ ਧਿਰਾਂ ਵਿਚ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖੂਨੀ ਵਾਰਦਾਤ ਦੌਰਾਨ ਦੋਵੇਂ ਧਿਰਾਂ ਦੇ ਲੋਕਾਂ ਵਲੋਂ ਕਹੀਆਂ, ਟਕੂਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ’ਤੇ ਸ਼ਰੇਆਮ ਵਾਰ ਕੀਤਾ ਗਿਆ। 

ਪੜ੍ਹੋ ਇਹ ਵੀ ਖ਼ਬਰ:  85 ਸਾਲਾ ਸੱਸ ਦੀ ਕਲਯੁਗੀ ਨੂੰਹ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵਾਇਰਲ ਹੋਈਆਂ ਤਸਵੀਰਾਂ

ਇਸ ਝਗੜੇ ’ਚ ਇਕ ਧਿਰ ਦੇ 3 ਲੋਕਾਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ। ਜ਼ਮੀਨ ਵਿਚਲੇ ਜਾਂਦੇ ਰਾਹ ਨੂੰ ਲੈ ਕੇ ਹੋਈ ਇਸ ਲੜਾਈ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਵਿਅਕਤੀਆਂ ਦੇ ਨਾਲ-ਨਾਲ ਜਨਾਨੀਆਂ ਵੀ ਇਕ ਦੂਜੇ ’ਤੇ ਕਹੀਆਂ ਨਾਲ ਵਾਰ ਕਰ ਰਹੀਆਂ ਹਨ।  

ਪੜ੍ਹੋ ਇਹ ਵੀ ਖ਼ਬਰਅੰਮ੍ਰਿਤਸਰ ’ਚ ਇਲੈਕਟ੍ਰਾਨਿਕ ਮੋਟਰਸਾਈਕਲ ਨੂੰ ਚਾਰਜ ਲਾਉਂਦੇ ਹੀ ਘਰ ਨੂੰ ਲੱਗੀ ਅੱਗ, ਸਾਰੇ ਘਰ ’ਚ ਮਚੇ ਭਾਂਬੜ

PunjabKesari

PunjabKesari

PunjabKesari


author

rajwinder kaur

Content Editor

Related News