ਜ਼ਮੀਨ, ਜਾਇਦਾਦਾਂ ਤੇ ਘਰਾਂ ਦੀਆਂ ਬਿਰਧ ਮਾਲਕਣਾਂ ਬੇਘਰ ਹੋ ਕੇ ਜਿਉਂ ਰਹੀਆਂ ਜਲਾਲਤ ਭਰੀ ਜ਼ਿੰਦਗੀ

Sunday, Oct 25, 2020 - 01:35 PM (IST)

ਜ਼ਮੀਨ, ਜਾਇਦਾਦਾਂ ਤੇ ਘਰਾਂ ਦੀਆਂ ਬਿਰਧ ਮਾਲਕਣਾਂ ਬੇਘਰ ਹੋ ਕੇ ਜਿਉਂ ਰਹੀਆਂ ਜਲਾਲਤ ਭਰੀ ਜ਼ਿੰਦਗੀ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਕਦੇਂ ਵੇਲੇ ਸੀ, ਜਦੋਂ ਬਜ਼ੁਰਗ ਮਾਪਿਆਂ ਦਾ ਹਰੇਕ ਘਰ ਵਿੱਚ ਮਾਣ ਸਤਿਕਾਰ ਤੇ ਸੇਵਾ ਸੰਭਾਲ ਹੁੰਦੀ ਸੀ। ਅੱਜ ਦੇ ਸਮੇਂ ’ਚ ਉਹ ਮੋਹ ਪਿਆਰ ਬਹੁਤ ਘੱਟ ਗਿਆ ਹੈ, ਜਿਸ ਕਰਕੇ ਕਈ ਬਜ਼ੁਰਗਾਂ ਦੀ ਘਰਾਂ ਵਿੱਚ ਸਾਂਭ ਸੰਭਾਲ ਨਹੀਂ ਹੋ ਰਹੀ। ਜਮੀਨਾਂ ਜਾਇਦਾਦਾਂ ਤੇ ਘਰਾਂ ਦੀਆਂ ਮਾਲਕਣਾਂ ਕਈ ਬਿਰਧ ਜਨਾਨੀਆਂ ਬੇਘਰ ਹੋ ਕੇ ਜਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਹ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਹਨ। ਘਰਾਂ ਵਿਚੋਂ ਬਾਹਰ ਕੱਢੀਆਂ ਗਈਆਂ ਬਹੁਤ ਸਾਰੀਆਂ ਬਜ਼ੁਰਗ ਜਨਾਨੀਆਂ ਗੁਰਦੁਆਰਿਆਂ, ਬਿਰਧ ਆਸ਼ਰਮਾਂ, ਰੇਲਵੇ ਸਟੇਸ਼ਨਾਂ ਅਤੇ ਸੜਕਾਂ ਦੇ ਕਿਨਾਰਿਆਂ ਦਿਨ ਕੱਟ ਰਹੀਆਂ ਹਨ। 

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਬੀਤੇ ਦਿਨੀਂ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਸਰਾਂ ਵਾਲੇ ਪਾਸੇ ਭਾਈ ਮਹਾਂ ਸਿੰਘ ਹਾਲ ਵਿਚ ਇਕ 80 ਸਾਲ ਦੀ ਬਜ਼ੁਰਗ ਮਾਤਾ ਬੈਠੀਂ ਮਿਲੀ, ਜੋ ਆਪਣਾ ਪਿੰਡ ਜੱਸੇਆਣਾ ਦੱਸਦੀ ਹੈ। ਆਪਣੇ ਨਾਲ ਹੋਈਆਂ ਵਧੀਕੀਆਂ ਤੇ ਧੱਕੇਸ਼ਾਹੀਆ ਬਾਰੇ ਉਕਤ ਮਾਤਾ ਸੁਰਜੀਤ ਕੌਰ ਪਤਨੀ ਹਰਚੰਦ ਸਿੰਘ ਨੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਦੀ ਚੇਅਰਪਰਸਨ ਬੀਬੀ ਹਰਗੋਬਿੰਦ ਕੌਰ ਨੂੰ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਦੱਸਿਆ।

ਪੜ੍ਹੋ ਇਹ ਵੀ ਖਬਰ - Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਉਸ ਨੇ ਕਿਹਾ ਕਿ ਪਿੰਡ ਜੱਸੇਆਣਾ ਵਿਖੇ ਉਨ੍ਹਾਂ ਦੀ ਜ਼ਮੀਨ, ਜਾਇਦਾਦ ਤੇ ਘਰ ਸੀ। ਉਨ੍ਹਾਂ ਦੇ ਘਰ ਕੋਈ ਬੱਚਾ ਪੈਦਾ ਨਹੀਂ ਹੋਇਆ। ਘਰਵਾਲੇ ਦੀ ਮੌਤ ਹੋ ਗਈ। ਉਸ ਨੇ ਆਪਣੇ ਭਤੀਜੇ ਤੇ ਭਤੀਜ ਨੂੰਹ ਨੂੰ ਆਪਣੇ ਘਰ ਰੱਖ ਲਿਆ ਪਰ ਉਨ੍ਹਾਂ ਨੇ ਕਬਜ਼ਾ ਕਰ ਲਿਆ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਕਈ ਮਹੀਨਿਆਂ ਤੋਂ ਉਹ ਮਹਾਂ ਸਿੰਘ ਹਾਲ ਵਿਖੇ ਹੀ ਰਹਿ ਰਹੀ ਹੈ। ਉਸ ਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗੀਆਂ ਹੋਈਆਂ ਹਨ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹੈ। ਉਕਤ ਮਾਤਾ ਨੇ ਕਿਹਾ ਕਿ ਉਸ ਨੂੰ ਉਹਦਾ ਬਣਦਾ ਹੱਕ ਦਿਵਾਇਆ ਜਾਵੇ। ਉਹ ਆਪਣੇ ਪਿੰਡ ਜਾਣ ਲਈ ਤਿਆਰ ਹੈ।

ਪੜ੍ਹੋ ਇਹ ਵੀ ਖਬਰ - ‘O ਬਲੱਡ ਗਰੁੱਪ" ਵਾਲਿਆਂ ਨੂੰ ਹੁੰਦੈ ਕੋਰੋਨਾ ਦਾ ਘੱਟ ਖ਼ਤਰਾ, ਇਨ੍ਹਾਂ ਨੂੰ ਹੁੰਦੈ ਜ਼ਿਆਦਾ (ਵੀਡੀਓ)

PunjabKesari

ਜਦੋਂ ਪੱਤਰਕਾਰਾਂ ਨੇ ਮਾਤਾ ਦੇ ਭਤੀਜੇ ਬੂਟਾ ਸਿੰਘ ਦਾ ਪੱਖ ਜਾਣਨ ਲਈ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਉਸ ਦਾ ਫੋਨ ਨਹੀਂ ਮਿਲਿਆ। ਮਾਤਾ ਦੇ ਦੱਸਣ ਅਨੁਸਾਰ ਉਸ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਮਿਲੀ ਸੀ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਉਸ ਦੇ ਮੋਢੇ ’ਤੇ ਹੱਥ ਰੱਖ ਕੇ ਇਕ ਵੀਡੀਓ ਵੀ ਵਾਇਰਲ ਕੀਤੀ ਸੀ ਕਿ ਇਹ ਹੁਣ ਮੇਰੀ ਮਾਂ ਆ, ਜਿਸ ਦੇ ਬਾਵਜੂਦ ਬਜ਼ੁਰਗ ਮਾਤਾ ਰੁਲ ਰਹੀ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਹੋ ਇਨ੍ਹਾਂ ਬੀਮਾਰੀਆਂ ਤੋਂ ਪਰੇਸ਼ਾਨ ਤਾਂ ਖਾਓ ‘ਛੁਹਾਰਾ’, ਹੋਣਗੇ ਹੈਰਾਨੀਜਨਕ ਫਾਇਦੇ

ਸੰਸਥਾ ਦੇ ਚੇਅਰਪਰਸਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਉਹ ਇਹ ਮੁੱਦਾ ਪ੍ਰਸ਼ਾਸਨ ਕੋਲ ਉਠਾਉਣਗੇ ਤਾਂ ਕਿ ਮਾਤਾ ਨੂੰ ਰਹਿਣ ਲਈ ਛੱਤ ਮਿਲ ਸਕੇ। ਹੁਣ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਬੀਮਾਰੀ ਦੀ ਹਾਲਤ ਵਿੱਚ ਠੰਢੇ ਥਾਂ ਜ਼ਮੀਨ ’ਤੇ ਕਿਵੇਂ ਦਿਨ ਕੱਟੇਗੀ ਇਹ ਮਾਤਾ। ਨਾ ਕੋਈ ਪੇਕਿਆਂ ਦਾ ਸੰਭਾਲਣ ਵਾਲਾ ਹੈ ਤੇ ਨਾ ਸੌਹਰਿਆਂ ਦਾ। ਸੰਸਥਾ ਦੀਆਂ ਆਹੁਦੇਦਾਰਾਂ ਨੂੰ ਇਕ ਹੋਰ ਮਾਤਾ ਰੇਲਵੇ ਸਟੇਸ਼ਨ ’ਤੇ ਬੈਠੀ ਮਿਲੀ। ਉਸ ਦਾ ਵੀ ਇਹੋ ਹੀ ਕਹਿਣਾ ਸੀ ਕਿ ਮੈਨੂੰ ਘਰੋਂ ਕੱਢ ਦਿੱਤਾ ਗਿਆ ਹੈ। ਫਰਿਆਦ ਸੁਨਣ ਵਾਲਾ ਕੋਈ ਨਹੀਂ। ਜੇਕਰ ਵੇਖਿਆ ਜਾਵੇ ਤਾਂ ਲਾਲ ਖੂਨ ਸਫੈਦ ਹੋ ਗਿਆ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਜਾਣਦੇ ਹੋ ਸੜਕ ਅਤੇ ਚੁਰਸਤੇ ’ਤੇ ਲੱਗੇ ‘Stop Sign’ ਦਾ ਇਤਿਹਾਸ? ਪੜ੍ਹੋ ਇਹ ਖ਼ਬਰ

ਗੱਲਾਂ ਤਾਂ ਜਨਾਨੀਆੰ ਦੇ ਮਾਣ-ਸਤਿਕਾਰ ਦੀਆਂ ਕੀਤੀਆਂ ਜਾ ਰਹੀਆਂ ਹਨ ਪਰ ਦੁਖਾਂ ਭਰੀ ਜ਼ਿੰਦਗੀ ਜਿਉਂ ਰਹੀਆਂ ਤੇ ਕਈ ਪੀੜਾਂ ਆਪਣੇ ਪਿੰਡੇ ਤੇ ਹੰਡਾ ਰਹੀਆਂ ਜਨਾਨੀਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਸਰਕਾਰਾਂ, ਪ੍ਰਸ਼ਾਸਨ ਤੇ ਸਿਆਸੀ ਪਾਰਟੀਆਂ ਦੇ ਨੇਤਾ ਆਪਣੀ ਬਣਦੀ ਸਹੀ ਭੂਮਿਕਾ ਨਹੀਂ ਨਿਭਾ ਰਹੇ। ਅਜਿਹੀਆਂ ਬਜ਼ੁਰਗ ਜਨਾਨੀਆਂ ਨੂੰ ਘਰਾਂ ਵਿਚੋਂ ਕੱਢਣ ਵਾਲਿਆਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਕ ਦਿਨ ਉਨ੍ਹਾਂ ਨੇ ਵੀ ਬਿਰਧ ਅਵਸਥਾ ਵਿਚ ਆਉਣਾ ਹੈ।


author

rajwinder kaur

Content Editor

Related News