ਬਲੀਦਾਨ ਦਿਵਸ ’ਤੇ ਵਿਸ਼ੇਸ਼ : ਮਹਾਨ ਆਜ਼ਾਦੀ ਘੁਲਾਟੀਏ ‘ਲਾਲਾ ਲਾਜਪਤ ਰਾਏ’

Wednesday, Nov 17, 2021 - 11:14 AM (IST)

ਬਲੀਦਾਨ ਦਿਵਸ ’ਤੇ ਵਿਸ਼ੇਸ਼ : ਮਹਾਨ ਆਜ਼ਾਦੀ ਘੁਲਾਟੀਏ ‘ਲਾਲਾ ਲਾਜਪਤ ਰਾਏ’

ਦੇਸ਼ ਲਈ ਪ੍ਰਾਣ ਤਿਆਗ ਕਰਕੇ ਨੌਜਵਾਨ ਪੀੜੀ ਅਤੇ ਕ੍ਰਾਂਤੀਕਾਰੀਆਂ ’ਚ ਨਵੀਂ ਸ਼ਕਤੀ ਦਾ ਸੰਚਾਰ ਕਰਨ ਵਾਲੇ ਪੰਜਾਬ ਕੇਸਰੀ ਦੇ ਨਾਂ ਨਾਲ ਲੋਕਪ੍ਰਿਯ ਲਾਲਾ ਲਾਜਪਤ ਰਾਏ ਆਜ਼ਾਦੀ ਘੁਲਾਟੀਆਂ ਦੀ ਤਿੱਕੜੀ ‘ਲਾਲ, ਪਾਲ, ਬਾਲ’ ’ਚੋਂ ਇਕ ਸਨ। 18 ਜਨਵਰੀ,1865 ਨੂੰ ਪੰਜਾਬ ’ਚ ਜਗਰਾਓ ਦੇ ਕੋਲ ਢੁੱਡੀਕੇ ਪਿੰਡ ’ਚ ਰਾਧਾਕ੍ਰਿਸ਼ਣ ਜੀ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਜਨਮ ਲੈਣ ਵਾਲੇ ਲਾਜਪਤ ਰਾਏ ਦੇ ਪਿਤਾ ਜੀ ਅਧਿਆਪਕ ਸਨ। ਉਹ ਸ਼ੁੱਧ ਵਿਚਾਰਾਂ ਵਾਲੇ ਧਾਰਮਿਕ ਪ੍ਰਵਿਰਤੀ ਦੇ ਬਹੁਤ ਹੀ ਵਿਦਵਾਨ ਵਿਅਕਤੀ ਸਨ, ਜਿਨ੍ਹਾਂ ਦਾ ਪੂਰਾ ਅਸਰ ਉਨ੍ਹਾਂ ’ਤੇ ਪਿਆ।

ਲਾਲਾ ਜੀ ਦੀ ਉੱਚ ਸਿੱਖਿਆ ਲਾਹੌਰ ’ਚ ਹੋਈ। ਵਕਾਲਤ ਪਾਸ ਕਰਨ ਤੋਂ ਬਾਅਦ ਜਦੋਂ ਪਿਤਾ ਜੀ ਦਾ ਤਬਾਦਲਾ ਹਿਸਾਰ ਹੋ ਗਿਆ ਤਾਂ ਉਹ ਹਿਸਾਰ ’ਚ ਹੀ ਵਕਾਲਤ ਕਰਨ ਲੱਗੇ। ਲਾਲਾ ਜੀ ਵਕਾਲਤ ਦੇ ਨਾਲ-ਨਾਲ ਸਮਾਜਿਕ ਕੰਮਾਂ ’ਚ ਵੀ ਹਿੱਸਾ ਲੈਣ ਲੱਗੇ। ਕਈ ਸਾਰ ਉਥੇ ਮਿਉਂਸੀਪਲ ਬੋਰਡ ਦੇ ਪ੍ਰਧਾਨ ਬਣ ਕੇ ਜਨਤਾ ਦੀ ਸੇਵਾ ਕਰਦੇ ਰਹੇ। ਵਕਾਲਤ ’ਚ ਸਖ਼ਤ ਮਿਹਨਤ ਅਤੇ ਈਮਾਨਦਾਰੀ ਕਾਰਨ ਹੀ ਇਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਵੀ ਮਿਲੀ।

ਨਿਡਰ ਅਤੇ ਦਲੇਰ ਲਾਜਪਤ ਰਾਏ ਨੇ ਦੇਸ਼ ਨੂੰ ਅੰਗਰੇਜ਼ਾਂ ਦੇ ਪੰਜੇ ’ਚੋਂ ਮੁਕਤ ਕਰਵਾਉਣ ਲਈ ਆਜ਼ਾਦੀ ਦੀ ਲੜਾਈ ਦੀਆਂ ਸਰਗਰਮੀਆਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਮਾਂਡਲੇ ਜੇਲ੍ਹ ’ਚ ਬੰਦ ਕਰ ਦਿੱਤਾ। ਜੇਲ੍ਹ ’ਚੋਂ ਰਿਹਾਈ ਤੋਂ ਬਾਅਦ 1914 ’ਚ ਕਾਂਗਰਸ ਦੇ ਇਕ ਡੈਪੁਟੇਸ਼ਨ ’ਚ ਇੰਗਲੈਂਡ ਗਏ ਅਤੇ ਉਥੋਂ ਜਾਪਾਨ ਚਲੇ ਗਏ। ਇਸੇ ਦੌਰਾਨ ਪਹਿਲਾ ਵਿਸ਼ਵ ਯੁੱਧ ਛਿੜ ਗਿਆ ਅਤੇ ਅੰਗਰੇਜ਼ਾਂ ਨੇ ਇਨ੍ਹਾਂ ਦੇ ਭਾਰਤ ਆਉਣ ’ਤੇ ਰੋਕ ਲਗਾ ਦਿੱਤੀ। ਉਦੋਂ ਇਹ ਜਾਪਾਨ ਤੋਂ ਅਮਰੀਕਾ ਜਾ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਯਤਨ ਕਰਨ ਲੱਗੇ।

ਵਿਸ਼ਵ ਜੰਗ ਦੀ ਸਮਾਪਤੀ ’ਚੇ ਸਵਦੇਸ਼ ਪਰਤੇ ਅਤੇ ਅਸਹਿਯੋਗ ਅੰਦੋਲਨ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਨਾਲ ਕਾਂਗਰਸ ਪਾਰਟੀ ’ਚ ਇਨ੍ਹਾਂ ਦਾ ਰੁਤਬਾ ਵਧਣ ਲੱਗਾ ਅਤੇ 1920 ’ਚ ਕਾਂਗਰਸ ਦੇ ਕੋਲਕਾਤਾ ਦੇ ਵਿਸ਼ੇਸ਼ ਇਜਲਾਸ ’ਚ ਇਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਦੇਸ਼ ਦੀ ਆਜ਼ਾਦੀ ਲਈ ਉਸ ਸਮੇਂ ਕ੍ਰਾਂਤੀਕਾਰੀਆਂ ਦੇ ਗੜ੍ਹ ਲਾਹੌਰ ਆ ਕੇ ਸੁਪਰੀਮ ਕੌਰਟ ’ਚ ਵਕਾਲਤ ਕਰਨ ਲੱਗੇ ਅਤੇ ਪੂਰੇ ਜੋਸ਼ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਅੰਦੋਲਨ ’ਚ ਕੁੱਦ ਪਏ। ਇਥੇ ਵੀ ਵਕਾਲਤ ਦੇ ਨਾਲ-ਨਾਲ ਹਮੇਸ਼ਾ ਗਰੀਬ, ਪਿਛੜਿਆਂ ਅਤੇ ਲੋੜਵੰਦਾਂ ਦੀ ਸਹਾਇਤਾ ਅੱਗੇ ਵਧ ਕੇ ਕੀਤੀ ਅਤੇ ਬੰਗਾਲ ’ਚ ਪਏ ਭਿਆਨਕ ਸੋਕੇ ’ਚ ਤਾਂ ਉਥੋਂ ਦੇ ਲੋਕਾਂ  ਦੀ ਸਹਾਇਤਾ ਲਈ ਖੁਦ ਪਿੰਡ-ਪਿੰਡ ਘੁੰਮ ਕੇ ਧਨ ਇਕੱਠਾ ਕੀਤਾ।

ਇਨ੍ਹਾਂ ਦੀ ਆਵਾਜ਼ ਇੰਨੀ ਜੋਸ਼ੀਲੀ ਅਤੇ ਕੜਕ ਸੀ ਕਿ ਮਾਈਕ ਦੇ ਬਿਨਾਂ ਵੀ ਹਜ਼ਾਰਾਂ ਦੀ ਭੀੜ ’ਚ ਸਭ ਤੋਂ ਪਿੱਛੇ ਵਾਲੇ ਵੀ ਇਨ੍ਹਾਂ ਨੂੰ ਸਾਫ਼ ਸੁਣ ਸਕਦੇ ਸਨ। ਆਜ਼ਾਦੀ ਲਈ ਸਰਗਰਮੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿੱਖਿਅਤ ਅਤੇ ਦੇਸ਼ ਭਗਤੀ ਨਾਲ ਜੋੜਨ ਲਈ ਇਨ੍ਹਾਂ ਨੇ 40,000 ਰੁਪਏ ਦੇ ਕੇ ਆਪਣੇ ਮਿੱਤਰ ਦੇ ਸਹਿਯੋਦ ਨਾਲ ਲਾਹੌਰ ’ਚ ਦਯਾਵੰਦ ਐਂਗਰੋ ਵਿੱਦਿਆਲਯ ਦੀ ਸਥਾਪਨਾ ਕੀਤੀ।

ਉਹ ਹਮੇਸ਼ਾ ਅੰਗਰੇਜ਼ਾਂ ਦੀਆਂ ਦਮਨਕਾਰੀਆਂ ਨੀਤੀਆਂ ਦਾ ਵਿਰੋਧ ਕਰਦੇ ਸਨ। 1928 ’ਚ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਕੁਚਲਣ ਵਾਲਾ ਕਾਲਾ ਕਾਨੂੰਨ ਲੱਦਣ ਦੀਆਂ ਅੰਗਰੇਜ਼ਾਂ ਦੀ ਕੋਸ਼ਿਸ਼ ਦਾ ਜਦੋਂ ਪੂਰੇ ਦੇਸ਼ ’ਚ ਵਿਰੋਧ ਹੋ ਰਿਹਾ ਸੀ ਤਾਂ 63 ਸਾਲਾ ਲਾਜਪਤ ਰਾਏ ਜੀ ਨੇ ਲਾਹੌਰ ’ਚ ਵਿਰੋਧ ਦੀ ਕਮਾਨ ਖੁਦ ਸੰਭਾਲੀ। 30 ਅਕਤੂਬਰ ਦੇ ਦਿਨ ਸਾਈਮਨ ਕਮਿਸ਼ਨ ਦੇ ਲਾਹੌਰ ਪਹੁੰਚਣ ’ਤੇ ਉਨ੍ਹਾਂ ਦੀ ਲੀਡਰਸ਼ਿਪ ਨੇ ਵਿਸ਼ਾਲ ਜਲੂਸ ਕੱਢ ਕੇ ਸਟੇਸ਼ਨ ’ਤੇ ਸਾਈਮਨ ਕਮਿਸ਼ਨ ਦਾ ‘ਸਾਈਮਨ ਗੋ ਬੈਕ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ।

ਇਸ ਤੋਂ ਘਬਰਾਈ ਪੁਲਸ ਕਪਤਾਨ ਸਕਾਟ ਨੇ ਲਾਠੀਚਾਰਜ ਦਾ ਹੁਕਮ ਦਿੱਤਾ ਅਤੇ ਖੁਦ ਲਾਲਾ ਜੀ ’ਤੇ ਲਾਠੀਆਂ ਵਰ੍ਹਾਈਆਂ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਦੇ ਬਾਵਜੂਦ ਲਾਲਾ ਜੀ ਨੇ ਲੋਕਸਭਾ ਨੂੰ ਸੰਬੋਧਿਤ ਕਰਦੇ ਐਲਾਨ ਕੀਤਾ ਕਿ ‘ਮੇਰੇ ਸਰੀਰ ’ਤੇ ਪਈ ਇਕ-ਇਕ ਲਾਠੀ ਅੰਗਰੇਜ਼ੀ ਹਕੂਮਤ ਦੇ ਤਾਬੂਤ ’ਚ ਆਖਰੀ ਕਿੱਲ ਸਿੱਧ ਹੋਵੇਗੀ।’’ ਲਾਲਾ ਜੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਉਹ ਸਿਹਤਮੰਦ ਨਾ ਹੋ ਸਕੇ। ਇਸ ਲਈ 17 ਨਵੰਬਰ 1928 ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਇਸ ਸ਼ੇਰ ਨੇ ਆਜ਼ਾਗੀ ਸੰਗਰਾਮ ਦੇ ਹਵਨ ਰੂਪੀ ਯੁੱਗ ’ਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।

ਸੁਰੇਸ਼ ਕੁਮਾਰ ਗੋਇਲ 


author

rajwinder kaur

Content Editor

Related News