ਬਠਿੰਡਾ ਥਰਮਲ ਪਲਾਂਟ ਦੀ ਝੀਲ ’ਚੋਂ ਮਿਲੀ 4 ਸਾਲਾ ਬੱਚੀ ਅਤੇ ਮਾਂ ਦੀ ਲਾਸ਼, ਖ਼ੁਦਕੁਸ਼ੀ ਦਾ ਸ਼ੱਕ
Tuesday, Jun 15, 2021 - 06:06 PM (IST)
ਬਠਿੰਡਾ (ਕੁਨਾਲ ਬਾਂਸਲ): ਮੰਗਲਵਾਰ ਨੂੰ ਪਿੰਡ ਗਿੱਲਪੱਤੀ ਵਾਸੀ ਇਕ ਵਿਆਹੁਤਾ ਅਤੇ ਉਸ ਦੀ 4 ਸਾਲਾ ਬੱਚੀ ਦੀ ਲਾਸ਼ ਬਠਿੰਡਾ ਥਰਮਲ ਪਲਾਂਟ ਦੀ ਝੀਲ ਨੰਬਰ 2 ’ਚੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਜਨਾਨੀ ਵਲੋਂ ਬੱਚੀ ਨੂੰ ਨਾਲ ਲੈ ਕਿ ਖੁਦਕੁਸ਼ੀ ਕਰਨ ਦਾ ਸ਼ੱਕ ਜ਼ਾਹਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜਨਾਨੀ ਦਾ ਪਤੀ ਦੇ ਨਾਲ ਕੋਰਟ ਕੇਸ ਚੱਲ ਰਿਹਾ ਸੀ ਅਤੇ ਇਨ੍ਹੀਂ ਦਿਨੀ ਉਹ ਆਪਣੀ 4 ਸਾਲਾ ਬੱਚੀ ਨਾਲ ਆਪਣੇ ਵਿਚ ਗੋਨਿਆਣਾ ਵਿਖੇ ਰਹਿ ਰਹੀ ਸੀ ਜਦਕਿ ਉਸ ਦਾ ਇਕ ਮੁੰਡਾ ਉਸ ਦੇ ਪਤੀ ਦੇ ਨਾਲ ਗਿੱਲਪੱਤੀ ਵਿਚ ਰਹਿੰਦਾ ਸੀ।
ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ
ਜਾਣਕਾਰੀ ਦੇ ਅਨੁਸਾਰ ਮੰਗਲਵਾਰ ਸਵੇਰੇ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਝੀਲ ਨੰਬਰ 2 ਵਿਚ ਇਕ ਬੱਚੀ ਦੀ ਲਾਸ਼ ਹੋਣ ਬਾਰੇ ਸੂਚਨਾ ਮਿਲੀ ਸੀ। ਸੰਸਥਾ ਮੈਂਬਰਾਂ ਸੁਖਪ੍ਰੀਤ ਸਿੰਘ, ਰਾਜਵਿੰਦਰ ਸਿੰਘ ਧਾਲੀਵਾਲ,ਜਗਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਮੋਕੇ 'ਤੇ ਪਹੁੰਚੇ ਅਤੇ ਬੱਚੀ ਦੀ ਲਾਸ਼ ਨੂੰ ਝੀਲ ’ਚੋਂ ਕੱਢਿਆ। ਸੰਸਥਾਂ ਮੈਂਬਰਾਂ ਵਲੋਂ ਭਾਲ ਕਰਨ ਤੇ ਬੱਚੀ ਦੀ ਮਾਂ ਦੀ ਲਾਸ਼ ਝੀਲ ਚੋਂ ਬਰਾਮਦ ਕੀਤੀ ਹੈ। ਮ੍ਰਿਤਕਾ ਦੀ ਪਛਾਣ ਰਮਨਪ੍ਰੀਤ ਕੌਰ 33 ਪਤਨੀ ਸੁਖਪਾਲ ਸਿੰਘ ਵਾਸੀ ਗਿੱਲਪੱਤੀ ਵਜੋਂ ਹੋਈ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: 3 ਬੱਚਿਆਂ ਦੀ ਮੌਤ ਤੋਂ ਬਾਅਦ ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ
ਸੰਸਥਾ ਮੈਂਬਰਾਂ ਨੇ ਦੋਵਾਂ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾਇਆ। ਸੰਸਥਾ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮ੍ਰਿਤਕਾ ਦਾ ਆਪਣੇ ਪਤੀ ਨਾਲ ਵਿਵਾਦ ਚੱਲ ਰਿਹਾ ਸੀ ਅਤੇ ਅਦਾਲਤ ਵਿਚ ਵੀ ਮਾਮਲਾ ਸੀ। ਇਸ ਕਾਰਨ ਜਨਾਨੀ ਆਪਣੀ 4 ਸਾਲਾ ਬੱਚੀ ਦੇ ਨਾਲ ਆਪਣੇ ਪੇਕੇ ਗੋਨਿਆਣਾ ਰਹਿੰਦੀ ਸੀ। ਪਤਾ ਲੱਗਿਆ ਹੈ ਕਿ ਉਸ ਦਾ ਇਕ ਮੁੰਡਾ ਵੀ ਹੈ ਜੋ ਉਸ ਦੇ ਪਤੀ ਨਾਲ ਰਹਿੰਦਾ ਹੈ। ਥਾਣਾ ਥਰਮਲ ਪੁਲਸ ਨੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਉਸਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ