ਨਹਿਰ ’ਚ ਛਾਲ ਮਾਰਨ ਆਈ ਅੌਰਤ ਨੂੰ ਪੁਲਸ ਨੇ ਕੀਤਾ ਪਤੀ ਹਵਾਲੇ

Thursday, Jun 21, 2018 - 07:45 AM (IST)

ਲੰਬੀ/ਮਲੋਟ (ਜੁਨੇਜਾ) - ਹਾਈਵੇ ਪੈਟਰੋਲਿੰਗ ਪਾਰਟੀ ਨੇ ਖੁਦਕੁਸ਼ੀ ਕਰਨ ਆਈ ਅੌਰਤ ਨੂੰ ਨਾ ਸਿਰਫ ਬਚਾਇਆ, ਸਗੋਂ ਉਸ ਨੂੰ ਸਮਝਾ ਕੇ ਉਸ ਦੇ ਪਤੀ ਹਵਾਲੇ  ਕਰ ਦਿੱਤਾ।  ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਆਧਨੀਆਂ ਪਿੰਡ ਕੋਲ ਪੁਲਸ ਵੱਲੋਂ ਬਣਾਈ ਹਾਈਵੇ ਪੈਟਰੋਲਿੰਗ ਪਾਰਟੀ ਦੇ  ਏ. ਐੱਸ. ਆਈ. ਰਛਪਾਲ ਸਿੰਘ ਅਤੇ ਹੌਲਦਾਰ ਗੁਰਸ਼ਰਨ ਸਿੰਘ ਨੇ ਇਕ 35 ਸਾਲ ਦੀ ਅੌਰਤ, ਜੋ ਬੱਸ ’ਚੋਂ ਉਤਰ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗੀ ਸੀ, ਨੂੰ ਰੋਕ ਲਿਆ।
ਇਸ ਦੌਰਾਤ ਅੌਰਤ  ਪੂਜਾ ਅਰੋਡ਼ਾ ਪਤਨੀ ਨਰੇਸ਼ ਅਰੋਡ਼ਾ ਵਾਸੀ ਸਿਰਸਾ ਹਰਿਆਣਾ  ਨੇ ਦੱਸਿਆ ਕਿ ਉਹ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਅਤੇ  ਉਸ ਦੇ ਦੋ ਬੱਚੇ ਹਨ। ਉਹ ਕੱਲ ਆਪਣੇ ਲਡ਼ਕੇ ਨਾਲ ਝਗਡ਼ਾ ਕਰ ਕੇ    ਸਿਰਸਾ ਤੋਂ ਬੱਸ ਚਡ਼੍ਹ ਗਈ ਅਤੇ ਆਧਨੀਆਂ ਕੋਲ ਉਤਰ ਗਈ, ਜਿੱਥੇ ਉਹ ਕੌਮੀ ਹਾਈਵੇ ਤੋਂ ਲੰਘਦੀਅਾਂ ਜੌਡ਼ੀਆਂ ਨਹਿਰਾਂ ਵਿਚ ਛਾਲ ਮਾਰ ਕੇ ਆਪਣੀ ਜਾਨ ਦੇਣਾ ਚਾਹੁੰਦੀ ਸੀ ਪਰ ਉੱਥੇ ਡਿਊਟੀ ’ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਅਤੇ ਸਮਝਾ ਕੇ ਥਾਣੇ ਲਿਆਂਦਾ।
ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਉਸ ਦੇ ਘਰ ਸੂਚਿਤ ਕਰ ਦਿੱਤਾ, ਜਿੱਥੋਂ ਉਸ ਦਾ ਪਤੀ ਅਤੇ ਬੇਟੀ ਅੱਜ ਲੰਬੀ ਥਾਣੇ ਪਹੁੰਚੇ ਅਤੇ ਪੂਜਾ ਨੂੰ ਆਪਣੇ ਨਾਲ ਘਰ ਲੈ ਗਏ।


Related News