ਲਾਡੋਵਾਲ ਟੋਲ ਪਲਾਜ਼ਾ ’ਤੇ ਹੁਣ ਵਧ ਕੱਟੀ ਜਾਵੇਗੀ ਯਾਤਰੀਆਂ ਦੀ ਜੇਬ
Friday, Aug 30, 2019 - 12:20 PM (IST)
ਜਲੰਧਰ (ਵੈਬ ਡੈਸਕ)—ਜਲੰਧਰ ਤੋਂ ਦਿੱਲੀ ਜਾਣ ਵਾਲੇ ਵਾਹਨਾਂ ਦੇ ਲਈ ਟੋਲ ਪਲਾਜ਼ਾ ਦੀ ਫੀਸ ਹੋਰ ਵਧ ਗਈ ਹੈ। ਪਹਿਲੀ ਸਤੰਬਰ ਤੋਂ ਤਿੰਨ ਟੋਲ ਪਲਾਜ਼ਾ ਲਾਡੋਵਾਲ, ਸ਼ੰਭੂ ਅਤੇ ਕਰਨਾਲ ਦੇ ਟੋਲ ਪਲਾਜ਼ਾ ’ਤੇ 5-5 ਰੁਪਏ ਵੱਧ ਦੇਣੇ ਪੈਣਗੇ। ਆਉਣ ਅਤੇ ਜਾਣ ਵਾਲੇ ਲੋਕਾਂ ਨੂੰ ਡਬਲ ਪੈਸੇ ਦੇਣੇ ਹੋਣਗੇ। ਲਾਡੋਵਾਲ ਟੋਲ ਪਲਾਜ਼ਾ ’ਤੇ ਹੁਣ ਨਵੇਂ ਰੇਟ ਦੇ ਮੁਤਾਬਕ ਕਾਰ ਅਤੇ ਜੀਪ ਦੇ ਲਈ 125 ਰੁਪਏ ਦੀ ਜਗ੍ਹਾ 130 ਰੁਪਏ ਤੱਕ ਇਕ ਪਾਸੇ ਅਤੇ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ 195 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਟੋਲ ਪਲਾਜ਼ਾ ’ਤੇ ਪਹਿਲਾਂ ਹੀ ਕਾਫੀ ਰੇਟ ਵਸੂਲ ਰਿਹਾ ਹੈ। ਰੇਟ ਵਧਣ ਦੇ ਕਾਰਨ ਘਰੇਲੂ ਅਤੇ ਕਮਰਸ਼ੀਅਲ ਵਾਹਨਾਂ ਨੂੰ ਵੀ ਨੁਕਸਾਨ ਹੋਵੇਗਾ। ਮਹੀਨੇ ਦਾ ਪਾਸ ਬਣਾਉਣ ਵਾਲਿਆਂ ਨੂੰ ਹੁਣ ਕਾਰ-ਜੀਪ ਦੇ ਲਈ 3770 ਦੀ ਜਗ੍ਹਾ 3870 ਰੁਪਏ ਦੇਣੇ ਪੈਣਗੇ।
ਕਮਰਸ਼ੀਅਲ ਗੱਡੀਆਂ, ਮਿੰਨੀ ਬੱਸਾਂ ਨੂੰ ਹੁਣ ਦੇਣੇ ਪੈਣਗੇ 225 ਰੁਪਏ
ਕਮਰਸ਼ੀਅਲ ਗੱਡੀਆਂ ਅਤੇ ਮਿੰਨੀ ਬੱਸਾਂ ਨੂੰ ਹੁਣ ਇਕ ਪਾਸੇ ਦੇ 215 ਦੀ ਜਗ੍ਹਾ 225 ਦੇਣੇ ਪੈਣਗੇ। ਆਉਣ-ਜਾਣ ਦੇ ਲਈ 325 ਦੀ ਜਗ੍ਹਾ 340 ਦੇਣੇ ਪੈਣਗੇ। ਇਨ੍ਹਾਂ ਗੱਡੀਆਂ ਦੇ ਮਹੀਨੇ ਦੇ ਕੋਲ ਦੇ ਲਈ 6775 ਚਾਰਜ ਕੀਤੇ ਜਾਣਗੇ। ਬੱਸਾਂ-ਟਰੱਕਾਂ ਦੀ ਫੀਸ 435 ਦੀ ਜਗ੍ਹਾ 450 ਵਸੂਲੀ ਜਾਵੇਗੀ। ਅਪ-ਡਾਊਨ ਦੇ 650 ਦੀ ਜਗ੍ਹਾ 675 ਚਾਰਜ ਲੱਗਣਗੇ। ਇਨ੍ਹਾਂ ਭਾਰੀ ਵਾਹਨਾਂ ਦੇ ਲਈ 13545 ਰੁਪਏ ਦਾ ਮਹੀਨੇ ਦਾ ਪਾਸ ਬਣਾਇਆ ਜਾਵੇਗਾ। ਐੱਮ.ਲੀ. ਗੱਡੀਆਂ ਦਾ ਚਾਰਜ 695 ਰੁਪਏ ਤੋਂ ਵਧਾ ਕੇ 725 ਰੁਪਏ ਕੀਤਾ ਜਾ ਚੁੱਕਾ ਹੈ। ਇਨ੍ਹਾਂ ਗੱਡੀਆਂ ਤੋਂ ਪਹਿਲਾਂ 1045 ਅਤੇ ਹੁਣ 1090 ਰੁਪਏ ਚਾਰਜ ਕੀਤੇ ਜਾਣਗੇ ਅਤੇ ਪਾਸ 21770 ਰੁਪਏ ਦੇਣੇ ਹੋਣਗੇ।