ਮਜ਼ਦੂਰਾਂ ਨੂੰ ਬੰਨ੍ਹ ਕੇ ਟਰੈਕਟਰ ਲੈ ਕੇ ਫਰਾਰ
Tuesday, Mar 13, 2018 - 01:56 PM (IST)

ਮੋਗਾ (ਪਵਨ ਗਰੋਵਰ) : ਲੰਘੀਂ ਰਾਤ ਮੋਗਾ ਜ਼ਿਲੇ ਦੇ ਪਿੰਡ ਡਰੋਲੀ ਭਾਈ ਦੇ ਇਕ ਭੱਠੇ 'ਤੇ ਅਣਪਛਾਤੇ ਵਿਅਕਤੀ ਟਰੈਕਟਰ ਚੋਰੀ ਕਰਕੇ ਲੈ ਗਏ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 11 ਵਜੇ ਦੇ ਕਰੀਬ 8-10 ਅਣਪਛਾਤੇ ਵਿਅਕਤੀ ਸੀਤਾ ਰਾਮ ਬਰੈਕਸ ਫੈਕਟਰੀ ਡਰੋਲੀ ਭਾਈ ਵਿਖੇ ਆਏ ਅਤੇ ਉਨ੍ਹਾਂ ਉਥੇ ਕੰਮ ਕਰਦੇ ਮਜ਼ਦੂਰਾਂ ਨੂੰ ਰੱਸੇ ਨਾਲ ਬੰਨ੍ਹ ਦਿੱਤਾ ਅਤੇ ਜਾਂਦੇ ਹੋਏ ਭੱਠੇ ਤੋਂ ਸਵਰਾਜ ਟਰੈਕਟਰ ਚੋਰੀ ਕਰਕੇ ਲੈ ਗਏ।
ਇਸ ਸੰਬੰਧੀ ਥਾਣਾ ਸਦਰ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।