ਮਜ਼ਦੂਰ ਜਥੇਬੰਦੀਆਂ ਅੱਜ ਦੇਣਗੀਆਂ ਗੈਸ ਏਜੰਸੀ ਖਿਲਾਫ ਧਰਨਾ
Monday, Aug 27, 2018 - 12:44 AM (IST)
ਬਾਘਾਪੁਰਾਣਾ, (ਰਾਕੇਸ਼)- ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ, ਸ਼ਹੀਦ ਭਗਤ ਸਿੰਘ ਕਲਾ ਮੰਚ ਦੇ ਆਗੂ ਤੀਰਥ ਚਡ਼ਿੱਕ ਨੇ ਕਿਹਾ ਕਿ ਗੈਸ ਏਜੰਸੀਆਂ ਵੱਲੋਂ ਮਜ਼ਦੂਰਾਂ ਤੋਂ ਗੈਸ ਕੁਨੈਕਸ਼ਨ ਦੇਣ ਦੇ ਨਾਂ ’ਤੇ ਲੲੇ ਜਾਂਦੇ ਦੋ-ਦੋ ਹਜ਼ਾਰ ਰੁਪਏ ਤੁਰੰਤ ਵਾਪਸ ਕੀਤੇ ਜਾਣ ਤੇ ਉਨ੍ਹਾਂ ਨੂੰ ਫ੍ਰੀ ਗੈਸ ਕੁਨੈਕਸ਼ਨ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਖਿਲਾਫ ਚਡ਼ਿੱਕ ਵਿਖੇ 27 ਅਗਸਤ ਨੂੰ ਧਰਨਾ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਤੋਂ ਗੁੰਮਰਾਹ ਕਰਨ ਵਾਲੀ ਕੰਪਨੀ ਦੀ ਪੋਲ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਮਾਲਕ ਖਿਲਾਫ ਪਰਚਾ ਦਰਜ ਕੀਤਾ ਜਾਵੇ ਇਸ ਮੌਕੇ ਪਰਮਜੀਤ ਕੌਰ ਚਡ਼ਿੱਕ, ਕਰਮਜੀਤ ਕੌਰ ਚਡ਼ਿੱਕ, ਪੰਚਾਇਤ ਮੈਂਬਰ ਬਹਾਦਰ ਸਿੰਘ ਚਡ਼ਿੱਕ, ਚਰਨਜੀਤ ਕੌਰ ਆਦਿ ਸ਼ਾਮਲ ਸਨ।
