ਕੁਵੈਤ ਦੀ ਜੇਲ ''ਚ ਬੰਦ ਪੁੱਤ ਨੂੰ ਦੇਖਣ ਲਈ ਤਰਸਿਆ ਪਰਿਵਾਰ (ਤਸਵੀਰਾਂ)

12/4/2019 6:51:34 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਕੰਦਾਲੀ ਨਰੰਗਪੁਰ ਦਾ ਰਹਿਣ ਵਾਲਾ ਰਾਕੇਸ਼ ਕੁਮਾਰ ਪਰਿਵਾਰ ਦੀ ਗਰੀਬੀ ਦੂਰ ਕਰਨ ਦਾ ਸੁਪਨਾ ਲੈ ਕੇ 4 ਸਾਲ ਪਹਿਲਾਂ ਕਵੈਤ ਗਿਆ ਸੀ। ਚਾਰ ਸਾਲ ਬੀਤਣ ਦੇ ਬਾਵਜੂਦ ਪਰਿਵਾਰ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਪੁੱਤ ਕਿੱਥੇ ਅਤੇ ਕਿਹੜੇ ਹਾਲਾਤਾਂ 'ਚ ਹਨ। ਰਾਕੇਸ਼ ਕੁਮਾਰ ਦੀਆ ਜੁੜਵਾਂ ਧੀਆਂ ਸਿਰਫ ਉਸ ਦੀ ਫੋਟੋ ਨੂੰ ਹੀ ਚੁੰਮ-ਚੁੰਮ ਕੇ ਵੱਡੀਆਂ ਹੋਈਆਂ ਹਨ। ਪਰਿਵਾਰ ਦੇ ਸੁਖ ਦਾ ਸਪਨਾ ਲੈ ਕੇ ਵਿਦੇਸ਼ 'ਚ ਗਿਆ ਰਾਕੇਸ਼ ਅੱਜ ਪਰਿਵਾਰ ਲਈ ਸਵਾਲ ਬਣ ਕੇ ਰਹਿ ਗਿਆ ਹੈ। ਰਾਕੇਸ਼ ਤੋਂ ਬਿਨਾ ਦਰ-ਦਰ ਦੀਆ ਠੋਕਰਾਂ ਖਾਂਦੇ ਬੁਢੇ ਮਾਂ-ਬਾਪ ਸਿਰਫ ਇਕ ਆਸ 'ਚ ਜੀ ਰਹੇ ਹਨ ਕਿ ਇਕ ਵਾਰ ਉਨ੍ਹਾਂ ਦਾ ਬੱਚਾ ਘਰ ਪਰਤ ਆਵੇ। 

PunjabKesari

ਬੁੱਢੀ ਮਾਂ ਦੇ ਅਥਰੂ ਉਸ ਦੀ ਰੋਂਦੀ ਆਵਾਜ਼ ਸਿਰਫ ਇਹ ਕਹਿ ਰਹੀ ਹੈ ਕਿ ਉਸ ਦਾ ਪੁੱਤਰ ਵਾਪਿਸ ਆ ਜਾਵੇ। ਘਰ ਦੇ ਇਹ ਹਲਾਤ ਹਨ ਕਿ ਰਾਕੇਸ਼ ਦਾ ਵੱਡਾ ਭਰਾ ਦਿਮਾਗੀ ਤੌਰ 'ਤੇ ਸਿੱਧਾ ਹੈ। ਮਾਂ-ਬਾਪ ਨੂੰ ਰੋਟੀ ਮਿਲਦੀ ਹੈ ਤਾਂ ਖਾ ਲੈਂਦੇ ਹਨ ਨਹੀਂ ਤਾ ਭੁੱਖੇ ਹੀ ਸੌਣਾ ਪੈਂਦਾ ਹੈ। ਇਸ ਘਰ ਦੀ ਹਰ ਅੱਖ ਰਾਕੇਸ਼ ਦੇ ਇੰਤਜਾਰ 'ਚ ਰੋ ਰਹੀ ਹੈ। 

PunjabKesari

ਰਾਕੇਸ਼ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ 4 ਸਾਲ ਤੋਂ ਲਾਪਤਾ ਰਾਕੇਸ਼ ਦਾ 6-7 ਮਹੀਨੇ ਪਹਿਲਾਂ ਇਕ ਫੋਨ ਆਇਆ ਸੀ, ਜਿਸ ਉਨ੍ਹਾਂ ਕਿਹਾ ਸੀ ਕਿ ਮੈਂ ਬਹੁਤ ਬੁਰੇ ਹਾਲਾਤਾਂ 'ਚ ਹਾਂ ਅਤੇ ਜੇਲ 'ਚ ਹਾਂ। ਇਸ ਤੋਂ ਇਲਾਵਾ ਇਹ ਪਰਿਵਾਰ ਰਾਕੇਸ਼ ਬਾਰੇ ਕੁੱਝ ਨਹੀਂ ਜਾਣਦਾ। ਰਾਕੇਸ਼ ਦੀ ਭਾਲ 'ਚ ਠੋਕਰਾਂ ਖਾਂਦਾ ਇਹ ਪਰਿਵਾਰ ਅੱਜ ਤੱਕ ਅਵਿਨਾਸ਼ ਰਾਏ ਖੰਨਾ ਅਤੇ ਭਗਵੰਤ ਮਾਨ ਕੋਲ ਰਾਕੇਸ਼ ਬਾਰੇ ਬੇਨਤੀ ਪੱਤਰ ਦੇ ਚੁਕੇ ਹਨ ਪਰ ਕੋਈ ਆਸ ਨਜ਼ਰ ਨਹੀਂ ਆਈ। ਇਸ ਪਰਿਵਾਰ ਦੀ ਸਿਰਫ ਇਕ ਮੰਗ ਹੈ ਕਿ ਕੋਈ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲੈ ਆਵੇ ਤਾਂਕਿ ਬੁੱਢੇ ਮਾਂ-ਬਾਪ ਰਾਕੇਸ਼ ਦੀ ਪਤਨੀ ਅਤੇ ਉਸ ਦੀਆਂ ਜੁੜਵਾਂ ਬੱਚੀਆਂ ਨੂੰ ਸਹਾਰਾ ਮਿਲ ਸਕੇ।

PunjabKesari


shivani attri

Edited By shivani attri