ਦੁਖ਼ਦ ਖ਼ਬਰ : ਪੰਜਾਬੀ ਭਾਸ਼ਾ ਦੇ ਸਿਰਮੌਰ ਸ਼ਾਇਰ ਤੇ ਉੱਘੇ ਵਿਦਵਾਨ ''ਕੁਲਵੰਤ ਸਿੰਘ ਗਰੇਵਾਲ'' ਦਾ ਦਿਹਾਂਤ

Thursday, Apr 01, 2021 - 11:56 AM (IST)

ਦੁਖ਼ਦ ਖ਼ਬਰ : ਪੰਜਾਬੀ ਭਾਸ਼ਾ ਦੇ ਸਿਰਮੌਰ ਸ਼ਾਇਰ ਤੇ ਉੱਘੇ ਵਿਦਵਾਨ ''ਕੁਲਵੰਤ ਸਿੰਘ ਗਰੇਵਾਲ'' ਦਾ ਦਿਹਾਂਤ

ਪਟਿਆਲਾ (ਪਰਮੀਤ) : ਪੰਜਾਬ ਦੇ ਉੱਘੇ ਵਿਦਵਾਨ ਤੇ ਲੋਕ ਸ਼ਾਇਰ ਕੁਲਵੰਤ ਸਿੰਘ ਗਰੇਵਾਲ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ। ਸਿਹਤ ਠੀਕ ਨਾ ਹੋਣ ਕਾਰਨ ਕੁਲਵੰਤ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਕੁਲਵੰਤ ਸਿੰਘ ਗਰੇਵਾਲ ਪੰਜਾਬੀ ਯੂਨਵਰਸਿਟੀ ਦੇ ਪੰਜਾਬੀ ਭਾਸ਼ਾ ਦੇ ਮੁਖੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਸਰਕਾਰੀ ਬੱਸਾਂ 'ਚ 'ਮੁਫ਼ਤ' ਸਫਰ ਕਰਨਗੀਆਂ ਬੀਬੀਆਂ, ਕੋਲ ਰੱਖਣੇ ਪੈਣਗੇ ਇਹ ਦਸਤਾਵੇਜ਼

ਪਿਛੋਕੜ ਤੋਂ ਸੰਗਰੂਰ ਨਾਲ ਸਬੰਧਿਤ ਕੁਲਵੰਤ ਸਿੰਘ ਗਰੇਵਾਲ ਕਈ ਸਾਲਾਂ ਤੋਂ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਬਿੱਲਾਂ ਦੇ ਭੁਗਤਾਨ ਸਬੰਧੀ ਮਿਲੀ ਇਹ ਰਾਹਤ

ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਰਹੇ ਕੁਲਵੰਤ ਸਿੰਘ ਗਰੇਵਾਲ ਦਾ ਅੰਤਿਮ ਸੰਸਕਾਰ ਪਟਿਆਲਾ ਘਲੌੜੀ ਗੇਟ ਵਿਖੇ ਕਰੀਬ ਸਾਢੇ 12 ਵਜੇ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News