ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ''ਤੇ ਵੱਡਾ ਹਮਲਾ, ਕਿਹਾ-ਸੱਤਾ ''ਚ ਆਉਣ ਦੇ ਸੁਫ਼ਨੇ ਲੈਣੇ ਛੱਡ ਦੇਣ

Saturday, Sep 27, 2025 - 05:21 PM (IST)

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ''ਤੇ ਵੱਡਾ ਹਮਲਾ, ਕਿਹਾ-ਸੱਤਾ ''ਚ ਆਉਣ ਦੇ ਸੁਫ਼ਨੇ ਲੈਣੇ ਛੱਡ ਦੇਣ

ਜਲੰਧਰ/ਚੰਡੀਗੜ੍ਹ- ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ 'ਤੇ ਵੱਡਾ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਪੁਲਸ ਅਫ਼ਸਰ ਨੂੰ ਲੈ ਕੇ ਦਿੱਤਾ ਬਿਆਨ ਕਾਫ਼ੀ ਨਿੰਦਣਯੋਗ ਹੈ। ਸੁਖਬੀਰ ਦੀਆਂ ਗਲਤੀਆਂ ਨੂੰ ਵੇਖਦੇ ਹੋਏ ਪੰਜਾਬ ਦੇ ਲੋਕ ਕਦੇ ਵੀ ਇਨ੍ਹਾਂ ਨੂੰ ਮੁੜ ਕੇ ਸੱਤਾ ਵਿਚ ਨਹੀਂ ਲਿਆਉਣਗੇ। ਉਨ੍ਹਾਂ ਕਿਹਾ ਕਿ ਜਦੋਂ ਇਹ ਖ਼ੁਦ ਸੱਤਾ ‘ਚ ਹੁੰਦੇ ਹਨ, ਫ਼ਿਰ ਪੰਜਾਬ ਪੁਲਸ ਚੰਗੀ ਹੋ ਜਾਂਦੀ ਹੈ, ਹੁਣ ਜਦੋਂ ਸੱਤਾ ਤੋਂ ਬਾਹਰ ਹਨ ਤਾਂ ਫ਼ਿਰ ਇਨ੍ਹਾਂ ਨੂੰ ਪੁਲਸ ਮਾੜੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਸੱਤਾ ‘ਚ ਆਉਣ ਦੇ ਸੁਫ਼ਨੇ ਲੈਣੇ ਛੱਡ ਦੇਣ।  ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਇਕ ਪੁਲਸ ਅਧਿਕਾਰੀ ਨੂੰ ਬੜੇ ਦਬਕੇ ਮਾਰੇ ਅਤੇ ਧਮਕੀਆਂ ਦਿੱਤੀਆਂ। ਸੁਖਬੀਰ ਨੇ ਕਿਹਾ ਕਿ ਮੈਂ ਡਾਇਰੀ ਵਿਚ ਨਾਂ ਲਿਖ ਲਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਤੂੰ ਆਪਣਾ ਪਾਸਪੋਰਟ ਬਣਾ ਲੈ, ਜਦੋਂ ਸਾਡੀ ਸਰਕਾਰ ਆਵੇਗੀ ਫਿਰ ਅਸੀਂ ਤੇਰੇ ਨਾਲ ਨਜਿੱਠਾਂਗੇ। 

ਇਹ ਵੀ ਪੜ੍ਹੋ: ਸ਼ਰਮਸਾਰ ਪੰਜਾਬ! ਧਾਰਮਿਕ ਸਥਾਨ ਤੋਂ ਵਾਪਸ ਆਉਂਦੀ ਕੁੜੀ ਦੀ ਮੁੰਡੇ ਨੇ ਰੋਲ੍ਹੀ ਪੱਤ, ਇੰਝ ਖੁੱਲ੍ਹਿਆ ਭੇਤ

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ ਨੀਂਦ ਵਿਚ ਚੱਲ ਰਹੇ ਹਨ ਅਤੇ ਸੱਤਾ ਵਿਚ ਆਉਣ ਦੇ ਸੁਫ਼ਨੇ ਲੈ ਰਹੇ ਹਨ। ਅਜੇ ਵੀ ਉਨ੍ਹਾਂ ਨੂੰ ਇਹੀ ਲੱਗਦਾ ਹੈ ਕਿ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਕਾਲੀ ਦਲ ਦਾ ਕੰਮ ਨਿਬੇੜ ਦਿੱਤਾ ਹੈ। ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੇ ਰਾਜ ਵਿਚ ਜਿੰਨੀਆਂ ਮਹਾਨ ਗਲਤੀਆਂ ਕੀਤੀਆਂ ਹਨ, ਉਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਹ ਸਮਝਦੇ ਹਨ ਕਿ ਜਿਵੇਂ ਇਨ੍ਹਾਂ ਦੀ ਸਰਕਾਰ ਵੇਲੇ ਹੁਕਮ ਚੱਲਦੇ ਹਨ, ਉਸੇ ਤਰ੍ਹਾਂ ਹੀ ਹੁਣ ਵੀ ਉਨ੍ਹਾਂ ਦੇ ਹੁਕਮ ਚੱਲਣ ਪਰ ਸੁਖਬੀਰ ਸਿੰਘ ਬਾਦਲ ਨੂੰ ਸੱਤਾ ‘ਚ ਆਉਣ ਦੇ ਸੁਫ਼ਨੇ ਲੈਣੇ ਛੱਡ ਦੇਣੇ ਚਾਹੀਦੇ ਹਨ।  

ਇਹ ਵੀ ਪੜ੍ਹੋ: Punjab: ਹੈਂ! ਪੋਤਾ ਹੋਣ 'ਤੇ ਨੱਚਦੀ ਦਾਦੀ ਵੀ ਬਣ ਗਈ ਮਾਂ, ਹੱਕਾ-ਬੱਕਾ ਰਹਿ ਗਿਆ ਪੂਰਾ ਪਰਿਵਾਰ

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਨਾਭਾ ਜੇਲ੍ਹ ਵਿੱਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਆਮ ਆਦਮੀ ਪਾਰਟੀ 'ਤੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਪਟਿਆਲਾ ਦੇ ਐੱਸ. ਐੱਸ. ਪੀ. ਵਰੁਣ ਸ਼ਰਮਾ ਨੂੰ ਚਿਤਾਵਨੀ ਦਿੱਤੀ ਸੀ। ਸੁਖਬੀਰ ਕਿਹਾ ਸੀ ਕਿ ਜਿਹੜੇ ਲੋਕ ਇਹ ਦੋ ਮਾਪਦੰਡ ਤੈਅ ਕਰ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿਰਫ਼ ਡੇਢ ਸਾਲ ਬਾਕੀ ਹੈ। ਮੈਂ ਵਰੁਣ ਸ਼ਰਮਾ ਨੂੰ ਦੱਸਣਾ ਚਾਹੁੰਦਾ ਹਾਂ ਅੱਜ ਪਟਿਆਲਾ ਦਾ ਐੱਸ. ਐੱਸ. ਪੀ. ਆਮ ਆਦਮੀ ਪਾਰਟੀ ਦਾ ਪੁੱਤਰ ਬਣ ਗਿਆ ਹੈ। ਵਰੁਣ ਸ਼ਰਮਾ ਵਿਰੋਧੀਆਂ ਵਿਰੁੱਧ ਸਾਰੇ ਝੂਠੇ ਕੇਸ ਦਰਜ ਕਰਨ ਦੀ ਡਿਊਟੀ 'ਤੇ ਹੈ। ਪਰ ਮੈਂ ਵਰੁਣ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਸ ਨੂੰ ਜਿੰਨੇ ਵੀ ਪੈਸੇ ਗਏ ਹਨ, ਉਨ੍ਹਾਂ ਸਾਰਿਆਂ ਦਾ ਹਿਸਾਬ ਮੇਰੇ ਕੋਲ ਹੈ। ਹੁਣ ਸਿਰਫ਼ 400 ਦਿਨ ਬਾਕੀ ਹਨ। ਉਸ ਨੂੰ ਇੰਨਾ ਵੀ ਨਹੀਂ ਡਿੱਗਣਾ ਚਾਹੀਦਾ। ਮਾਰਚ 2027 ਵਿੱਚ ਲੋਕ ਝਾੜੂ ਵਾਲਿਆਂ ਨੂੰ ਬਾਹਰ ਕੱਢਣਗੇ। ਵਰੁਣ ਸ਼ਰਮਾ ਤੈਨੂੰ ਵੀ ਪਾਸਪੋਰਟ ਬਣਾ ਲੈਣਾ ਚਾਹੀਦਾ ਹੈ। ਸਮਾਂ ਬਦਲਦੇ ਦੇਰ ਨਹੀਂ ਲੱਗਦੀ। 

ਇਹ ਵੀ ਪੜ੍ਹੋ: Alert! ਜਲੰਧਰ 'ਚ ਬੰਦ ਰਹਿਣਗੇ ਅੱਜ ਇਹ Main ਰਸਤੇ, ਰੂਟ ਰਹੇਗਾ ਡਾਇਵਰਟ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News