ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

Sunday, Sep 21, 2025 - 01:10 PM (IST)

ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

ਜਲੰਧਰ (ਪੁਨੀਤ)–ਬਿਜਲੀ ਚੋਰੀ ਰੋਕਣ ਦੇ ਸਬੰਧ ਵਿਚ ਪਾਵਰਕਾਮ ਜਲੰਧਰ ਸਰਕਲ ਵੱਲੋਂ ਚਲਾਈ ਗਈ ਮੁਹਿੰਮ ਦੌਰਾਨ ਸਿੱਧੀ ਬਿਜਲੀ ਚੋਰੀ ਦੇ 12 ਕੇਸ ਫੜੇ ਗਏ ਅਤੇ ਸਬੰਧਤ ਖ਼ਪਤਕਾਰਾਂ ਨੂੰ 12.80 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਿੱਧੀ ਚੋਰੀ ਦੇ ਨਾਲ-ਨਾਲ ਬਿਜਲੀ ਦੀ ਗਲਤ ਵਰਤੋਂ ਅਤੇ ਘਰੇਲੂ ਦੀ ਕਮਰਸ਼ੀਅਲ ਵਰਤੋਂ ਕਰਨ ਨੂੰ ਲੈ ਕੇ ਕੁੱਲ੍ਹ 24 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੁੱਲ 13.50 ਲੱਖ ਜੁਰਮਾਨਾ ਕੀਤਾ ਗਿਆ ਹੈ। ਚੀਫ਼ ਇੰਜੀ. ਦੇਸਰਾਜ ਬਾਂਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਿਪਟੀ ਚੀਫ਼ ਇੰਜੀਨੀਅਰ ਅਤੇ ਸਰਕਲ ਹੈੱਡ ਗੁਲਸ਼ਨ ਚੁਟਾਨੀ ਵੱਲੋਂ ਜਲੰਧਰ ਸਰਕਲ ਦੀਆਂ ਪੰਜਾਂ ਡਿਵੀਜ਼ਨਾਂ ਨੂੰ ਚੈਕਿੰਗ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਸਬੰਧ ਵਿਚ ਅੱਜ ਕੁੱਲ੍ਹ 28 ਟੀਮਾਂ ਦਾ ਗਠਨ ਕਰਦੇ ਹੋਏ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...

ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਐਕਸੀਅਨਾਂ, ਐੱਸ. ਡੀ. ਓ, ਏ. ਜੇ. ਈ. ਅਤੇ ਜੇ. ਈ. ਦੀ ਪ੍ਰਧਾਨਗੀ ਵਿਚ ਟੀਮਾਂ ਨੂੰ ਚੈਕਿੰਗ ਲਈ ਫੀਲਡ ਵਿਚ ਭੇਜਿਆ ਗਿਆ, ਜਿਸ ਤਹਿਤ ਵਿਭਾਗ ਨੇ 24 ਕੇਸ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸੇ ਸਿਲਸਿਲੇ ਵਿਚ ਮਾਡਲ ਟਾਊਨ ਡਿਵੀਜ਼ਨ ਨੇ ਜੁਰਮਾਨਾ ਕਰਨ ਦੇ ਮਾਮਲੇ ਵਿਚ ਫਿਰ ਤੋਂ ਬਾਜ਼ੀ ਮਾਰੀ ਹੈ। ਐਕਸੀਅਨ ਇੰਜੀ. ਜਸਪਾਲ ਸਿੰਘ ਪਾਲ ਦੀ ਅਗਵਾਈ ਵਿਚ ਮਾਡਲ ਟਾਊਨ ਡਿਵੀਜ਼ਨ ਅਧੀਨ 314 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਬਿਜਲੀ ਚੋਰੀ ਦੇ 8 ਕੇਸ ਫੜੇ ਗਏ। ਉਕਤ ਖਪਤਕਾਰਾਂ ਨੂੰ 9.49 ਲੱਖ ਰੁਪਏ ਜੁਰਮਾਨਾ ਕੀਤਾ ਗਿਆ।
ਸਭ ਤੋਂ ਵੱਧ 534 ਕੁਨੈਕਸ਼ਨਾਂ ਦੀ ਚੈਕਿੰਗ ਵੈਸਟ ਡਿਵੀਜ਼ਨ ਅਧੀਨ ਹੋਈ। ਐਕਸੀਅਨ ਸੰਨੀ ਭਾਂਗਰਾ ਦੀ ਅਗਵਾਈ ਵਿਚ ਉਕਤ ਡਿਵੀਜ਼ਨ ਵੱਲੋਂ ਇਕ ਕੇਸ ਫੜਿਆ ਗਿਆ ਅਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਈਸਟ ਡਿਵੀਜ਼ਨ ਅਧੀਨ 280 ਕੁਨੈਕਸ਼ਨਾਂ ਦੀ ਜਾਂਚ ਕਰਵਾਈ ਗਈ। ਐਕਸੀਅਨ ਜਸਪਾਲ ਸਿੰਘ ਦੇ ਅਧਿਕਾਰ ਖੇਤਰ ਵਿਚ ਬਿਜਲੀ ਚੋਰੀ ਦੇ 2, ਜਦਕਿ ਗਲਤ ਵਰਤੋਂ ਦਾ ਇਕ ਕੇਸ ਫੜਿਆ ਗਿਆ ਅਤੇ ਇਨ੍ਹਾਂ ਖ਼ਪਤਕਾਰਾਂ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਕੈਂਟ ਡਿਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ ਨੇ 275 ਕੁਨੈਕਸ਼ਨਾਂ ਦੀ ਜਾਂਚ ਕਰਵਾਉਂਦੇ ਹੋਏ 6 ਖ਼ਪਤਕਾਰਾਂ ਨੂੰ 1.39 ਲੱਖ ਰੁਪਏ ਜੁਰਮਾਨਾ ਕੀਤਾ। ਜਲੰਧਰ ਸਰਕਲ ਅਧੀਨ ਫਗਵਾੜਾ ਦੇ ਐਕਸੀਅਨ ਹਰਦੀਪ ਕੁਮਾਰ ਵੱਲੋਂ 237 ਕੁਨੈਕਸ਼ਨਾਂ ਦੀ ਚੈਕਿੰਗ ਵਿਚ ਸਿੱਧੀ ਚੋਰੀ ਦਾ ਇਕ ਕੇਸ ਫੜਦੇ ਹੋਏ 57 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ

ਖ਼ਪਤ ਛੁਪਾਉਣ ਵਾਲੇ ਖ਼ਪਤਕਾਰਾਂ ਕਾਰਨ ਵਧ ਰਹੇ ਫਾਲਟ : ਇੰਜੀ. ਚੁਟਾਨੀ
ਉਥੇ ਹੀ ਇਸ ਦੌਰਾਨ ਬਿਜਲੀ ਦੀ ਗਲਤ ਵਰਤੋਂ, ਘੱਟ ਲੋਡ ’ਤੇ ਵੱਧ ਬਿਜਲੀ ਚਲਾਉਣਾ, ਘਰੇਲੂ ਦੀ ਕਮਰਸ਼ੀਅਲ ਵਰਤੋਂ ਸਬੰਧੀ ਕੇਸਾਂ ਵਿਚ ਖ਼ਪਤਕਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਨਿਯਮਾਂ ਨੂੰ ਪੂਰਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਘੱਟ ਲੋਡ ਵਿਚ ਜ਼ਿਆਦਾ ਲੋਡ ਦੀ ਵਰਤੋਂ ਕਰਨ ਵਾਲੇ ਖਪਤਕਾਰ ਦੂਜਿਆਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ।

ਇਸ ਨਾਲ ਇਲਾਕੇ ਵਿਚ ਹੋਣ ਵਾਲੀ ਬਿਜਲੀ ਦੀ ਸਹੀ ਖਪਤ ਦਾ ਪਤਾ ਨਹੀਂ ਲੱਗ ਪਾਉਂਦਾ ਅਤੇ ਟਰਾਂਸਫਾਰਮਰ ਤੇ ਲਾਈਨਾਂ ਓਵਰਲੋਡ ਹੋ ਜਾਂਦੀਆਂ ਹਨ, ਜਿਸ ਨਾਲ ਬਿਜਲੀ ਦੇ ਫਾਲਟ ਪੈਂਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਖ਼ਪਤਕਾਰ ਤੁਰੰਤ ਪ੍ਰਭਾਵ ਨਾਲ ਆਪਣੇ ਲੋਡ ਦਾ ਸਹੀ ਮੁਲਾਂਕਣ ਕਰਨ, ਨਹੀਂ ਤਾਂ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਮੋਟਾ ਜੁਰਮਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News