ਨੌਜਵਾਨਾਂ ਨੇ ਸਿਗਰੇਟ ਪੀਣ ਤੋਂ ਰੋਕਿਆ ਤਾਂ ਲਗਜ਼ਰੀ ਗੱਡੀਆਂ ’ਚ ਆਏ ਨਸ਼ੇੜੀਆਂ ਨੇ ਕੀਤਾ ਹਮਲਾ
Saturday, Sep 20, 2025 - 06:07 PM (IST)

ਜਲੰਧਰ (ਵਰੁਣ)–ਰੇਰੂ ਪਿੰਡ ਨੇੜੇ ਜਨਤਕ ਸਥਾਨ ’ਤੇ ਸਿਗਰੇਟ ਪੀਣ ਤੋਂ ਰੋਕਣ ’ਤੇ ਲਗਜ਼ਰੀ ਗੱਡੀਆਂ ਵਿਚ ਸਵਾਰ ਹੋ ਕੇ ਆਏ ਲਗਭਗ ਇਕ ਦਰਜਨ ਨਸ਼ੇੜੀਆਂ ਨੇ ਭੋਗਪੁਰ ਦੇ 4 ਨੌਜਵਾਨਾਂ ’ਤੇ ਹਮਲਾ ਕਰ ਦਿੱਤਾ। ਵਿਰੋਧ ਕਰਨ ਵਾਲੇ ਨੌਜਵਾਨ ਦੇ ਸਿਰ ’ਤੇ ਕੜੇ ਮਾਰ ਕੇ ਉਸ ਨੂੰ ਲਹੂ-ਲੁਹਾਨ ਕਰਕੇ ਅਧਮੋਇਆ ਕਰ ਦਿੱਤਾ, ਜਦਕਿ ਹੋਰ 3 ਨੌਜਵਾਨਾਂ ਨਾਲ ਵੀ ਕੁੱਟਮਾਰ ਕੀਤੀ। ਹਮਲਾ ਕਰਨ ਤੋਂ ਬਾਅਦ ਮੁਲਜ਼ਮ ਆਪਣੀਆਂ ਗੱਡੀਆਂ ਵਿਚ ਬੈਠ ਕੇ ਫ਼ਰਾਰ ਹੋ ਗਏ।
ਜਾਣਕਾਰੀ ਦਿੰਦੇ ਭੋਗਪੁਰ ਦੇ ਰਹਿਣ ਵਾਲੇ ਅਤਿੰਦਰ ਘੁੰਮਣ ਨੇ ਦੱਸਿਆ ਕਿ ਉਹ ਆਪਣੇ ਦੋਸਤ ਚੈਤੰਨਯ ਭੱਲਾ, ਸੰਨੀ ਅਤੇ ਰਵੀ ਕੁਮਾਰ ਨਾਲ ਜਲੰਧਰ ਕਿਸੇ ਕੰਮ ਆਇਆ ਸੀ। ਕੰਮ ਨਿਪਟਾਉਣ ਤੋਂ ਬਾਅਦ ਉਹ ਭੋਗਪੁਰ ਵਾਪਸ ਮੁੜ ਰਹੇ ਸਨ ਕਿ ਰੇਰੂ ਪਿੰਡ ਤੋਂ ਕੁਝ ਦੂਰੀ ’ਤੇ ਗੁਪਤਾ ਚਾਟ ਭੰਡਾਰ ’ਤੇ ਗੋਲਗੱਪੇ ਖਾਣ ਲਈ ਰੁਕ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਹੋ ਚੱਲਿਆ ਸੀ ਵੱਡਾ ਹਾਦਸਾ ! ਜਲੰਧਰ ਦੇ ਨੈਸ਼ਨਲ ਹਾਈਵੇਅ 'ਚੇ ਟਰੱਕ ਨੂੰ ਲੱਗੀ ਭਿਆਨਕ ਅੱਗ
ਦੋਸ਼ ਹੈ ਕਿ ਉਹ ਗੋਲਗੱਪੇ ਖਾ ਹੀ ਰਹੇ ਸਨ ਕਿ ਇਸ ਦੌਰਾਨ ਫਾਰਚਿਊਨਰ ਅਤੇ ਸਕਾਰਪੀਓ ਗੱਡੀਆਂ ਵਿਚ ਕੁਝ ਨੌਜਵਾਨ ਉਥੇ ਆਏ, ਜਿਨ੍ਹਾਂ ਨੇ ਉਨ੍ਹਾਂ ਦੇ ਨੇੜੇ ਸਿਗਰੇਟ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਉਥੋਂ ਦੂਰ ਜਾ ਕੇ ਸਿਗਰੇਟ ਪੀਣ ਨੂੰ ਕਿਹਾ ਤਾਂ ਉਹ ਪਹਿਲਾਂ ਤਾਂ ਆਪਣੀ ਗੱਡੀ ਨੇੜੇ ਗਏ ਅਤੇ ਬਾਅਦ ਵਿਚ ਇਕ ਦਰਜਨ ਨੌਜਵਾਨ ਉਨ੍ਹਾਂ ਵੱਲ ਆਏ ਅਤੇ ਹਮਲਾ ਕਰ ਦਿੱਤਾ। ਅਤਿੰਦਰ ਨੇ ਕਿਹਾ ਕਿ ਸਿਗਰੇਟ ਪੀਣ ਦਾ ਵਿਰੋਧ ਚੈਤੰਨਯ ਭੱਲਾ ਨੇ ਕੀਤਾ ਸੀ, ਜਿਸ ਕਾਰਨ ਹਮਲਾਵਰ ਉਸ ’ਤੇ ਟੁੱਟ ਪਏ। ਇਕ ਹਮਲਾਵਰ ਨੇ ਚੈਤੰਨਯ ਭੱਲਾ ਦੇ ਸਿਰ ’ਤੇ ਕੜਾ ਮਾਰ-ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ, ਜਦੋਂ ਉਨ੍ਹਾਂ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ। ਚੈਤੰਨਯ ਨੂੰ ਖੂਨ ਵਿਚ ਲਥਪਥ ਵੇਖ ਕੇ ਮੁਲਜ਼ਮ ਉਥੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਪੀੜਤ ਨੌਜਵਾਨਾਂ ਨੇ ਜਦੋਂ ਹਮਲਾਵਰਾਂ ਦੀ ਗੱਡੀ ਦਾ ਪਿੱਛਾ ਕੀਤਾ ਤਾਂ ਕਿਸ਼ਨਗੜ੍ਹ ਨੇਡ਼ੇ ਉਨ੍ਹਾਂ ਸਾਈਡ ਮਾਰ ਕੇ ਪੀੜਤ ਨੌਜਵਾਨਾਂ ਦੀ ਗੱਡੀ ਪਲਟਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਚੈਤੰਨਯ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੇ ਸਿਰ ’ਤੇ ਕਈ ਟਾਂਕੇ ਵੀ ਲੱਗੇ ਹਨ। ਹਮਲੇ ਦੀ ਸੂਚਨਾ ਥਾਣਾ ਨੰਬਰ 8 ਦੀ ਪੁਲਸ ਨੂੰ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗੱਡੀਆਂ ਜਲੰਧਰ ਦੀਆਂ ਹੀ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8