ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਿਆ, ਹੁਣ ਕੇਂਦਰ ਵੀ ਪੰਜਾਬ ਨਾਲ ਖੜ੍ਹੇ: ਸੁਖਬੀਰ ਬਾਦਲ

Thursday, Sep 25, 2025 - 06:05 PM (IST)

ਪੰਜਾਬ ਹਮੇਸ਼ਾ ਦੇਸ਼ ਨਾਲ ਖੜ੍ਹਿਆ, ਹੁਣ ਕੇਂਦਰ ਵੀ ਪੰਜਾਬ ਨਾਲ ਖੜ੍ਹੇ: ਸੁਖਬੀਰ ਬਾਦਲ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕੇਂਦਰ ਵੱਲੋਂ ਐਲਾਨੇ ਪੈਕੇਜ ਨੂੰ ਨਾਕਾਫ਼ੀ ਦੱਸਦਿਆਂ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ਜਾਮ! ਪ੍ਰਵਾਸੀਆਂ ਨੇ ਰੋਕੀ ਆਵਾਜਾਈ

'ਜਗ ਬਾਣੀ' ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਾਡਾ ਆਪਣਾ ਮੁਲਕ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਸਭ ਤੋਂ ਵੱਡਾ ਯੋਗਦਾਨਾ ਸਾਡਾ ਹੈ, ਇਸ ਲਈ ਇਸ ਮੁਲਕ 'ਤੇ ਸਭ ਤੋਂ ਵੱਧ ਹੱਕ ਸਾਡਾ ਹੀ ਹੈ। ਉਨ੍ਹਾਂ ਕਿਹਾ ਕਿ ਹਰ ਵਾਰ ਪਾਕਿਸਤਾਨ ਨਾਲ ਜੰਗ ਵੇਲੇ ਬੰਬ-ਡ੍ਰੋਨ ਪੰਜਾਬ ਵਿਚ ਹੀ ਡਿੱਗਦੇ ਹਨ, ਸਾਰੀਆਂ ਸਰਹੱਦਾਂ 'ਤੇ ਪੰਜਾਬ ਦੇ ਜਵਾਨ ਤਾਇਨਾਤ ਹਨ, ਪੰਜਾਬ ਨੇ ਹੀ ਦੇਸ਼ ਨੂੰ ਭੁੱਖਮਰੀ ਤੋਂ ਬਚਾਇਆ, ਕੋਵਿਡ ਵੇਲੇ ਤੇ ਹੋਰ ਕੁਦਰਤੀ ਆਫ਼ਤਾਂ ਵੇਲੇ ਪੰਜਾਬੀਆਂ ਨੇ ਹੀ ਦੂਜੇ ਸੂਬਿਆਂ ਵਿਚ ਜਾ ਕੇ ਪਿੰਡਾਂ ਦੇ ਪਿੰਡ ਸੰਭਾਲੇ ਸਨ। ਪਰ ਹੁਣ ਹਿੰਦੁਸਤਾਨ ਦੇ ਕਿਸੇ ਸੂਬੇ ਦੀ ਸਰਕਾਰ ਨੇ ਵੀ ਆ ਕੇ ਪੰਜਾਬ ਦੇ ਹੱਕ ਵਿਚ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। 

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਮਿਲਿਆ ਬੰਬ! ਇਲਾਕੇ 'ਚ ਪਈਆਂ ਭਾਜੜਾਂ; ਪੁਲਸ ਨੇ ਚੁੱਕ ਲਏ 2 ਸ਼ੱਕੀ ਵਿਅਕਤੀ

ਸੁਖਬੀਰ ਨੇ ਕਿਹਾ ਕਿ ਕੇਂਦਰ ਕੋਲ ਅਰਬਾਂ ਰੁਪਏ ਹਨ। ਜਿਹੜਾ ਸੂਬਾ ਕਰੋੜਾਂ-ਅਰਬਾਂ ਰੁਪਏ ਟੈਕਸ ਭਰਦਾ ਹੈ, ਉੱਥੇ ਜੇ ਅੱਜ ਸਭ ਕੁਝ ਰੁੜ ਗਿਆ ਤਾਂ 1500 ਕਰੋੜ ਰੁਪਏ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਘੱਟੋ-ਘੱਟ 20 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ ਕੀਤੀ ਸੀ, ਤਾਂ ਜੋ ਪੰਜਾਬ ਨੂੰ ਹੌਂਸਲਾ ਦਿੱਤਾ ਜਾ ਸਕੇ ਕਿ ਜੇ ਤੁਸੀਂ ਸਾਡੇ ਨਾਲ ਖੜ੍ਹਦੇ ਰਹੇ ਹੋ ਤਾਂ ਲੋੜ ਪੈਣ 'ਤੇ ਅਸੀਂ ਵੀ ਤੁਹਾਡੇ ਨਾਲ ਖੜ੍ਹਦੇ ਹਾਂ।

ਪੂਰੀ ਇੰਟਰਵਿਊ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ-

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News