ਵੱਡਾ ਸਵਾਲ : ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਕਿਉਂ ਜਾਗਦੈ ਜਲੰਧਰ ਨਿਗਮ

Saturday, Sep 27, 2025 - 12:34 PM (IST)

ਵੱਡਾ ਸਵਾਲ : ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਕਿਉਂ ਜਾਗਦੈ ਜਲੰਧਰ ਨਿਗਮ

ਜਲੰਧਰ (ਖੁਰਾਣਾ)–ਵੱਡਾ ਸਵਾਲ ਇਹੀ ਹੈ ਕਿ ਨਗਰ ਨਿਗਮ ਜਲੰਧਰ ਹਰ ਵਾਰ ਮੁੱਖ ਮੰਤਰੀ ਦੇ ਆਉਣ ਤੋਂ ਸਿਰਫ਼ ਕੁਝ ਘੰਟੇ ਪਹਿਲਾਂ ਹੀ ਕਿਉਂ ਸਰਗਰਮ ਹੁੰਦਾ ਹੈ? ਆਮ ਦਿਨਾਂ ਵਿਚ ਸ਼ਹਿਰ ਦੀ ਅਣਦੇਖੀ ਕਰਨ ਵਾਲਾ ਨਿਗਮ ਵੀ. ਵੀ. ਆਈ. ਪੀ. ਵਿਜ਼ਿਟ ਤੋਂ ਪਹਿਲਾਂ ਅਚਾਨਕ ਜਾਗ ਉੱਠਦਾ ਹੈ ਅਤੇ ਪੂਰੇ ਇਲਾਕੇ ਦੀ ਸੂਰਤ-ਸੰਵਾਰ ਬਦਲ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਖੇਤਾਂ 'ਚ ਸਰਪੰਚ ’ਤੇ ਤਾੜ-ਤਾੜ ਚੱਲੀਆਂ ਗੋਲ਼ੀਆਂ

ਸ਼ੁੱਕਰਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ 27 ਸਤੰਬਰ ਨੂੰ ਬਰਲਟਨ ਪਾਰਕ ਹਾਕੀ ਸਟੇਡੀਅਮ ਆਉਣ ਤੋਂ ਪਹਿਲਾਂ ਨਿਗਮ ਦੀਆਂ ਟੀਮਾਂ ਪੂਰੇ ਇਲਾਕੇ ਨੂੰ ਚਮਕਾਉਣ ਵਿਚ ਜੁਟੀ ਹੋਈਆਂ ਹਨ। ਟੁੱਟੀਆਂ ਸੜਕਾਂ ’ਤੇ ਪੈਚਵਰਕ ਕੀਤਾ ਜਾ ਰਿਹਾ ਹੈ। ਐਂਟਰੀ ਗੇਟ ਦੀਆਂ ਮਹੀਨਿਆਂ ਤੋਂ ਟੁੱਟੀਆਂ ਟਾਈਲਾਂ ਬਦਲ ਦਿੱਤੀਆਂ ਗਈਆਂ ਹਨ ਅਤੇ ਸਾਫ਼-ਸਫ਼ਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

PunjabKesari

ਇਹੀ ਹਾਲ ਕੁਝ ਮਹੀਨੇ ਪਹਿਲਾਂ ਵੀ ਵੇਖਣ ਨੂੰ ਮਿਲਿਆ ਸੀ, ਜਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਦਾ ਉਦਘਾਟਨ ਕਰਨ ਆਏ ਸਨ। ਉਸ ਸਮੇਂ ਵੀ ਪੂਰੇ ਇਲਾਕੇ ਵਿਚ ਮਿੱਟੀ ਦਾ ਕਣ-ਕਣ ਤਕ ਚੁੱਕ ਲਿਆ ਗਿਆ ਸੀ ਪਰ ਉਦਘਾਟਨ ਤੋਂ ਬਾਅਦ ਨਿਗਮ ਅਫਸਰਾਂ ਨੇ ਦੁਬਾਰਾ ਮੁੜ ਕੇ ਨਹੀਂ ਦੇਖਿਆ। ਨਤੀਜੇ ਵਜੋਂ ਬਰਲਟਨ ਪਾਰਕ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਗਈ ਅਤੇ ਰੱਖ-ਰਖਾਅ ਨਾਮਾਤਰ ਰਹਿ ਗਿਆ। ਆਮ ਆਦਮੀ ਪਾਰਟੀ ਅੰਨਾ ਹਜ਼ਾਰੇ ਦੇ ਅੰਦੋਲਨ ਵਿਚੋਂ ਨਿਕਲੀ ਸੀ ਅਤੇ ਇਸ ਦਾ ਨਾਂ ਹੀ ‘ਆਮ ਆਦਮੀ’ ’ਤੇ ਕੇਂਦਰਿਤ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਹੁਣ ਅਫਸਰਸ਼ਾਹੀ ਪਾਰਟੀ ਦੇ ਕੰਟਰੋਲ ਤੋਂ ਬਾਹਰ ਨਿਕਲ ਕੇ ਸਿਰਫ ਵੀ. ਆਈ. ਪੀ. ਕਲਚਰ ਤਕ ਹੀ ਸਿਮਟ ਗਈ ਹੈ। ਆਮ ਨਾਗਰਿਕਾਂ ਦੀਆਂ ਸਮੱਸਿਆਵਾਂ ਅਤੇ ਬੁਨਿਆਦੀ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਥਾਨਕ ਲੋਕਾਂ ਵਿਚ ਚਰਚਾ ਹੈ ਕਿ ਜੇਕਰ ਮੁੱਖ ਮੰਤਰੀ ਹਰ ਮਹੀਨੇ ਜਲੰਧਰ ਆਉਂਦੇ ਰਹੇ ਤਾਂ ਸ਼ਾਇਦ ਨਗਰ ਨਿਗਮ ਨਿਯਮਿਤ ਰੂਪ ਨਾਲ ਐਕਟਿਵ ਰਹੇਗਾ ਅਤੇ ਸ਼ਹਿਰ ਦੀ ਹਾਲਤ ਸੁਧਰੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਹੋਏ NRI ਤੇ ਕੇਅਰ ਟੇਕਰ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆ ਗਿਆ ਪੂਰਾ ਸੱਚ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News