ਟਿੱਪਰ ਹੇਠ ਆਉਂਣ ਕਾਰਨ ਪੰਜਾਬ ਹੋਮਗਾਰਡ ਦੇ ਜਵਾਨ ਦੀ ਮੌਤ

Thursday, Sep 21, 2017 - 06:25 PM (IST)

ਟਿੱਪਰ ਹੇਠ ਆਉਂਣ ਕਾਰਨ ਪੰਜਾਬ ਹੋਮਗਾਰਡ ਦੇ ਜਵਾਨ ਦੀ ਮੌਤ

ਕੋਟਕਪੂਰਾ (ਨਰਿੰਦਰ) : ਥਾਣਾ ਸਦਰ ਕੋਟਕਪੂਰਾ ਦੀ ਚੌਂਕੀ ਕਲੇਰ 'ਚ ਆਉਂਦੇ ਪਿੰਡ ਟਹਿਣਾ ਨੇੜੇ ਇੱਕ ਕਰੈਸ਼ਰ ਦੇ ਭਰੇ ਟਿੱਪਰ ਹੇਠ ਆ ਜਾਣ ਕਾਰਨ ਹੋਮਗਾਰਡ ਦੇ ਇੱਕ ਜਵਾਨ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਹੋਮਗਾਰਡ ਭੁਪਿੰਦਰ ਸਿੰਘ (43) ਪੁੱਤਰ ਪਵਿੱਤਰ ਸਿੰਘ ਵਾਸੀ ਕੋਠੇ ਵੜਿੰਗ ਹਾਲ ਨਿਵਾਸੀ ਟਹਿਣਾ ਜੋ ਕਿ ਥਾਣਾ ਫ਼ਰੀਦਕੋਟ ਵਿਖੇ ਤਾਇਨਾਤ ਸੀ, ਸਵੇਰੇ ਮੋਟਰਸਾਈਕਲ 'ਤੇ ਆਪਣੀ ਡਿਊਟੀ 'ਤੇ ਆ ਰਿਹਾ ਸੀ, ਕਿ ਇਸ ਦੌਰਾਨ ਪਿਛੋਂ ਆ ਰਹੇ ਤੇਜ਼ ਰਫ਼ਤਾਰ ਟਿੱਪਰ ਨੇ ਉਸਨੂੰ ਕੁਚਲ ਦਿੱਤਾ ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਚੌਂਕੀ ਕਲੇਰ ਦੇ ਇੰਚਾਰਜ ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜੇ 'ਚ  ਲਿਆ। ਚੌਂਕੀ ਕਲੇਰ ਦੇ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਟਿੱਪਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।


Related News