ਕੋਟਕਪੂਰਾ ਵਿਖੇ ਗੋਲੀਬਾਰੀ ’ਚ ਮਾਰੇ ਗਏ ਨੌਜਵਾਨ ਦੇ ਮਾਮਲੇ ’ਚ ਆਇਆ ਨਵਾਂ ਮੋੜ

Wednesday, Jun 23, 2021 - 06:05 PM (IST)

ਕੋਟਕਪੂਰਾ ਵਿਖੇ ਗੋਲੀਬਾਰੀ ’ਚ ਮਾਰੇ ਗਏ ਨੌਜਵਾਨ ਦੇ ਮਾਮਲੇ ’ਚ ਆਇਆ ਨਵਾਂ ਮੋੜ

ਕੋਟਕਪੂਰਾ ( ਨਰਿੰਦਰ ਬੈੜ ): ਬੀਤੇ ਦਿਨ ਕੋਟਕਪੂਰਾ ਦੀ ਜਲਾਲੇਆਣਾ ਰੋਡ ’ਤੇ ਹੋਈ ਤਾਬੜਤੋੜ ਗੋਲੀਬਾਰੀ ਦੀ ਘਟਨਾ ਵਿੱਚ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਇਕ ਨਵਾਂ ਮੋੜ ਆਇਆ ਹੈ। ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਡਰਾਈਵਿੰਗ ਲਾਇਸੈਂਸ ਦੇ ਆਧਾਰ ’ਤੇ ਉਸਦੀ ਸ਼ਨਾਖਤ ਦੀਪਕ ਸਿੰਘ ਵਜੋਂ ਕੀਤੀ ਗਈ ਸੀ ਪਰ ਅੱਜ ਥਾਣਾ ਸਿਟੀ ਕੋਟਕਪੂਰਾ ਵਿਖੇ ਪੁੱਜੇ ਮ੍ਰਿਤਕ ਦੇ ਵੱਡੇ ਭਰਾ ਯਸ਼ਪਾਲ ਸਿੰਘ ਨੇ ਆਖਿਆ ਕਿ ਉਸਦੇ ਭਰਾ ਦਾ ਨਾਮ ਕ੍ਰਿਸ਼ਨ ਪਾਲ ਉਮਰ 23 ਪੁੱਤਰ ਰਾਮ ਕ੍ਰਿਸ਼ਨ ਵਾਸੀ ਪਿੰਡ ਕੌਂਡਲ ਜ਼ਿਲ੍ਹਾ ਪਲਵਲ (ਹਰਿਆਣਾ) ਹੈ, ਜਿਸ ਨੂੰ ਕੁੱਝ ਸਮਾਂ ਪਹਿਲਾਂ ਕਿਸੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਜੇਲ੍ਹ ਦੀ ਸਜ਼ਾ ਹੋਈ ਸੀ ਅਤੇ ਉਹ ਫਰੀਦਾਬਾਦ ਦੀ ਜੇਲ੍ਹ ਵਿੱਚ ਬੰਦ ਸੀ।

ਇਹ ਵੀ ਪੜ੍ਹੋ:   ਜੈਪਾਲ ਭੁੱਲਰ ਦੇ ਮੁੜ ਹੋਏ ਪੋਸਟਮਾਰਟਮ ਦੀ ਰਿਪੋਰਟ 'ਤੇ ਪਿਤਾ ਨੇ ਚੁੱਕੇ ਸਵਾਲ (ਵੀਡੀਓ)

PunjabKesari

ਉਸ ਨੇ ਦੱਸਿਆ ਕਿ ਹੁਣ ਉਹ ਕੋਵਿਡ-19 ਕਰਕੇ ਛੁੱਟੀ ਤੇ ਆਇਆ ਪਰ ਉਹ ਪਿਛਲੇ 6 ਕੁ ਮਹੀਨਿਆਂ ਤੋਂ ਲਾਪਤਾ ਸੀ।ਉਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਤੇ ਤਿੰਨ ਬੱਚੇ ਵੀ ਹਨ।ਉਨ੍ਹਾਂ ਦੱਸਿਆ ਕਿ ਉਸਦੇ ਭਰਾ ਦਾ ਕਦੇ- ਕਦੇ ਫੋਨ ਆਉਂਦਾ ਸੀ ਮੈਂ ਕਿਸੇ ਰੁਜਗਾਰ ਦੀ ਭਾਲ ਵਿੱਚ ਹਾਂ ਤੇ ਬਿਲਕੁੱਲ ਤੰਦਰੁਸਤ ਹਾਂ। ਮ੍ਰਿਤਕ ਨੌਜਵਾਨ ਦੀ ਜੇਬ ’ਚੋਂ  ਮਿਲਿਆ ਡਰਾਈਵਿੰਗ ਲਾਇਸੈਂਸ ਕਿਸ ਦਾ ਸੀ ਤੇ ਕ੍ਰਿਸ਼ਨ ਪਾਲ ਦਾ ਨਾਮ ਦੀਪਕ ਸਿੰਘ ਕਿਉਂ ਲਿਖਿਆ ਗਿਆ ਸੀ। ਇਸ ਮਾਮਲੇ ਸਬੰਧੀ ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਮੁਖਤਿਆਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਡੂੰਘਾਈ ਨਾਲ ਜਾਂਚ-ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ:   ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ


author

Shyna

Content Editor

Related News