ਕੈਨੇਡਾ ''ਚ ਮਰੇ ਰੌਕਸੀ ਚਾਵਲਾ ਦੀ ਲਾਸ਼ 24 ਨੂੰ ਪਹੁੰਚੇਗੀ ਕੋਟਕਪੂਰਾ

Friday, Aug 23, 2019 - 04:38 PM (IST)

ਕੈਨੇਡਾ ''ਚ ਮਰੇ ਰੌਕਸੀ ਚਾਵਲਾ ਦੀ ਲਾਸ਼ 24 ਨੂੰ ਪਹੁੰਚੇਗੀ ਕੋਟਕਪੂਰਾ

ਕੋਟਕਪੂਰਾ (ਨਰਿੰਦਰ) - ਉੱਚ ਸਿੱਖਿਆ ਲਈ ਕੈਨੇਡਾ ਗਏ ਸਥਾਨਕ ਲੱਭੂ ਰਾਮ ਸਟਰੀਟ ਦੇ ਵਸਨੀਕ ਰੌਕਸੀ ਚਾਵਲਾ (24) ਜਿਸ ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ 'ਚ ਮੌਤ ਹੋ ਗਈ ਸੀ, ਦੀ ਲਾਸ਼ 24 ਅਗਸਤ ਨੂੰ ਕੋਟਕਪੂਰਾ ਪੁੱਜੇਗੀ। ਜਾਣਕਾਰੀ ਅਨੁਸਾਰ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਉਸ ਦੇ ਦੋਸਤਾਂ ਮਿੱਤਰਾਂ ਨੇ ਆਨਲਾਈਨ ਸੂਚਨਾ ਪਾ ਕੇ ਕਰੀਬ 6 ਲੱਖ ਰੁਪਏ ਦੀ ਮਦਦ ਇਕੱਠੀ ਕੀਤੀ ਹੈ। ਮ੍ਰਿਤਕ ਰੌਕਸੀ ਚਾਵਲਾ ਦੇ ਵੱਡੇ ਭਰਾ ਅਮਿਤ ਚਾਵਲਾ ਨੇ ਦੱਸਿਆ ਕਿ ਬੀ.ਏ. ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰੌਕਸੀ ਕੈਨੇਡਾ ਚਲਾ ਗਿਆ ਸੀ ਅਤੇ ਉਹ ਹੁਣ ਕੈਨੇਡਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਵਿਖੇ ਰਹਿ ਰਿਹਾ ਸੀ। ਲੰਘੀ 27 ਜੁਲਾਈ ਤੋਂ ਬਾਅਦ ਉਸ ਦਾ ਪਰਿਵਾਰ ਵਾਲਿਆਂ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ 15 ਅਗਸਤ ਨੂੰ ਕੈਨੇਡਾ ਪੁਲਸ ਨੇ ਰੌਕਸੀ ਦੇ ਘਰ ਇਸ ਦੇ ਮੌਤ ਹੋ ਜਾਣ ਦੀ ਸੂਚਨਾ ਦਿੱਤੀ।


author

rajwinder kaur

Content Editor

Related News