ਕੋਟਕਪੂਰਾ ਵਾਸੀਆਂ ਨੂੰ ਮਿਲੀ ਭਾਰੀ ਰਾਹਤ, ਛੇ ਵਿਅਕਤੀਆਂ ਨੇ ਦਿੱਤੀ ਕੋਰੋਨਾ ਨੂੰ ਮਾਤ

Tuesday, Jun 16, 2020 - 10:11 AM (IST)

ਕੋਟਕਪੂਰਾ ਵਾਸੀਆਂ ਨੂੰ ਮਿਲੀ ਭਾਰੀ ਰਾਹਤ, ਛੇ ਵਿਅਕਤੀਆਂ ਨੇ ਦਿੱਤੀ ਕੋਰੋਨਾ ਨੂੰ ਮਾਤ

ਕੋਟਕਪੂਰਾ (ਨਰਿੰਦਰ ਬੈੜ੍ਹ): ਅੱਜ ਕੋਟਕਪੂਰਾ ਵਾਸੀਆਂ ਨੇ ਉਸ ਵੇਲੇ ਭਾਰੀ ਰਾਹਤ ਮਹਿਸੂਸ ਕੀਤੀ ਜਦ ਸ਼ਹਿਰ ਨਾਲ ਸਬੰਧਤ ਛੇ ਵਿਅਕਤੀਆਂ ਵਲੋਂ ਕੋਰੋਨਾ ਨੂੰ ਮਾਤ ਦੇਣ 'ਤੇ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਐੱਸ. ਡੀ. ਐੱਮ. ਕੋਟਕਪੂਰਾ ਮੇਜਰ ਅਮਿਤ ਸਰੀਨ ਦੀ ਅਗਵਾਈ ਹੇਠ ਸਿਹਤ ਵਿਭਾਗ, ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਅੱਜ ਦੇਰ ਸ਼ਾਮ ਹੋਈ ਮੀਟਿੰਗ ਦੌਰਾਨ ਮਹੱਲਾ ਸੁਰਗਾਪੁਰੀ ਦੇ ਕੰਨਟੇਨਮੈਂਟ ਐਲਾਨੇ ਗਏ ਜ਼ੋਨ ਨੂੰ ਬਫਰ ਜ਼ੋਨ ਐਲਾਨ ਕਰਦੇ ਹੋਏ ਖੋਲ ਦਿੱਤਾ ਗਿਆ।ਮੀਟਿੰਗ ਜਿਸ ਵਿਚ ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ, ਤਹਿਸੀਲਦਾਰ ਰਜਿੰਦਰ ਸਿੰਘ ਸਰਾਂ, ਨਾਇਬ ਤਹਿਸੀਲਦਾਰ ਚਰਨਜੀਤ ਸਿੰਘ, ਐੱਸ.ਐੱਮ.ਓ. ਡਾ. ਹਰਕੰਵਲਜੀਤ ਸਿੰਘ ਅਤੇ ਐੱਸ. ਐੱਚ. ਓ. ਥਾਣਾ ਸਿਟੀ ਰਾਜਵੀਰ ਸਿੰਘ ਸ਼ਾਮਲ ਸਨ, ਦੌਰਾਨ ਸਿਰਫ ਮਹਿੰਗਾ ਰਾਮ ਸਟਰੀਟ, ਜਿਸ ਵਿਚ ਇਕ ਹੀ ਪਰਿਵਾਰ ਦੇ 15 ਮੈਂਬਰ ਕੋਰੋਨਾ ਪਾਜ਼ੇਟਿਵ ਆਏ ਸਨ, ਨੂੰ ਕੰਨਟੇਨਮੈਂਟ ਜ਼ੋਨ ਰੱਖਣ ਦਾ ਫੈਸਲਾ ਲਿਆ ਗਿਆ ਅਤੇ ਇਸ ਤੋਂ ਇਲਾਵਾ ਬਾਕੀ ਸਾਰੇ ਇਲਾਕੇ ਨੂੰ ਖੋਲ ਦਿੱਤਾ ਗਿਆ। ਇਸ ਦੌਰਾਨ ਐੱਸ. ਡੀ. ਐੱਮ. ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ਇਸ ਦੌਰਾਨ ਪੂਰੇ ਇਲਾਕੇ ਵਿਚ ਪੁਲਸ ਫੋਰਸ ਹਾਜ਼ਰ ਰਹੇਗੀ, ਜੋ ਹਰ ਤਰ੍ਹਾਂ ਦੀ ਮੁਵਮੈਂਟ 'ਤੇ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਅਗਲਾ ਪੂਰਾ ਹਫਤਾ ਸੋਸ਼ਲ ਗੈਦਰਿੰਗ ਅਤੇ ਲੋਕਾਂ ਦੇ ਇਕ-ਦੂਜੇ ਦੇ ਘਰ ਆਉਣ-ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਦੇ ਨਾਲ-ਨਾਲ ਵਾਰ-ਵਾਰ ਸਾਬਣ ਨਾਲ ਹੱਥ ਜ਼ਰੂਰ ਧੋਤੇ ਜਾਣ।

ਕੋਟਕਪੂਰਾ ਵਾਸੀਆਂ ਲਈ ਭਾਰੀ ਰਾਹਤ ਵਾਸੀ ਖਬਰ ਬਣ ਕੇ ਆਈ
ਛੇ ਵਿਅਕਤੀਆਂ ਵਲੋਂ ਕੋਰੋਨਾ ਨੂੰ ਮਾਤ ਦੇਣ 'ਤੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੇ ਜਾਣ 'ਤੇ ਕੋਟਕਪੂਰਾ ਵਾਸੀਆਂ ਲਈ ਭਾਰੀ ਰਾਹਤ ਵਾਸੀ ਖਬਰ ਬਣ ਕੇ ਆਈ। ਕੋਰੋਨਾ ਨੂੰ ਮਾਤ ਦੇਣ ਵਾਲਿਆਂ ਵਿਚ ਪਹਿਲਾਂ ਹੀ ਤੋਂ ਠੀਕ ਹੋ ਚੁੱਕੇ ਕੋਟਕਪੂਰਾ ਦੇ ਏ.ਐੱਸ.ਆਈ. ਦੇ ਦੋ ਬੱਚੇ, ਉਕਤ ਏ.ਐੱਸ.ਆਈ. ਨਾਲ ਚੰਡੀਗੜ੍ਹ ਗਏ ਇਕ ਪਰਿਵਾਰ ਦੇ ਦੋ ਮੈਂਬਰ, ਇਕ ਹੋਰ ਏ.ਐੱਸ.ਆਈ. ਅਤੇ ਟਹਿਣਾ ਪਿੰਡ ਦੀ ਇਕ ਔਰਤ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਰੁਟੀਨ ਟੈਸਟਿੰਗ ਦੌਰਾਨ ਕੋਟਕਪੂਰਾ ਦਾ ਇਕ ਏ.ਐੱਸ.ਆਈ. ਕੋਰੋਨਾ ਪਾਜ਼ੇਟਿਵ ਆਇਆ ਸੀ ਅਤੇ ਉਸ ਤੋਂ ਬਾਅਦ ਜਿਸ ਪਰਿਵਾਰ ਨਾਲ ਉਹ ਚੰਡੀਗੜ੍ਹ ਗਿਆ ਸੀ ਉਸਦੇ ਦੋ ਮੈਂਬਰ ਵੀ ਪਾਜ਼ੇਟਿਵ ਆਏ ਸਨ। ਇਸ ਤੋਂ ਬਾਅਦ ਕੀਤੀ ਹੋ ਸੈਪਲਿੰਗ ਦੌਰਾਨ ਉਕਤ ਪਰਿਵਾਰ ਦੇ 13 ਹੋਰ ਮੈਂਬਰਾਂ ਤੋਂ ਇਲਾਵਾ ਦੋ ਏ.ਐੱਸ.ਆਈ. ਅਤੇ ਇਕ ਏ.ਐੱਸ.ਆਈ. ਦੇ ਦੋ ਬੱਚੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਅੱਜ ਕੋਟਕਪੂਰਾ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਣ 'ਤੇ ਇਲਾਕੇ ਵਿਚ ਪਾਇਆ ਜਾ ਰਿਹਾ ਭੈਅ ਕਾਫੀ ਹੱਦ ਤੱਕ ਘਟਿਆ ਹੈ।

ਕੋਰੋਨਾ ਦੇ ਸੈਂਪਲ ਲਏ : ਐੱਸ.ਡੀ.ਐੱਮ. ਕੋਟਕਪੂਰਾ ਮੇਜਰ ਅਮਿਤ ਸਰੀਨ ਅਤੇ ਸਿਵਲ ਸਰਜਨ ਫਰੀਦਕੋਟ ਡਾ.ਰਜਿੰਦਰ ਕੁਮਾਰ ਦੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਡਾ. ਸਰਬਦੀਪ ਸਿੰਘ ਰੋਮਾਣਾ, ਡਾ. ਵਿਕਰਮ, ਸੰਜੀਵ ਸਿੰਗਲਾ ਫਾਰਮੇਸੀ ਅਫਸਰ ਅਤੇ ਡਾ. ਅਮਨ ਸਿੱਧੂ ਆਦਿ ਸ਼ਾਮਲ ਸਨ, ਵਲੋਂ ਸੁਰਗਾਪੁਰੀ ਦੇ ਸਰਕਾਰੀ ਸਕੂਲ ਵਿਖੇ ਕੈਂਪ ਲਗਾ ਕੇ 219 ਵਿਅਕਤੀ ਦੇ ਸੈਂਪਲ ਲਏ ਗਏ। ਇਸ ਸਬੰਧ ਵਿਚ ਐੱਸ.ਐੱਮ.ਓ. ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ।


author

Shyna

Content Editor

Related News