ਆਖ਼ਰ ਕਿਸ ਦੇ ਸਿਰ ਸਜੇਗਾ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਪ੍ਰਧਾਨਗੀ ਦਾ ਤਾਜ?

4/9/2021 10:28:16 AM

ਕੋਟ ਈਸੇ ਖਾਂ (ਗਾਂਧੀ) - ਨਗਰ ਪੰਚਾਇਤ ਕੋਟ ਈਸੇ ਖਾਂ ਦੀ ਕਸਬਾ ਨਿਵਾਸੀਆਂ ਵੱਲੋਂ ਚੁਣੀ ਕੌਂਸਲਰਾਂ ਦੀ ਪਿਛਲੀ ਟੀਮ ਦਾ ਕਾਰਜਕਾਲ ਖ਼ਤਮ ਹੋਏ ਨੂੰ ਤਕਰੀਬਨ ਇਕ ਸਾਲ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਨਵੇਂ ਕੌਂਸਲਰਾਂ ਦੇ ਅਗਲੇ ਕਾਰਜਕਾਲ ਲਈ 14 ਫਰਵਰੀ ਨੂੰ ਬਕਾਇਦਾ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ ਸਨ। ਕਸਬੇ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਤਹਿਤ 17 ਫਰਵਰੀ ਨੂੰ ਆਏ ਨਤੀਜਿਆਂ ’ਚ ਕਸਬੇ ਨੂੰ 13 ਕੌਂਸਲਰ ਮਿਲ ਗਏ ਸਨ ਪਰ ਨਤੀਜੇ ਆਉਣ ਤੋਂ ਲੈ ਕੇ ਹੁਣ ਤਕ ਤਕਰੀਬਨ 52 ਦਿਨ ਬੀਤਣ ਤੋਂ ਬਾਅਦ ਕਸਬੇ ਨੂੰ ਹਾਲੇ ਤਕ ਨਵਾਂ ਨਗਰ ਪ੍ਰਧਾਨ ਨਹੀਂ ਮਿਲਿਆ। ਇਸ ਸਬੰਧ ’ਚ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਸੀ ਤਾਂ ਦੇਰੀ ਹੋ ਗਈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

ਵੋਟਾਂ ਦੇ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਦੀ ਕੋਈ ਕੈਟਾਗਿਰੀ ਸਾਫ਼ ਨਾ ਹੋਣ ਕਰ ਕੇ ਪਿਛਲੀ ਵਾਰ ਜਨਰਲ ਕੈਟਾਗਿਰੀ ਨੂੰ ਮੁੱਖ ਰੱਖਦੇ ਹੋਏ ਜੇਤੂ ਜਨਰਲ ਕੌਂਸਲਰਾਂ ਵੱਲੋਂ ਵੀ ਆਪੋ-ਆਪਣੀਆਂ ਦਾਅਵੇਦਾਰੀਆਂ ਪੇਸ਼ ਕਰਨ ਸਬੰਧੀ ਜ਼ੋਰ-ਅਜ਼ਮਾਇਸ਼ ਕੀਤੀ ਗਈ। ਇਸ ਸਬੰਧੀ ਕਸਬੇ ’ਚ ਚਰਚਾਵਾਂ ਦਾ ਬਾਜ਼ਾਰ ਵੀ ਖ਼ੂਬ ਗਰਮ ਰਿਹਾ ਪਰ ਸਾਰੀਆਂ ਚਰਚਾਵਾਂ ਨੂੰ ਵਿਰਾਮ ਦਿੰਦੇ ਹੋਏ ਬੀਤੀ 2 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਕਸਬਾ ਕੋਟ ਈਸੇ ਖਾਂ ਦੀ ਪ੍ਰਧਾਨਗੀ ਅਣਸੂਚਿਤ ਜਾਤੀ ਲਈ ਰਾਖਵੀਂ ਕਰ ਦਿੱਤੀ ਗਈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)

ਅਣਸੂਚਿਤ ਜਾਤੀ ਲਈ ਪ੍ਰਧਾਨਗੀ ਦੀ ਕੈਟਾਗਿਰੀ ਰਾਖਵੀਂ ਕਰਨ ’ਤੇ ਜਿਥੇ ਜਨਰਲ ਕੈਟਾਗਿਰੀ ਕੌਂਸਲਰ ਪ੍ਰਧਾਨਗੀ ਦੀ ਰੇਸ ’ਚੋਂ ਬਾਹਰ ਹੋ ਗਏ, ਉਥੇ ਹੀ ਅਨੁਸੂਚਿਤ ਕੈਟਾਗਿਰੀ ਹੋਣ ਕਾਰਣ ਕਾਂਗਰਸ ਦੇ 4 ਅਨਸੂਚਿਤ ਜਾਤੀ ਜੇਤੂ ਉਮੀਦਵਾਰ ਪ੍ਰਧਾਨਗੀ ਦੀ ਰੇਸ ’ਚ ਆ ਗਏ। ਇਸ ਰੇਸ ’ਚ ਸਭ ਤੋਂ ਪਹਿਲ ਦੇ ਆਧਾਰ ’ਤੇ ਟਕਸਾਲੀ ਕਾਂਗਰਸੀ ਆਗੂ ਪ੍ਰਕਾਸ਼ ਰਾਜਪੂਤ ਦੀ ਧਰਮ ਪਤਨੀ ਛਿੰਦਰ ਕੌਰ, ਜੋ ਸਭ ਤੋਂ ਵੱਡੇ ਫਰਕ ਨਾਲ ਨਗਰ ਪੰਚਾਇਤ ਚੋਣਾਂ ’ਚ ਜੇਤੂ ਰਹੀ ਸੀ।

ਪੜ੍ਹੋ ਇਹ ਵੀ ਖਬਰ - ਪੁੱਤਰ ਦੀ ਲਾਲਸਾ ’ਚ ਅੰਨ੍ਹਾ ਹੋਇਆ ‘ਸਹੁਰਾ’ ਪਰਿਵਾਰ, ਨੂੰਹ ਨੂੰ ਜ਼ਹਿਰ ਦੇ ਕੇ ਦਿੱਤੀ ਦਰਦਨਾਕ ਮੌਤ

ਕੁਲਵੰਤ ਕੌਰ ਪਤਨੀ ਮਹਿੰਦਰ ਸਿੰਘ ਰਾਜਪੂਤ, ਬੱਗੜ ਸਿੰਘ ਅਤੇ ਕੁਲਦੀਪ ਸਿੰਘ ਰਾਜਪੂਤ ਸਨ। ਪੰਜਾਬ ਸਰਕਾਰ ਵੱਲੋਂ 2 ਤਰੀਕ ਨੂੰ ਪ੍ਰਧਾਨਗੀ ਲਈ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਤਕਰੀਬਨ 6 ਦਿਨ ਬੀਤਣ ਦੇ ਬਾਵਜੂਦ ਕਿਸੇ ਉਮੀਦਵਾਰ ਦੇ ਸਿਰ ਨਗਰ ਪ੍ਰਧਾਨ ਦਾ ਤਾਜ ਨਹੀਂ ਰੱਖਿਆ ਗਿਆ, ਜਿਸ ਨਾਲ ਕਸਬੇ ’ਚ ਚਰਚਾਵਾਂ ਦਾ ਬਾਜ਼ਾਰ ਫਿਰ ਤੋਂ ਗਰਮ ਹੋਣ ਲੱਗਾ ਅਤੇ ਕਸਬਾ ਨਿਵਾਸੀਆਂ ਵੱਲੋਂ ਇਨ੍ਹਾਂ ਚਰਚਾਵਾਂ ’ਚ 2 ਉਮੀਦਵਾਰਾਂ ਪ੍ਰਤੀ ਕਿਆਸ ਅਰਾਈਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਹੁਣ ਭਰੋਸੇਯੋਗ ਸੂਤਰਾਂ ਮੁਤਾਬਕ ਇਹ ਪਤਾ ਲੱਗਾ ਹੈ ਕਿ ਅੱਜ ਸ਼ੁੱਕਰਵਾਰ ਹਲਕਾ ਵਿਧਾਇਕ ਕਸਬੇ ’ਚ ਚੱਲ ਰਹੀਆਂ ਪ੍ਰਧਾਨਗੀ ਪ੍ਰਤੀ ਸਾਰੀਆਂ ਚਰਚਾਵਾਂ ਨੂੰ ਵਿਰਾਮ ਦਿੰਦੇ ਹੋਏ ਨਗਰ ਪ੍ਰਧਾਨ ਦੇ ਨਾਂ ਦਾ ਐਲਾਨ ਕਰ ਕਰ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ’ਤੇ ਸਜਦਾ ਹੈ...?

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ


rajwinder kaur

Content Editor rajwinder kaur