ਕਾਂਗਰਸ ਦੇ ਗੜ੍ਹ ਰਾਜਾਸਾਂਸੀ 'ਚ ਹੋਵੇਗਾ ਤਿੱਖਾ ਮੁਕਾਬਲਾ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Friday, Feb 18, 2022 - 01:50 PM (IST)
ਜਲੰਧਰ (ਵੈੱਬ ਡੈਸਕ) : ਹਲਕਾ ਨੰਬਰ-12 ਰਾਜਾਸਾਂਸੀ ਸੀਟ 'ਤੇ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ, ਜਦੋਂ ਕਿ 2 ਵਾਰ ਇਸ ਸੀਟ 'ਤੇ ਅਕਾਲੀ ਦਲ ਕਾਬਜ਼ ਰਿਹਾ। ਕਾਂਗਰਸੀ ਉਮੀਦਵਾਰ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਨੇ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਹੈਟ੍ਰਿਕ ਮਾਰੀ ਅਤੇ ਮੁੜ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ।
1997
ਸਾਲ 1997 'ਚ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ ਨੇ 52182 ਵੋਟਾਂ ਹਾਸਲ ਕਰਕੇ ਇਸ ਸੀਟ 'ਤੇ ਕਬਜ਼ਾ ਕੀਤਾ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਨੂੰ 20655 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2002
ਸਾਲ 2002 'ਚ ਅਕਾਲੀ ਦਲ ਨੇ ਵੀਰ ਸਿੰਘ ਲੋਪੋਕੇ ਨੇ ਮੁੜ ਇਹ ਸੀਟ ਜਿੱਤ ਲਈ। ਉਨ੍ਹਾਂ ਨੇ ਆਜ਼ਾਦ ਤੌਰ 'ਤੇ ਖੜ੍ਹੇ ਸੁਖਬਿੰਦਰ ਸਿੰਘ ਸਰਕਾਰੀਆ ਨੂੰ 3453 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਇਸ ਤੋਂ ਬਾਅਦ 3 ਵਿਧਾਨ ਸਭਾ ਚੋਣਾਂ ਦੌਰਾਨ ਇਹ ਸੀਟ ਲਗਾਤਾਰ ਕਾਂਗਰਸ ਦੀ ਝੋਲੀ ਪਈ।
2007
ਸਾਲ 2007 'ਚ ਅਕਾਲੀ ਉਮੀਦਵਾਰ ਵੀਰ ਸਿੰਘ ਲੋਪੋਕੇ ਕਾਂਗਰਸ ਦੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਹਾਰ ਗਏ। ਸਰਕਾਰੀਆ ਨੇ ਲੋਪੋਕੇ ਨੂੰ 8276 ਵੋਟਾਂ ਦੇ ਫ਼ਰਕ ਨਾਲ ਹਾਰ ਦਿੱਤੀ।
2012
ਸਾਲ 2012 'ਚ ਦੁਬਾਰਾ ਕਾਂਗਰਸ ਦੇ ਸੁਖਬਿੰਦਰ ਸਿੰਘ ਸਰਕਾਰੀਆ ਨੇ 62085 ਵੋਟਾਂ ਹਾਸਲ ਕਰਕੇ ਵੀਰ ਸਿੰਘ ਲੋਪੋਕੇ ਨੂੰ 1084 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
2017
ਸਾਲ 2017 'ਚ ਵੀ ਕਾਂਗਰਸ ਦੇ ਸੁਖਬਿੰਦਰ ਸਿੰਘ ਸਰਕਾਰੀਆ ਨੇ 59628 ਵੋਟਾਂ ਹਾਸਲ ਕਰਕੇ ਇਸ ਸੀਟ 'ਤੇ ਆਪਣੀ ਜਿੱਤ ਬਰਕਰਾਰ ਰੱਖੀ। ਉਨ੍ਹਾਂ ਨੇ ਅਕਾਲੀ ਦਲ ਦੇ ਵੀਰ ਸਿੰਘ ਲੋਪੋਕੇ ਨੂੰ 5727 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।'ਆਪ' ਦੇ ਉਮੀਦਵਾਰ ਜਗਤਜੋਤ ਸਿੰਘ ਢਿੱਲੋਂ ਨੂੰ 13213 ਵੋਟਾਂ ਮਿਲੀਆਂ ਸਨ। ਕੁੱਲ ਮਿਲਾ ਕੇ ਇਸ ਸੀਟ 'ਤੇ ਅਕਾਲੀ ਦਲ ਦੇ ਵੀਰ ਸਿੰਘ ਅਤੇ ਕਾਂਗਰਸ ਦੇ ਸੁਖ ਸਰਕਾਰੀ ਵਿਚਕਾਰ ਮੁਕਾਬਲਾ ਰਿਹਾ ਹੈ।
ਇਸ ਵਾਰ ਇਸ ਸੀਟ 'ਤੇ ਦੁਬਾਰਾ ਕਾਂਗਰਸ ਵੱਲੋਂ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀਰ ਸਿੰਘ ਲੋਪੋਕੇ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਤੋਂ ਬਲਦੇਵ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਡਾ. ਸਤਨਾਮ ਸਿੰਘ ਅਜਨਾਲਾ ਅਤੇ ਪੰਜਾਬ ਲੋਕ ਕਾਂਗਰਸ ਵੱਲੋਂ ਸੁਰਜੀਤ ਸਿੰਘ ਚੋਣ ਮੈਦਾਨ ਵਿੱਚ ਹਨ।
ਇਸ ਹਲਕੇ ਦੇ ਵੋਟਰਾਂ ਦੀ ਕੁਲ ਗਿਣਤੀ 177713 ਹੈ, ਜਿਨ੍ਹਾਂ ਵਿੱਚ 84176 ਪੁਰਸ਼, 93526 ਬੀਬੀਆਂ ਅਤੇ 11 ਥਰਡ ਜੈਂਡਰ ਹਨ।